ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ : ਇੱਕ ਮਹੀਨੇ 'ਚ ਫੇਸਬੁੱਕ 'ਤੇ ਚੋਣ ਪ੍ਰਚਾਰ ਲਈ 2 ਕਰੋੜ ਰੁਪਏ ਖਰਚੇ

ਪਿਛਲੇ ਇੱਕ ਮਹੀਨੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਫੇਸਬੁੱਕ ਉੱਤੇ ਚੋਣ ਇਸ਼ਤਿਹਾਰਾਂ 'ਤੇ 1.99 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਨ੍ਹਾਂ ਵਿਚੋਂ 46% ਮਤਲਬ 92.16 ਲੱਖ ਰੁਪਏ ਆਮ ਆਦਮੀ ਪਾਰਟੀ, ਦਿੱਲੀ ਭਾਜਪਾ ਅਤੇ ਦਿੱਲੀ ਕਾਂਗਰਸ ਦੇ ਫੇਸਬੁੱਕ ਪੇਜ਼ ਨੇ ਖਰਚ ਕੀਤੇ ਹਨ। ਇਹ ਜਾਣਕਾਰੀ ਫੇਸਬੁੱਕ ਦੀ ਐਡ ਲਾਇਬ੍ਰੇਰੀ ਦੀ ਰਿਪੋਰਟ ਤੋਂ ਸਾਹਮਣੇ ਆਈ ਹੈ। ਇਹ ਖਰਚਾ 7 ਜਨਵਰੀ ਤੋਂ 8 ਫਰਵਰੀ ਵਿਚਕਾਰ ਹੋਇਆ ਹੈ।
 

ਰਿਪੋਰਟ ਦੇ ਅਨੁਸਾਰ ‘ਆਪ’ ਚੋਣ ਇਸ਼ਤਿਹਾਰਾਂ 'ਤੇ ਖਰਚ ਕਰਨ ਵਿੱਚ ਸਭ ਤੋਂ ਅੱਗੇ ਸੀ। ਉਸ ਨੇ 46.88 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ। ਦਿੱਲੀ ਭਾਜਪਾ ਦੂਜੇ ਨੰਬਰ 'ਤੇ ਅਤੇ ਦਿੱਲੀ ਕਾਂਗਰਸ ਤੀਜੇ ਨੰਬਰ 'ਤੇ ਰਹੀ। ਹਾਲਾਂਕਿ, ਪ੍ਰਚਾਰ ਦੇ ਆਖਰੀ ਹਫ਼ਤੇ ਅਤੇ ਆਖਰੀ ਦਿਨ ਭਾਜਪਾ ਨੇ ਸੱਭ ਤੋਂ ਵੱਧ ਇਸ਼ਤਿਹਾਰ ਦਿੱਤੇ। ਚੋਣ ਪ੍ਰਚਾਰ ਦੇ ਆਖ਼ਰੀ ਦਿਨ 6 ਫਰਵਰੀ ਨੂੰ ਭਾਜਪਾ ਨੇ 4.36 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ।

 

ਇਸ ਦੇ ਨਾਲ ਹੀ ਪਿਛਲੇ ਹਫਤੇ ਉਸ ਨੇ ਇਸ ਤਰ੍ਹਾਂ ਦੇ ਇਸ਼ਤਿਹਾਰਾਂ 'ਤੇ 24.05 ਲੱਖ ਖਰਚ ਕੀਤੇ। ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਪਾਰਟੀਆਂ ਦੇ ਅਧਿਕਾਰਤ ਪੇਜ਼ ਤੋਂ ਕੋਈ ਚੋਣ ਇਸ਼ਤਿਹਾਰ ਨਹੀਂ ਦਿੱਤਾ ਗਿਆ, ਪਰ ਉਨ੍ਹਾਂ ਦੇ ਸਮਰਥਨ ਵਾਲੇ ਪੇਜ਼ਾਂ 'ਤੇ ਇਸ਼ਤਿਹਾਰ ਦਿੱਤੇ ਗਏ।
 

ਦਿੱਲੀ 'ਚ 7 ਜਨਵਰੀ ਤੋਂ 8 ਫਰਵਰੀ ਤਕ 1.99 ਕਰੋੜ ਰੁਪਏ ਦੇ ਇਸ਼ਤਿਹਾਰ ਫੇਸਬੁੱਕ 'ਤੇ ਆਏ ਸਨ, ਪਰ ਪਿਛਲੇ ਹਫਤੇ ਮਤਲਬ 2 ਤੋਂ 8 ਫਰਵਰੀ ਦੇ ਵਿਚਕਾਰ 78 ਲੱਖ ਤੋਂ ਵੱਧ ਚੋਣ ਇਸ਼ਤਿਹਾਰ ਦਿੱਤੇ ਗਏ ਸਨ। ‘ਆਪ’ ਭਾਵੇਂ ਇਸ਼ਤਿਹਾਰਬਾਜ਼ੀ ਵਿੱਚ ਮੋਹਰੀ ਰਹੀ ਹੋਵੇ, ਪਰ ਦਿੱਲੀ ਭਾਜਪਾ ਨੇ ਪਿਛਲੇ ਹਫ਼ਤੇ ਸਭ ਤੋਂ ਰੁਪਏ ਇਸ਼ਤਿਹਾਰਾਂ 'ਤੇ ਖਰਚ ਕੀਤੇ।
 

2 ਤੋਂ 8 ਫਰਵਰੀ ਦਰਮਿਆਨ ਦਿੱਲੀ ਭਾਜਪਾ ਦੇ ਫੇਸਬੁੱਕ ਪੇਜ ਤੋਂ 24.05 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਸਨ। ਇਸ ਸਮੇਂ ਦੌਰਾਨ ਆਪ ਨੇ 6.05 ਲੱਖ ਅਤੇ ਦਿੱਲੀ ਕਾਂਗਰਸ ਨੇ ਸਿਰਫ 2.22 ਲੱਖ ਦੇ ਇਸ਼ਤਿਹਾਰ ਦਿੱਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Election Party ad spends for Delhi polls may hit Rs 2cr from last one months on facebook