ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਲੇ 6-7 ਮਹੀਨੀਆਂ 'ਚ ਲੋਕ ਸਭਾ ਚੋਣਾਂ ਦਾ ਐਲਾਨ, ਇਸ ਤਾਰੀਖ ਤੱਕ ਬਣਨਗੀਆਂ ਵੋਟਾਂ

ਅਗਲੇ 6-7 ਮਹੀਨੀਆਂ 'ਚ ਲੋਕ ਸਭਾ ਚੋਣਾਂ ਦਾ ਐਲਾਨ ਸੰਭਵ- ਚੋਣ ਕਮਿਸ਼ਨ

ਚੋਣ ਕਮਿਸ਼ਨ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕਰਨ ਵਿੱਚ ਜੁਟ ਗਿਆ ਹੈ।

 

 ਮੁੱਖ ਚੋਣ ਅਧਿਕਾਰੀ ਐਚਐਸ ਸ਼੍ਰੀਨਿਵਾਸ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਗਲੇ  ਛੇ-ਸੱਤ ਮਹੀਨਿਆਂ ਵਿੱਚ ਲੋਕ ਸਭਾ ਚੋਣ ਸੰਭਵ ਹੈ। ਬਚੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਲਿਆ ਜਾ ਰਿਹਾ ਹੈ, ਜਿਸ ਵਿਚ ਪਹਿਲਾਂ ਦੀ ਵੋਟਰ ਸੂਚੀ ਅਤੇ ਹੋਰ ਗਤੀਵਿਧੀਆਂ ਨੂੰ ਅਪਡੇਟ ਕਰਨਾ ਸ਼ਾਮਲ ਹੈ।

 

 ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਹੋਰ ਅਫਸਰਾਂ ਨੂੰ ਵੀ ਵੀ.ਵੀ. ਪੈਡ ਦੀ ਵਰਤੋਂ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ। ਇਸ ਲਈ ਕੇਂਦਰੀ ਚੋਣ ਕਮਿਸ਼ਨ ਦੇ ਤਕਨੀਕੀ ਮਾਹਿਰਾਂ ਨੂੰ ਵੀ ਟਰੇਨਿੰਗ ਸੈਸ਼ਨ ਵਿਚ ਸ਼ਾਮਲ ਕੀਤਾ ਜਾਵੇਗਾ। ਨਵੇਂ ਵੋਟਰਾਂ ਨੂੰ 31 ਅਕਤੂਬਰ ਤੱਕ ਜੋੜਿਆ ਜਾ ਸਕਦਾ ਹੈ। 1 ਜਨਵਰੀ 2019 ਨੂੰ 18 ਸਾਲ ਦੀ ਉਮਰ ਦੇ ਨੌਜਵਾਨ ਆਪਣੇ ਵੋਟਰ ਸੂਚੀ ਵਿਚ 31 ਅਕਤੂਬਰ ਤਕ ਆਪਣੇ ਨਾਂ ਦਾਖਲ ਕਰ ਸਕਦੇ ਹਨ।

 

ਸਾਰੇ ਜ਼ਿਲ੍ਹਿਆਂ ਵਿਚ ਵੋਟਰ ਸੂਚੀ ਦੀ ਸੋਧ ਲਈ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਪੁਰਾਣੇ ਅਤੇ ਨਵੇਂ ਵੋਟਰ ਆਪਣੇ ਦਾਅਵਿਆਂ ਅਤੇ ਇਤਰਾਜ਼ਾਂ ਨੂੰ ਦਰਜ ਕਰ ਸਕਦੇ ਹਨ। ਸ਼੍ਰੀ ਨਿਵਾਸ ਨੇ ਕਿਹਾ ਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 30 ਨਵੰਬਰ ਤੱਕ ਹੋਵੇਗਾ। ਇਸ ਤੋਂ ਬਾਅਦ ਡਾਟਾਬੇਸ ਅਤੇ ਸਪਲੀਮੈਂਟਰੀ ਸੂਚੀ ਦਾ ਅਪਡੇਟ 3 ਜਨਵਰੀ 2019 ਤਕ ਪੂਰਾ ਹੋ ਜਾਵੇਗਾ। ਵੋਟਰ ਸੂਚੀ ਦਾ ਅੰਤਿਮ ਪ੍ਰਕਾਸ਼ਨ 4 ਜਨਵਰੀ 2019 ਨੂੰ ਕੀਤਾ ਜਾਵੇਗਾ। ਪ੍ਰੈਸ ਕਾਨਫਰੰਸ ਵਿਚ ਉਪ ਮੁੱਖ ਚੋਣ ਅਧਿਕਾਰੀ ਸੋਹਨ ਠਾਕੁਰ, ਬੈਜਨਾਥ ਸਿੰਘ, ਅਸ਼ੋਕ ਪ੍ਰਿਯਦਰਸ਼ੀ, ਪ੍ਰਿਯੰਕਾ ਅਤੇ ਹੋਰ ਅਧਿਕਾਰੀ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Election Commission preparing for loksabha 2019 election