ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ : ਕੈਮੀਕਲ ਫੈਕਟਰੀ 'ਚ ਧਮਾਕਾ, ਅੱਠ ਲੋਕਾਂ ਦੀ ਮੌਤ

ਮੁੰਬਈ ਦੇ ਪਾਲਘਰ ਜ਼ਿਲ੍ਹੇ ਦੇ ਤਾਰਾਪੁਰ 'ਚ ਸਨਿੱਚਰਵਾਰ ਦੇਰ ਰਾਤ ਇੱਕ ਕੈਮੀਕਲ ਫੈਕਟਰੀ 'ਚ ਹੋਏ ਧਮਾਕੇ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਪੁਲਿਸ ਵਲੋਂ ਮਾਰੇ ਗਏ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਘਟਨਾ 'ਚ ਪੰਜ ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ। ਘਟਨਾ ਸਮੇਂ ਪ੍ਰੋਡਕਸ਼ਨ ਯੂਨਿਟ ਵਿਖੇ ਕੰਮ ਚੱਲ ਰਿਹਾ ਸੀ।
 

 

ਤਾਰਾਪੁਰ ਦੇ ਬੋਇਸਰ 'ਚ ਇਹ ਕੈਮੀਕਲ ਫੈਕਟਰੀ ਹੈ, ਜਿਸ 'ਚ ਦੇਰ ਸ਼ਾਮ ਅਚਾਨਕ ਧਮਾਕਾ ਹੋ ਗਿਆ। ਪੁਲਿਸ ਬੁਲਾਰੇ ਹੇਮੰਤ ਕਾਟਕਰ ਨੇ ਦੱਸਿਆ ਕਿ ਇਹ ਫੈਕਟਰੀ ਕੋਲਾਵਡੇ ਪਿੰਡ ਵਿੱਚ ਸਥਿਤ ਹੈ ਅਤੇ ਧਮਾਕਾ ਸ਼ਾਮ ਕਰੀਬ 7.20 ਵਜੇ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ 15 ਕਿਲੋਮੀਟਰ ਦੂਰ ਤਕ ਸੁਣਾਈ ਦਿੱਤੀ। 
 

ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ 'ਚ 8 ਲੋਕ ਮਾਰੇ ਗਏ। ਮਲਬੇ 'ਚੋਂ ਜ਼ਖਮੀਆਂ ਨੂੰ ਕੱਢਿਆ ਜਾ ਰਿਹਾ ਹੈ। ਧਮਾਕੇ ਤੋਂ ਬਾਅਦ ਅੱਗ ਲੱਗ ਗਈ, ਜਿਸ 'ਤੇ ਕਾਬੂ ਪਾ ਲਿਆ ਗਿਆ ਹੈ। ਇਹ ਫੈਕਟਰੀ ਮੁੰਬਈ ਤੋਂ 100 ਕਿਲੋਮੀਟਰ ਦੂਰ ਬੋਇਸਰ 'ਚ ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ (ਐਮਆਈਡੀਸੀ) ਖੇਤਰ 'ਚ ਸਥਿਤ ਹੈ।
 

 

ਮੁੱਖ ਮੰਤਰੀ ਊਧਵ ਠਾਕਰੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Eight people died in a fire at a chemical factory near Mumbai