ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੀਪੀਪੈਟ ਮਸ਼ੀਨਾਂ ਰਾਹੀਂ ਹੋਣਗੀਆਂ ਲੋਕ ਸਭਾ ਚੋਣਾਂ

ਵੀਪੀਪੈਟ ਮਸ਼ੀਨਾਂ ਰਾਹੀਂ ਹੋਣਗੀਆਂ ਲੋਕ ਸਭਾ ਚੋਣਾਂ

ਚੋਣ ਕਮਿਸ਼ਨ ਨੇ ਵੀਵੀਪੈਟ ਮਸ਼ੀਨਾਂ ਨੂੰ ਲੈ ਕੇ ਉਠ ਰਹੇ ਸਵਾਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵੀਪੀਪੈਟ (ਵੋਟਰ ਵੱਲੋਂ ਤਸਦੀਕ ਕੀਤੇ ਪੇਪਰ ਆਡਿਟ ਟ੍ਰਾਇਲ) ਮਸ਼ੀਨਾਂ ਰਾਹੀਂ ਹੀ ਕਰਵਾਈਆਂ ਜਾਣਗੀਆਂ। ਕਮਿਸ਼ਨ ਨੇ ਕਿਹਾ ਕਿ ਇਸ ਸਾਲ ਨਵੰਬਰ ਤੱਕ ਸਾਰੇ 16.15 ਲੱਖ ਵੀਵੀਪੈਟ ਮਸ਼ੀਨਾਂ ਉਪਲੱਬਧ ਹੋ ਜਾਣਗੀਆਂ।


ਕੁਝ ਮੀਡੀਆ ਰਿਪੋਰਟਾਂ `ਚ ਕਿਹਾ ਗਿਆ ਸੀ ਕਿ ਹੁਣ ਤੱਕ ਮਹਿਜ 22 ਫੀਸਦੀ ਵੀਵੀਪੈਟ ਹੀ ਕਮਿਸ਼ਨ ਕੋਲ ਪਹੁੰਚ ਸਕੀਆਂ ਹਨ। ਇਸ `ਤੇ ਸਪੱਸ਼ਟੀਕਰਨ ਦਿੰਦੇ ਹੋਏ ਕਮਿਸ਼ਨ ਨੇ ਕਿਹਾ ਕਿ ਸਾਰੀਆਂ ਮਸ਼ੀਨਾਂ ਦੀ ਸਪਲਾਈ ਇਸ ਸਾਲ 30 ਸਤੰਬਰ ਤੱਕ ਹੋ ਜਾਣੀ ਸੀ। ਪ੍ਰੰਤੂ ਕਮਿਸ਼ਨ ਦੇ ਤਕਨੀਕੀ ਮਾਹਰਾਂ ਦੀ ਕਮੇਟੀ ਦੇ ਕੁਝ ਸੁਝਾਅ `ਤੇ ਮਸ਼ੀਨਾਂ ਵਿਚ ਕੁਝ ਜ਼ਰੂਰੀ ਸੁਧਾਰ ਸ਼ਾਮਲ ਕੀਤੇ ਜਾਣ ਕਾਰਨ ਇਸ `ਚ ਥੋੜ੍ਹਾ ਦੇਰੀ ਹੋ ਗਈ।


ਕਮਿਸ਼ਨ ਨੇ ਇਸਦੇ ਬਾਵਜੂਦ ਨਵੰਬਰ 2018 ਵਿਚ ਚੋਣਾਂ ਤੋਂ ਪਹਿਲਾਂ ਤਿਆਰੀਆਂ ਨੂੰ ਪੂਰਾ ਕਰਨ ਦੀ ਸਮਾਂ ਸੀਮਾਂ ਪੂਰੀ ਹੋਣ ਤੋਂ ਪਹਿਲਾਂ ਇਨ੍ਹਾਂ ਮਸ਼ੀਨਾਂ ਨੂੰ ਸਪਲਾਈ ਹੋਣ ਦਾ ਵਿਸ਼ਵਾਸ ਪ੍ਰਗਟਾਇਆ ਹੈ।

 

ਕਮਿਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਜਨਤਕ ਖੇਤਰ ਦੀ ਬੰਗਲੌਰ ਸਥਿਤ ਕੰਪਨੀ ਭਾਰਤ ਇਲੈਕਟ੍ਰਾਨਿਕ ਲਿਮਟਿਡ (ਬੀਈਐਲ) ਅਤੇ ਹੈਦਰਾਬਾਦ ਸਥਿਤ ਇਲੈਕਟ੍ਰਾਨਿਕ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਈਸੀਆਈਐਲ) ਨੂੰ ਮਈ 2017 ਵਿਚ 16.15 ਲੱਖ ਮਸ਼ੀਨਾਂ ਬਣਾਉਣ ਦੀ ਜਿ਼ੰਮੇਵਾਰੀ ਦਿੱਤੀ ਸੀ। ਇਨ੍ਹਾਂ `ਚੋਂ 5.88 ਲੱਖ ਮਸ਼ੀਨਾਂ (ਬੀਈਐਲ 4.36 ਲੱਖ, ਈਸੀਆਈਐਲ 1.52 ਲੱਖ) ਹੁਣ ਮਿਲ ਚੁੱਕੀਆਂ ਹਨ। ਜੋ ਕੁਲ ਸਪਲਾਈ ਦਾ 36 ਫੀਸਦੀ ਹਿੱਸਾ ਹੈ। 

 

ਉਪ ਚੋਣ ਵੀ ਵੀਪੀਪੈਟ ਨਾਲ


ਕਮਿਸ਼ਨ ਨੇ ਕਿਹਾ ਕਿ ਦੋਵਾਂ ਕੰਪਨੀਆਂ ਨੇ ਬਾਕੀ 10.27 ਲੱਖ ਮਸ਼ੀਨਾਂ ਦਾ ਨਿਰਮਾਣ ਅਤੇ ਸਾਰੇ ਰਾਜਾਂ ਨੂੰ ਇਨ੍ਹਾਂ ਦੀ ਸਪਲਾਈ ਇਸ ਸਾਲ ਨਵੰਬਰ ਤੋਂ ਪਹਿਲਾਂ ਕਰਨ ਦੇ ਲਈ ਵਿਸ਼ਵਾਸ ਦਿੱਤਾ ਹੈ। ਇਸਦੇ ਆਧਾਰ `ਤੇ ਕਮਿਸ਼ਨ ਨੇ ਭਵਿੱਖ `ਚ ਲੋਕ ਸਭਾ ਚੋਣਾ ਦੇ ਨਾਲ ਵਿਧਾਨ ਸਭਾ ਚੋਣਾ ਦੇ ਉਪ ਚੋਣ 100 ਫੀਸਦੀ ਵੀਵੀਪੈਟ ਵਾਲੀਆਂ ਈਵੀਐਮ ਨਾਲ ਕਰਾਉਣ ਦੀ ਪ੍ਰਤੀਬੱਧਤਾ ਪ੍ਰਗਟਾਈ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:election commission cleared that 2019 loksabha election will be conducted with vvpat machines