ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਕਮਿਸ਼ਨ ਵੱਲੋਂ 28 ਫਰਵਰੀ ਤੱਕ ਬਦਲੀਆਂ ਮੁਕੰਮਲ ਕਰਨ ਦੇ ਹੁਕਮ

ਚੋਣ ਕਮਿਸ਼ਨ ਵੱਲੋਂ 28 ਫਰਵਰੀ ਤੱਕ ਬਦਲੀਆਂ ਮੁਕੰਮਲ ਕਰਨ ਦੇ ਹੁਕਮ

ਚੋਣ ਕਮਿਸ਼ਨ ਭਾਰਤ ਵੱਲੋਂ ਆਮ ਚੋਣਾਂ 2019 ਦੇ ਮੱਦੇਨਜ਼ਰ ਅਧਿਕਾਰੀਆਂ ਦੇ ਤਬਾਦਲੇ ਅਤੇ ਤਇਨਾਤੀਆਂ ਸਬੰਧੀ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਹਨ।  ਹੁਕਮਾਂ ਅਨੁਸਾਰ 28 ਫਰਵਰੀ 2019 ਤੱਕ ਤਬਾਦਲੇ ਅਤੇ ਤਾਇਨਾਤੀਆਂ ਦਾ ਕੰਮ ਸਬੰਧਤ ਰਾਜ ਸਰਕਾਰ ਵੱਲੋਂ ਮੁਕੰਮਲ ਕਰ ਲਿਆ ਜਾਵੇ

 

 ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਅਨੁਸਾਰ ਜਿਹੜੇ ਅਧਿਕਾਰੀ ਚੋਣਾਂ ਦੇ ਕੰਮ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ ਉਨ੍ਹਾਂ ਨੂੰ ਆਪਣੇ ਆਪਣੇ ਗ੍ਰਹਿ ਜ਼ਿਲ੍ਹੇ ’ਚ ਤਾਇਨਾਤ ਨਾ ਕੀਤਾ ਜਾਵੇ ਅਤੇ ਬੀਤੇ ਲੰਮੇ ਸਮੇਂ ਤੋਂ ਇਕ ਹੀ ਜ਼ਿਲ੍ਹੇ ਵਿੱਚ ਤਾਇਨਾਤ ਅਧਿਕਾਰੀਆਂ ਨੂੰ ਵੀ ਬਦਲ ਦਿੱਤਾ ਜਾਵੇ

 

ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਜਿਨ੍ਹਾਂ ਅਧਿਕਾਰੀਆ ਦੇ ਮੌਜੂਦਾ ਨਿਯੁਕਤੀ ਸਥਾਨ ਉਤੇ ਤਿੰਨ ਸਾਲ 31 ਮਈ 2019 ਨੂੰ ਪੂਰੇ ਹੋਣੇ ਹਨ ਉਨ੍ਹਾ ਨੂੰ ਵੀ ਬਦਲ ਦਿੱਤਾ ਜਾਵੇ

 

ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਜ਼ਿਲ੍ਹਾ ਚੋਣ ਅਫਸਰ/ਰਿਟਰਨਿੰਗ ਅਫਸਰ/ਏਆਰਓ/ ਪੁਲਿਸ ਇੰਸਪੈਕਟਰ/ਸਬ ਇੰਸਪੈਕਟਰ ਅਤੇ ਇਸ ਤੋਂ ਉਪਰਲੇ ਅਹੁਦੇ ’ਤੇ ਤਾਇਨਾਤ ਅਧਿਕਾਰੀ ਆਪਣੇ ਗ੍ਰਹਿ ਜ਼ਿਲ੍ਹੇ ਵਿੱਚ ਤਾਇਨਾਤ ਨਾ ਹੋਵੇ ਅਤੇ ਨਾ ਹੀ ਉਹ 31 ਮਈ 2017 ਤੋਂ ਪਹਿਲਾਂ ਹੋਈ ਕਿਸੇ ਵੀ ਆਮ ਚੋਣ/ਜ਼ਿਮਨੀ ਚੋਣ ਦੌਰਾਨ ਮੌਜੂਦਾ ਡਿਊਟੀ ਸਥਾਨ ਵਾਲੇ ਵਿਧਾਨ ਸਭਾ ਹਲਕੇ/ਜ਼ਿਲ੍ਹੇ ਵਿੱਚ ਤਾਇਨਾਤ ਰਿਹਾ ਹੋਵੇ

 

ਡਾ. ਰਾਜੂ ਇਹ ਹੁਕਮ ਵਿਸ਼ੇਸ਼ ਚੋਣ ਡਿਊਟੀ ਨਿਭਾਅ ਰਹੇ ਅਧਿਕਾਰੀ ਜਿਵੇਂ ਕਿ ਜ਼ਿਲ੍ਹਾ ਚੋਣ ਅਫਸਰ,ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਆਰ ਓ/ਏ ਆਰ ਓ, ਈ ਆਰ ਓ/ਏ ਈ ਆਰ ਓ, ਚੋਣ ਨਾਲ ਸਬੰਧਤ ਕੰਮ ਲਈ ਤਾਇਨਾਤ ਨੋਡਲ ਅਫਸਰ, ਜ਼ਿਲ੍ਹੇ ਦੇ ਅਧਿਕਾਰੀ ਜਿਵੇਂ ਕਿ ਏ ਡੀ ਐਮ/ਐਸ ਡੀ ਐਮ, ਡਿਪਟੀ ਕੁਲੈਕਟਰ/ਜੁਆਇੰਟ ਕੁਲ਼ੈਕਟਰ, ਤਹਿਸੀਲਦਾਰ , ਬਲਾਕ ਵਿਕਾਸ ਅਫਸਰ ਅਤੇ ਇਨ੍ਹਾਂ ਅਹੁਦਿਆਂ ਦੇ ਬਰਾਬਰ ਦੇ ਅਹੁਦੇ ’ਤੇ ਤਾਇਨਾਤ ਅਧਿਕਾਰੀਆਂ ’ਤੇ ਲਾਗੂ ਹੋਣਗੇ

 

ਇਸੇ ਤਰ੍ਹਾਂ ਇਹ ਹੁਕਮ ਪੁਲਿਸ ਅਧਿਕਾਰੀ ਜਿਵੇਂ ਕਿ ਰੇਂਜ ਆਈ ਜੀ, ਡੀ ਆਈ ਜੀ, ਸਟੇਟ ਆਰਮਡ ਪੁਲਿਸ ਦੇ ਕਮਾਂਡਰ, ਐਸ ਐਸ ਪੀ, ਐਸ ਪੀ, ਵਧੀਕ ਐਸ ਪੀ ਤਹਿਸੀਲ ਪੁਲਿਸ ਮੁਖੀ, ਐਸ ਐਚ ਓ, ਇੰਸਪੈਕਟਰ, ਸਬ ਇੰਸਪੈਕਟਰ, ਆਰ ਆਈ, ਸਾਰਜੇਂਟ  ਮੇਜਰ ਅਤੇ ਇਸ ਦੇ ਬਰਾਬਰ ਦੇ ਸਾਰੇ ਅਧਿਕਾਰੀਆਂ ਉਤੇ ਵੀ ਲਾਗੂ ਹੋਣਗੇ

 

ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਦੀ ਸੇਵਾ ਮੁਕਤੀ ’ਚ 6 ਮਹੀਨੇ ਦਾ ਸਮਾਂ ਰਹਿੰਦਾ ਹੈ ਉਨ੍ਹਾਂ ਦੀ ਚੋਣ ਡਿਊਟੀ ਨਹੀਂ ਲਗਾਈ ਜਾਵੇਗੀ, ਜਿਨ੍ਹਾ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਲੰਬਿਤ ਹਨ ਜਾਂ ਜਿਨ੍ਹਾਂ ਨੂੰ ਨੌਕਰੀ ਵਿਚ ਐਕਸਟੈਨਸ਼ਨ ਦਿੱਤੀ ਗਈ ਹੈ, ਉਨ੍ਹਾਂ ਨੂੰ ਚੋਣ ਅਮਲ ’ਚ ਸ਼ਾਮਲ ਨਾ ਕੀਤਾ ਜਾਵੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Election Commission to complete transformation by February 28