ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਦ-ਉਲ-ਜੁਹਾ ਮੌਕੇ ਇਸ ਕਾਰਨ ਦਿੱਤੀ ਜਾਂਦੀ ਹੈ ਕੁਰਬਾਨੀ, ਪੜ੍ਹੋ

1 / 2ਈਦ-ਉਲ-ਜੁਹਾ ਮੌਕੇ ਇਸ ਕਾਰਨ ਦਿੱਤੀ ਜਾਂਦੀ ਹੈ ਕੁਰਬਾਨੀ, ਪੜ੍ਹੋ

2 / 2ਈਦ-ਉਲ-ਜੁਹਾ ਮੌਕੇ ਇਸ ਕਾਰਨ ਦਿੱਤੀ ਜਾਂਦੀ ਹੈ ਕੁਰਬਾਨੀ, ਪੜ੍ਹੋ

PreviousNext

ਦੇਸ਼ ਭਰ ਚ ਈਦ-ਉਲ-ਜੁਹਾ ਮਤਲਬ ਬਕਰੀਦ ਮਨਾਈ ਜਾ ਰਹੀ ਹੈ। ਸਵੇਰ ਦਿੱਲੀ ਦੀ ਜਾਮਾ ਮਸਜਿਦ ਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸਿਖਰ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਬਕਰੀਦ ਦੀਆਂ ਮੁਬਾਰਕਾਂ ਦਿੱਤੀਆਂ ਹਨ।

 

 

 

 

 

 

ਬਕਰੀਦ ਮਨਾਉਣ ਪਿੱਛੇ ਇਹ ਹੈ ਕਾਰਨ

 

ਇਸਲਾਮਿਕ ਰਵਾਇਤਾਂ ਮੁਤਾਬਕ ਹਜ਼ਰਤ ਇਬਰਾਹਿਮ ਪੈਗੰਬਰ ਸਨ। ਉਹ ਹਮੇਸ਼ਾ ਬੁਰਾਈ ਖਿਲਾਫ ਲੜੇ, ਉਨ੍ਹਾਂ ਦੇ ਜੀਊਣ ਦਾ ਮਕਸਦ ਲੋਕਾਂ ਦੀ ਸੇਵਾ ਕਰਨਾ ਸੀ। 90 ਸਾਲ ਦੀ ਉਮਰ ਤੱਕ ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਉਨ੍ਹਾਂ ਨੇ ਖੁਦਾ ਤੋਂ ਇਬਾਦਤ ਕੀਤੀ ਤਾਂ ਉਨ੍ਹਾਂ ਨੂੰ ਔਲਾਦ ਵਜੋਂ ਬੇਟੇ ਇਸਮਾਈਲ ਦੀ ਪ੍ਰਾਪਤੀ ਹੋਈ। ਉਨ੍ਹਾਂ ਨੂੰ ਸਪਨੇ ਚ ਹੁਕਮ ਮਿਲਿਆ ਕਿ ਖੁਦਾ ਦੀ ਰਾਤ ਚ ਕੁਰਬਾਨੀ ਦਿਓ। ਉਨ੍ਹਾਂ ਨੇ ਕਈ ਜਾਨਵਰਾਂ ਦੀ ਕੁਰਬਾਨੀ ਦਿੱਤੀ, ਇਸਦੇ ਬਾਵਜੂਦ ਵੀ ਉਨ੍ਹਾਂ ਨੂੰ ਸਪਨੇ ਆਉਣ ਬੰਦ ਨਹੀਂ ਹੋਏ। ਉਨ੍ਹਾਂ ਨੂੰ ਸਪਨਾ ਆਇਆ ਕਿ ਤੁਸੀਂ ਆਪਣੀ ਸਭ ਤੋਂ ਪਿਆਰੀ ਚੀਜ਼ ਦੀ ਕੁਰਬਾਨੀ ਦਿਓ। ਉਨ੍ਹਾਂ ਨੇ ਇਸ ਹੁਕਮ ਨੂੰ ਮੰਨਦਿਆਂ ਆਪਣੇ ਬੇਟੇ ਦੀ ਇਸਮਾਈਲ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ।

 

ਮੰਨਿਆ ਜਾਂਦਾ ਹੈ ਕਿ ਹਜ਼ਰਤ ਇਬਰਾਹਿਮ ਨੂੰ ਲੱਗਾ ਕਿ ਕੁਰਬਾਨੀ ਦੇਣ ਸਮੇਂ ਉਨ੍ਹਾਂ ਦੀਆਂ ਭਾਵਨਾਵਾਂ ਰੋੜਾ ਬਣ ਸਕਦੀਆਂ ਹਨ। ਇਸ ਲਈ ਉਨ੍ਹਾਂ ਨੇ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹ ਲਈ ਸੀ। ਜਦੋਂ ਉਨ੍ਹਾਂ ਨੇ ਪੱਟੀ ਖੋਲ੍ਹੀ ਤਾਂ ਦੇਖਿਆ ਕਿ ਮੱਕਾ ਨੇੜੇ ਮੀਨਾ ਪਹਾੜ ਦੀ ਉਸ ਬਲੀ ਵਾਲੀ ਥਾਂ ਤੇ ਉਨ੍ਹਾਂ ਦਾ ਬੇਟਾ ਨਹੀਂ ਬਲਕਿ ਦੁੰਬਾ ਸੀ ਅਤੇ ਉਨ੍ਹਾਂ ਦਾ ਬੇਟਾ ਇਸਮਾਈਲ ਸਾਹਮਣੇ ਖੜਿਆ ਸੀ। ਵਿਸ਼ਵਾਸ ਦੀ ਇਸ ਘੜੀ ਦੇ ਸਤਿਕਾਰ ਵਜੋਂ ਦੁਨੀਆ ਭਰ ਦੇ ਮੁਸਲਮਾਨ ਇਸ ਮੌਕੇ ਅੱਲਾਹ ਚ ਆਪਣਾ ਵਿਸ਼ਵਾਸ਼ ਪ੍ਰਗਟਾਉਣ ਲਈ ਬਕਰੇ ਦੀ ਕੁਰਬਾਨੀ ਦਿੰਦੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Eid-ul-Juhah is given this reason for sacrifice read