ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ ’ਚ ਹੈਕਿੰਗ ਦੇ ਦਾਅਵੇ ਨੂੰ ਚੋਣ ਕਮਿਸ਼ਨ ਨੇ ਕੀਤਾ ਖਾਰਿਜ

ਇੱਕ ਭਾਰਤੀ ਸਾਈਬਰ ਮਾਹਰ ਨੇ ਅਮਰੀਕਾ ਚ ਸਿਆਸੀ ਸ਼ਰਣ ਮੰਗਦਿਆਂ ਇਹ ਦਾਅਵਾ ਕੀਤਾ ਕਿ ਭਾਰਤ ਚ 2014 ਚ ਹੋਈਆਂ ਲੋਕ ਸਭਾ ਚੋਣਾਂ ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਦੁਆਰਾ ਗੜਬੜੀ ਹੋਈ ਸੀ। ਉਸਨੇ ਕਿਹਾ ਕਿ ਈਵੀਐਮ ਨੂੰ ਹੈਕ ਕੀਤਾ ਜਾ ਸਕਦਾ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਸੋਸ਼ਲ ਮੀਡੀਆ ਦੇ ਮਾਧਿਅਮ ਸਕਾਈਮ ਦੁਆਰਾ ਲੰਡਨ ਚ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਕਤ ਸਾਈਬਰ ਮਾਹਰ ਸਈਦ ਸੁਜਾ ਨੇ ਕਿਹਾ ਕਿ ਉਹ 2014 ਚ ਭਾਰਤ ਤੋਂ ਭੱਜ ਗਿਆ ਸੀ। ਸੁਜਾ ਨੇ ਕਿਹਾ ਕਿ ਉਸਦੀ ਟੀਮ ਦੇ ਸਾਥੀਆਂ ਦੇ ਕਤਲ ਮਗਰੋਂ ਉਹ ਡਰਿਆ ਪਿਆ ਸੀ ਤੇ ਦੇਸ਼ ਚ ਖਤਰਾ ਮਹਿਸੂਸ ਕਰ ਰਿਹਾ ਸੀ। ਸਈਦ ਸੁਜਾ ਦਾ ਦਾਅਵਾ ਹੈ ਕਿ ਭਾਰਤ ਦੀ ਵੱਡੀ ਦੂਰਸੰਚਾਰ ਕੰਪਨੀ ਨੇ ਇਸ ਗੜਬੜੀ ਚ ਮਦਦ ਕੀਤੀ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਦੂਜੇ ਪਾਸੇ ਭਾਰਤੀ ਚੋਣ ਕਮਿਸ਼ਨ ਨੇ ਇਸ ਪੂਰੇ ਮਾਮਲੇ ਨੂੰ ਸਿਰਫ ਇੱਕ ਅਫਵਾਹ ਕਰਾਰ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਈਵੀਐਮ ਹੈਕਿੰਗ ਦੇ ਦਾਅਵੇ ਦਾ ਮਾਮਲਾ ਸਾਡੇ ਨੋਟਿਸ ਚ ਆਇਆ ਹੈ। ਲੰਡਨ ਚ ਕਰਵਾਏ ਇਕ ਸਮਾਗਮ ਦੌਰਾਨ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੁਆਰਾ ਵਰਤੀਆਂ ਜਾਣ ਵਾਲੀਆਂ ਈਵੀਐਮ ਮਸ਼ੀਨਾਂ ਚ ਛੇੜਛਾੜ ਕੀਤੀ ਗਈ ਸੀ।

 

ਕਮਿਸ਼ਨ ਨੇ ਕਿਹਾ ਕਿ ਚੋਣ ਕਮਿਸ਼ਨ ਇਸ ਮਾਮਲੇ ਚ ਪਾਰਟੀ ਨਹੀਂ ਬਣਨਾ ਚਾਹੁੰਦਾ ਸਗੋਂ ਈਵੀਐਮ ਹੈਕਿੰਗ ਦਾ ਕੀਤਾ ਗਿਆ ਦਾਅਵਾ ਇੱਕ ਸਾਜਿਸ਼ ਤਹਿਤ ਦਿੱਤੀ ਗਈ ਚੁਣੌਤੀ ਹੈ। ਚੋਣ ਕਮਿਸ਼ਨ ਨੇ ਹੈਕਿੰਗ ਦੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਆਪਣੇ ਦਾਅਵੇ ਤੇ ਕਾਇਮ ਹੈ ਕਿ ਭਾਰਤ ਚ ਵਰਤੀਆਂ ਜਾਣ ਵਾਲੀਆਂ ਈਵੀਐਮ ਮਸ਼ੀਨਾਂ ਨੂੰ ਹੈਕ ਨਹੀਂ ਕੀਤਾ ਜਾ ਸਕਦਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਈਵੀਐਮ ਨੂੰ ਲੰਡਨ ਚ ਕਥਿਤ ਤੌਰ ਤੇ ਹੈਕ ਕਰਨ ਦੇ ਦਾਅਵੇ ਤੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਈਵੀਐਮ ਦੀ ਸੱਚਾਈ ਅਤੇ ਉਸਦੇ ਸਹੀ ਹੋਣ ਦੀ ਗੱਲ ਤੇ ਮਜ਼ਬੂਤੀ ਨਾਲ ਖੜ੍ਹਿਆ ਹੈ। ਕਮਿਸ਼ਨ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਇਸ ਮਾਮਲੇ ਚ ਕੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਕਿਉਂਕਿ ਆਮ ਚੋਣਾਂ ਦੇ ਕੁਝ ਦਿਨ ਪਹਿਲਾਂ ਈਵੀਐਮ ਹੈਕ ਕਰਨ ਦੇ ਦਾਅਵੇ ਕਰਨੇ ਤੇ ਲੋਕਾਂ ਦੇ ਮਨਾਂ ਚ ਸ਼ੱਕ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

 

ਕਮਿਸ਼ਨ ਨੇ ਕਿਹਾ ਕਿ ਸਾਡੀਆਂ ਮਸ਼ੀਨਾਂ ਬੀਈਐਲ ਤੇ ਈਸੀਆਈਐਲ ਚ ਸਖਤ ਸੁਰਖਿਆ ਮਾਨਕਾਂ ਵਿਚਕਾਰ ਬਣਦੀਆਂ ਹਨ। ਖਾਸ ਪ੍ਰਕਿਰਿਆ ਤਹਿਤ ਇੱਕ ਵਿਸ਼ੇਸ਼ ਕਮੇਟੀ ਇਸਦੀ ਦੇਖਭਾਲ ਕਰਦੀ ਹੈ। ਇਹ ਪ੍ਰਕਿਰਿਆ 2010 ਤੋਂ ਜਾਰੀ ਹੈ।

 

ਉਨ੍ਹਾਂ ਕਿਹਾ ਕਿ ਲੰਘੇ ਸਾਲ ਚੋਣ ਕਮਿਸ਼ਨ ਨੇ ਵੋਟਿੰਗ ਮਸ਼ੀਨ ਨੂੰ ਹੈਕ ਕਰਨ ਲਈ ਚੁਣੌਤੀ ਦਿੱਤੀ ਸੀ ਪਰ ਕਈ ਦਿਨਾਂ ਦੇ ਇੰਤਜ਼ਾਰ ਮਗਰੋਂ ਵੀ ਕੋਈ ਸਿਆਸੀ ਪਾਰਟੀ ਇਹ ਸਾਬਤ ਕਰਨ ਲਈ ਸਾਹਮਣੇ ਨਹੀਂ ਆਈ। ਇੱਕ ਵਿਅਕਤੀ ਨੇ ਕੋਸ਼ਿਸ਼ ਕੀਤੀ ਸੀ ਪਰ ਉਹ ਕਾਮਯਾਬ ਨਹੀਂ ਹੋ ਸਕਿਆ ਸੀ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Election Commission dismisses hacking claims in Lok Sabha polls