ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘੁਸਪੈਠੀਆਂ ਨੂੰ ਰੋਕਣ ਲਈ ਕੌਮਾਂਤਰੀ ਸਰਹੱਦ ’ਤੇ ਲੱਗੇਗੀ ਇਲੈਕਟ੍ਰੌਨਿਕ ਵਾੜ

ਘੁਸਪੈਠੀਆਂ ਨੂੰ ਰੋਕਣ ਲਈ ਕੌਮਾਂਤਰੀ ਸਰਹੱਦ ’ਤੇ ਲੱਗੇਗੀ ਇਲੈਕਟ੍ਰੌਨਿਕ ਵਾੜ

ਆਰਥਿਕ ਮੋਰਚੇ ’ਤੇ ਚੁਣੌਤੀਆਂ ਦੇ ਬਾਵਜੂਦ ਕੇਂਦਰ ਸਰਕਾਰ ਦੇਸ਼ ਦੀ ਅੰਦਰੂਨੀ ਸੁਰੱਖਿਆ ਉੱਤੇ ਹੋਣ ਵਾਲੇ ਖ਼ਰਚੇ ਵਿੱਚ ਕੋਈ ਕਟੌਤੀ ਨਹੀਂ ਕਰੇਗੀ ਤੇ ਇਸ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਮਿਲੇ ਸੰਕੇਤਾਂ ਮੁਤਾਬਕ ਸੁਰੱਖਿਆ ਬਲਾਂ ਦੇ ਆਧੁਨਿਕੀਕਰਨ ਲਈ ਵਾਜਬ ਬਜਟ ਰੱਖਿਆ ਜਾਵੇਗਾ।

 

 

ਸੂਤਰਾਂ ਅਨੁਸਾਰ ਪੁਲਿਸ ਬਲਾਂ ਨੂੰ ਤਕਨੀਕੀ ਤੌਰ ’ਤੇ ਸਮਰੱਥ ਬਣਾਉਣ ਲਈ ਵੀ ਵਾਧੂ ਰਕਮ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ। ਦੂਰ–ਦੁਰਾਡੇ ਦੇ ਇਲਾਕਿਆਂ ’ਚ ਤਾਇਨਾਤ ਸੁਰੱਖਿਆ ਬਲਾਂ ਨੂੰ ਅਤਿ–ਆਧੁਨਿਕ ਉਪਕਰਨ ਦੇਣ ਤੇ ਸਰਹੱਦ ਉੱਤੇ ਇਲੈਕਟ੍ਰੌਨਿਕ ਅਤੇ ਅਨਕੱਟ ਵਾੜ ਲਾਉਣ ਲਈ ਵੀ ਪਹਿਲਾਂ ਦੇ ਮੁਕਾਬਲੇ ਵੱਧ ਬਜਟ ਦਿੱਤਾ ਜਾ ਸਕਦਾ ਹੈ।

 

 

ਸੂਤਰਾਂ ਨੇ ਕਿਹਾ ਕਿ ਬਜਟ ਪੱਖੋਂ ਇਸ ਵਾਰ ਚੁਣੌਤੀਪੂਰਨ ਹਾਲਾਤ ਹਨ ਪਰ ਸਰਕਾਰ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੀ। ਬੀਐੱਸਐੱਫ਼, ਸੀਆਰਪੀਐੱਫ਼, ਆਈਟੀਬੀਪੀ, ਐੱਸਐੱਸਬੀ ਲਈ ਦਿੱਤਾ ਜਾਣ ਵਾਲਾ ਬਜਟ ਮਾਮੂਲੀ ਜਿਹਾ ਵਧ ਸਕਦਾ ਹੈ। ਕੁੱਲ ਮਿਲਾ ਕੇ ਅੰਦਰੂਨੀ ਸੁਰੱਖਿਆ ਉੱਤੇ ਖ਼ਰਚ ਕੀਤੀ ਜਾਣ ਵਾਲੀ ਰਕਮ ਵਿੱਚ ਸੱਤ ਤੋਂ ਅੱਠ ਫ਼ੀ ਸਦੀ ਵਾਧਾ ਸੰਭਵ ਹੈ।

 

 

ਨਕਸਲੀ ਹਿੰਸਾ ਤੋਂ ਪ੍ਰਭਾਵਿਤ ਇਲਾਕਿਆਂ ਤੋਂ ਇਲਾਵਾ ਅੱਤਵਾਦ ਨਾਲ ਜੂਝ ਰਹੇ ਜੰਮੂ–ਕਸ਼ਮੀਰ ’ਚ ਅੱਤਵਾਦ–ਵਿਰੋਧੀ ਮੁਹਿੰਮਾਂ ਲਈ ਖ਼ਾਸ ਫ਼ੰਡ ਦਾ ਇੰਤਜ਼ਾਮ ਬਜਟ ’ਚ ਸੰਭਵ ਹੈ। ਸਰਕਾਰ ਸਰਹੱਦੀ ਇਲਾਕਿਆਂ ’ਚ ਨਿਗਰਾਨੀ ਵਧਾਉਣ ਲਈ ਬਜਟ ’ਚ ਵਾਜਬ ਰਕਮ ਰੱਖੇਗੀ। ਡ੍ਰੋਨ ਹਮਲਿਆਂ ਦਾ ਖ਼ਤਰਾ ਵੇਖਦਿਆਂ ਸਰਹੱਦ ਦੀ ਨਿਗਰਾਨੀ ਵਿੱਚ ਤਾਇਨਾਤ ਸੁਰੱਖਿਆ ਬਲਾਂ ਨੂੰ ਐਂਟੀ–ਡ੍ਰੋਨ ਤਕਨੀਕ ਨਾਲ ਲੈਸ ਕਰਨ ਲਈ ਵੀ ਬਜਟ ਰੱਖਿਆ ਜਾਵੇਗਾ।

 

 

ਸੁਰੱਖਿਆ ਬਲਾਂ ’ਚ ਨਵੀਂ ਬਟਾਲੀਅਨ ਦੀ ਜ਼ਰੂਰਤ ਵੀ ਦੱਸੀ ਗਈ ਹੈ। ਜੇ ਕੇਂਦਰ ਸਰਕਾਰ ਇਸ ਨਾਲ ਸਬੰਧਤ ਪ੍ਰਸਤਾਵ ਮਨਜ਼ੂਰ ਕਰਦੀ ਹੈ, ਤਦ ਨਵੀਂ ਬਟਾਲੀਅਨ ਕਾਇਮ ਕਰਨ ਲਈ ਵੀ ਵਾਧੂ ਰਕਮ ਦੇਣੀ ਹੋਵੇਗੀ।

 

 

ਸੂਤਰਾਂ ਮੁਤਾਬਕ ਸੁਰੱਖਿਆ ਬਲਾਂ ਦੇ ਸਰੂਪ ਵਿੱਚ ਸੁਧਾਰਾਤਮਕ ਤਬਦੀਲੀਆਂ ਨੂੰ ਲੈ ਕੇ ਚੱਲ ਰਹੀ ਚਰਚਾ ਦੌਰਾਨ ਕੁਝ ਨਵੇਂ ਐਲਾਨ ਬਜਟ ’ਚ ਸੰਭਵ ਹਨ। ਅਸਮ ਰਾਈਫ਼ਲਜ਼ ਨੂੰ ਲੈ ਕੇ ਵੀ ਸਥਿਤੀ ਬਜਟ ’ਚ ਸਪੱਸ਼ਟ ਹੋ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Electronic Fencing to be installed at International Border to curb infiltration