ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਵਾਦਤ ਬਿਆਨ `ਤੇ ਚੋਣ ਕਮਿਸ਼ਨ ਵੱਲੋਂ ਸੀਪੀ ਜੋਸ਼ੀ ਨੂੰ ਨੋਟਿਸ ਜਾਰੀ

ਵਿਵਾਦਤ ਬਿਆਨ `ਤੇ ਚੋਣ ਕਮਿਸ਼ਨ ਵੱਲੋਂ ਸੀਪੀ ਜੋਸ਼ੀ ਨੂੰ ਨੋਟਿਸ

ਚੋਣ ਕਮਿਸ਼ਨ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਉਮੀਦਵਾਰ ਸੀ ਪੀ ਜੋਸ਼ੀ ਨੂੰ ਚੋਣ ਜਬਤੇ ਦੀ ਉਲੰਘਣਾ ਦੇ ਦੋਸ਼ `ਚ ਨੋਟਿਸ ਜਾਰੀ ਕੀਤਾ ਹੈ। ਜੋਸ਼ੀ `ਤੇ ਦੋਸ਼ ਹੈ ਕਿ ਉਨ੍ਹਾਂ ਆਪਣੀ ਇਕ ਸਭਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕਈ ਆਗੂ ਦੇ ਖਿਲਾਫ ‘ਜਾਤੀਵਾਦ’ ਟਿੱਪਣੀਆਂ ਕੀਤੀਆਂ ਹਨ। ਮੁੱਖ ਚੋਣ ਕਮਿਸ਼ਨ ਅਧਿਕਾਰੀ ਆਨੰਦ ਕੁਮਾਰ ਨੇ ਕਿਹਾ ਕਿ ਚੋਣ ਅਧਿਕਾਰੀ ਨੇ ਜੋਸ਼ੀ ਨੂੰ ਸੁ਼ੱਕਰਵਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੂੰ ਐਤਵਾਰ ਸਵੇਰੇ 11 ਵਜੇ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ।


ਉਨ੍ਹਾਂ ਕਿਹਾ ਕਿ ਜੋਸ਼ੀ ਦਾ ਜਵਾਬ ਮਿਲਣ ਦੇ ਬਾਅਦ ਹੀ ਇਸ ਮਾਮਲੇ `ਚ ਅੱਗੇ ਫੈਸਲਾ ਕੀਤਾ ਜਾਵੇਗਾ। ਦਰਅਸਲ ਜੋਸ਼ੀ ਦੇ ਬਿਆਨ ਦਾ ਜੋ ਵੀਡੀਓ ਸੋਸ਼ਲ ਮੀਡੀਆ `ਚ ਵਾਇਰਲ ਹੋਇਆ ਹੈ ਉਹ ਨਾਥਦੁਆਰਾ ਦੇ ਕੋਲ ਸੇਮਾ ਪਿੰਡ ਦਾ ਹੈ। ਉਮੀਦਵਾਰ ਜੋ ਵਾਇਰਲ ਹੋਇਆ ਹੈ ਉਹ ਨਾਥਦੁਆਰ ਦੇ ਨੇਡੇ ਪਿੰਡ ਸੇਮਾ ਦਾ ਹੈ। ਇਸ `ਚ ਜੋਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਆਗੂ ਓਮਾ ਭਾਰਤੀ ਦੀ ਜਾਤੀ ਦਾ ਜਿ਼ਕਰ ਕਰਦੇ ਹੋਏ ਕਹਿ ਰਹੇ ਹਨ ਕਿ ਧਰਮ `ਤੇ ਕੇਵਲ ਬ੍ਰਾਹਮਣ ਹੀ ਗੱਲ ਕਰ ਸਕਦੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਸੀਹਤ ਦੇ ਬਾਅਦ ਜੋਸ਼ੀ ਨੇ ਆਪਣੇ ਬਿਆਨ ਲਈ ਜਨਤਕ ਤੌਰ `ਤੇ ਮੁਆਫੀ ਮੰਗੀ। ਭਾਜਪਾ ਨੇ ਇਸ ਮਾਮਲੇ `ਚ ਉਨ੍ਹਾਂ ਦੀ ਸਿ਼ਕਾਇਤ ਚੋਣ ਕਮਿਸ਼ਨ ਨੂੰ ਹੀ ਕੀਤੀ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Election Commission release notice to cp joshi over controversial statement about pm modi