ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਥੀਆਂ ਨੇ ਫੈਲਾਈ ਦਹਿਸ਼ਤ, ਫ਼ਸਲਾਂ ਕੀਤੀਆਂ ਬਰਬਾਦ, ਕਈ ਘਰ ਢਾਹੇ

ਉੜੀਸਾ ’ਚ ਹਾਥੀਆਂ ਦੀ ਦਹਿਸ਼ਤ, ਫ਼ਸਲਾਂ ਕੀਤੀਆਂ ਬਰਬਾਦ, ਕਈ ਘਰ ਢਾਹੇ

ਇੱਕ ਪਾਸੇ ਜਿੱਥੇ ਲੋਕ ਜੰਮੂ–ਕਸ਼ਮੀਰ ’ਚ ਅੱਤਵਾਦ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਉੱਧਰ ਭਾਰਤ ਦੇ ਇੱਕ ਵੱਡੇ ਹਿੱਸੇ ਨੂੰ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨੇ ਘੇਰਿਆ ਹੋਇਆ ਹੈ। ਇਸੇ ਦੌਰਾਨ ਉੜੀਸਾ ਵਿੱਚ 22 ਜੰਗਲ਼ੀ ਹਾਥੀਆਂ ਦੇ ਇੱਕ ਝੁੰਡ ਨੇ ਆਪਣੀ ਇੱਕ ਵੱਖਰੀ ਦਹਿਸ਼ਤ ਫੈਲਾਈ ਹੋਈ ਹੈ।

 

 

ਪਤਾ ਨਹੀਂ ਹਾਥੀਆਂ ਦਾ ਇਹ ਝੁੰਡ ਸੰਘਣੇ ਜੰਗਲ਼ਾਂ ’ਚੋਂ ਉੜੀਸਾ ਦੇ ਮਿਯੂਰਭੰਜ ਜ਼ਿਲ੍ਹੇ ਦੇ ਕਰੰਜੀਆ ਪਿੰਡ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਆ ਵੜਿਆ ਹੈ।

 

 

ਇਸ ਝੁੰਡ ਨੇ ਕਈ ਖੇਤਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੱਤੀਆਂ ਹਨ ਤੇ ਬਹੁਤ ਸਾਰੇ ਗ਼ਰੀਬ ਲੋਕਾਂ ਦੇ ਘਰ ਵੀ ਢਾਹ ਦਿੱਤੇ ਹਨ ਜਾਂ ਤੋੜ–ਭੰਨ ਦਿੱਤੇ ਹਨ।

ਉੜੀਸਾ ’ਚ ਹਾਥੀਆਂ ਦੀ ਦਹਿਸ਼ਤ, ਫ਼ਸਲਾਂ ਕੀਤੀਆਂ ਬਰਬਾਦ, ਕਈ ਘਰ ਢਾਹੇ

 

ਇਨ੍ਹਾਂ 22 ਹਾਥੀਆਂ ਨੂੰ ਹੱਕ ਕੇ ਮੁੜ ਸੰਘਣੇ ਜੰਗਲ਼ ਵਿੱਚ ਭੇਜਣ ਲਈ ਉੜੀਸਾ ਦੇ ਜੰਗਲਾਤ ਮਹਿਕਮੇ ਨੇ 25 ਖ਼ਾਸ ਮਾਹਿਰਾਂ ਦੀ ਡਿਊਟੀ ਲਾਈ ਹੈ।

 

 

ਇਨ੍ਹਾਂ ਇਲਾਕਿਆਂ ਵਿੱਚ ਜੰਗਲੀ ਹਾਥੀ ਅਕਸਰ ਰਿਹਾਇਸ਼ੀ ਖੇਤਰਾਂ ’ਚ ਆ ਜਾਂਦੇ ਹਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਇੰਨੀ ਤਬਾਹੀ ਕਦੇ ਨਹੀਂ ਮਚਾਈ।

ਉੜੀਸਾ ’ਚ ਹਾਥੀਆਂ ਦੀ ਦਹਿਸ਼ਤ, ਫ਼ਸਲਾਂ ਕੀਤੀਆਂ ਬਰਬਾਦ, ਕਈ ਘਰ ਢਾਹੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Elephants Panic in Odisha Crops damaged and houses demolished