ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਈਦ–ਉਲ–ਜ਼ੁਹਾ 12 ਅਗਸਤ ਨੂੰ ਮਨਾਈ ਜਾਵੇਗੀ

​​​​​​​ਈਦ–ਉਲ–ਜ਼ੁਹਾ 12 ਅਗਸਤ ਨੂੰ ਮਨਾਈ ਜਾਵੇਗੀ

ਦਿੱਲੀ ’ਚ ਕੱਲ੍ਹ ਸ਼ੁੱਕਰਵਾਰ ਨੂੰ ਈਦ–ਉਲ–ਜ਼ੁਹਾ ਦਾ ਚੰਨ ਵਿਖਾਈ ਦੇ ਗਿਆ। ਇੰਝ ਇਹ ਈਦ ਹੁਣ 12 ਅਗਸਤ ਨੂੰ ਮਨਾਈ ਜਾਵੇਗੀ। ਇਸ ਨੂੰ ਬਕਰੀਦ ਵੀ ਆਖਿਆ ਜਾਂਦਾ ਹੈ।

 

 

ਈਦ–ਉਲ–ਜ਼ੁਹਾ ਜਾਂ ਬਕਰੀਦ ਦਰਅਸਲ ਈਦ–ਉਲ–ਫ਼ਿਤਰ ਭਾਵ ਮਿੱਠੀ ਈਦ ਜਾਂ ਸੇਵੀਆਂ ਵਾਲੀ ਈਦ ਦੇ 2 ਮਹੀਨੇ 9 ਦਿਨਾਂ ਪਿੱਛੋਂ ਮਨਾਈ ਜਾਂਦੀ ਹੈ। ਫ਼ਤਿਹਪਬਰੀ ਮਸਜਿਦ ਦੇ ਸ਼ਾਹੀ ਇਮਾਮ ਮੌਲਾਨਾ ਮੁਫ਼ਤੀ ਮੁਕੱਰਮ ਅਹਿਮਦ ਨੇ ਖ਼ਬਰ ਏਜੰਸੀ ‘ਭਾਸ਼ਾ’ ਨੂੰ ਦੱਸਿਆ ਕਿ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਚੰਨ ਵਿਖਾਈ ਦੇ ਗਿਆ ਹੈ। ਇਸ ਲਈ ਹੁਣ ਬਕਰੀਦ ਦਾ ਤਿਉਹਾਰ ਆਉਂਦੀ 12 ਅਗਸਤ ਸੋਮਵਾਰ ਨੂੰ ਮਨਾਇਆ ਜਾਵੇਗਾ।

 

 

ਉੱਧਰ ਇਮਾਰਤ–ਏ–ਸ਼ਰੀਆ ਹਿੰਦ ਨੇ ਵੀ ਐਲਾਨ ਕੀਤਾ ਕਿ ਸ਼ੁੱਕਰਵਾਰ ਸ਼ਾਮੀਂ ਇਸਲਾਮੀ ਮਹੀਨੇ ਜ਼ੁਲਹੱਜਾ ਦਾ ਚੰਨ ਵਿਖਾਈ ਦੇ ਗਿਆ ਹੈ ਤੇ ਸਨਿੱਚਰਵਾਰ ਨੂੰ ਇਸਲਾਮਿਕ ਕੈਲੰਡਰ ਦੇ ਆਖ਼ਰੀ ਮਹੀਨੇ ਦੀ ਪਹਿਲੀ ਤਰੀਕ ਹੈ।

 

 

ਇਮਾਰਤ–ਏ–ਸ਼ਰੀਆ ਹਿੰਦ ਮੁਤਾਬਕ ਦਿੱਲੀ ਦਾ ਅਸਮਾਨ ਕੱਲ੍ਹ ਸਾਫ਼ ਸੀ; ਜਿਸ ਕਰਕੇ ਚੰਨ ਵਿਖਾਈ ਦੇ ਗਿਆ। ਇਸ ਤੋਂ ਇਲਾਵਾ ਗ਼ਾਜ਼ੀਆਬਾਦ ਦੇ ਨਾਲ–ਨਾਲ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਅਤੇ ਪਟਨਾ ਸਮੇਤ ਬਿਹਾਰ ਦੇ ਕਈ ਹਿੱਸਿਆਂ ਵਿੱਚ ਬਕਰੀਦ ਦਾ ਚੰਨ ਦਿਸਣ ਦੀ ਤਸਦੀਕ ਹੋਈ ਹੈ; ਇਸ ਲਈ ਈਦ–ਉਲ–ਜ਼ੁਹਾ ਦਾ ਤਿਉਹਾਰ 12 ਅਗਸਤ ਨੂੰ ਪੱਕਾ ਹੈ।

 

 

ਇਸ ਦੌਰਾਨ ਦਿੱਲੀ ਸਥਿਤ ਜਾਮਾ ਮਸਜਿਦ ਦੇ ਇਮਾਮ ਸਈਅਦ ਅਹਿਮਦ ਬੁਖ਼ਾਰੀ ਨੇ ਵੀ 12 ਅਗਸਤ ਨੂੰ ਈਦ–ਉਲ–ਜ਼ੁਹਾ ਮਨਾਉਣ ਦੀ ਪੁਸ਼ਟੀ ਕੀਤੀ। ਇਸ ਈਦ ਦਾ ਚੰਨ 10 ਦਿਨ ਪਹਿਲਾਂ ਵਿਖਾਈ ਦਿੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Eid-Ul-Zuha will be celebrated on 12th August