ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਕੁੰਵਰ ਨਟਵਰ ਸਿੰਘ ਦਾ ਮੰਨਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1975 `ਚ ਐਂਮਰਜੈ਼ਸੀ ਲਾਗੂ ਕਰੇ ਅਤੇ 1984 `ਚ ‘ਆਪਰੇਸ਼ਨ ਬਲੂ ਸਟਾਰ’ ਨੂੰ ਅੰਜ਼ਾਮ ਦੇਣ ਦੀ ਮਨਜ਼ੂਰੀ ਦੇ ਕੇ ਦੋ ਗੰਭੀਰ ਗਲਤੀਆਂ ਕੀਤੀਆਂ ਸਨ, ਪ੍ਰੰਤੂ ਇਨ੍ਹਾਂ ਦੇ ਬਾਵਜੂਦ ਉਹ ਮਹਾਨ ਅਤੇ ਤਾਕਤਵਰ ਪ੍ਰਧਾਨ ਮੰਤਰੀ ਅਤੇ ਇਕ ਵਿਚਾਰਸ਼ੀਲ ਮਾਨਵਤਾਵਾਦੀ ਸੀ। ਨਟਵਰ ਸਿੰਘ ਨੇ ਸਾਲ 1966 ਤੋਂ 1971 ਤੱਕ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਕਾਲ `ਚ ਸਿਵਿਲ ਸੇਵਾ ਦੇ ਅਧਿਕਾਰੀ ਦੇ ਤੌਰ `ਤੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਉਹ 1980 ਦੇ ਦਹਾਕੇ `ਚ ਕਾਂਗਰਸ `ਚ ਸ਼ਾਮਲ ਹੋ ਗਏ ਅਤੇ ਰਾਜੀਵ ਗਾਂਧੀ ਦੀ ਸਰਕਾਰ `ਚ ਕੈਬਨਿਟ ਮੰਤਰੀ ਬਣੇ।
ਸਾਬਕਾ ਵਿਦੇਸ਼ ਮੰਤਰੀ ਨੇ ਆਪਣੀ ਨਵੀਂ ਬੁੱਕ ਟ੍ਰੇਜਾਰਡ ਐਪੀਸਲਸ `ਚ ਸਾਬਕਾ ਪ੍ਰਧਾਨ ਮੰਤਰੀ ਬਾਰੇ ਲਿਖਿਆ ਹੈ, ਅਕਸਰ ਇੰਦਰਾ ਗਾਂਧੀ ਨੂੰ ਗੰਭੀਰ, ਚੁਭੇਨੇ ਵਾਲੀ ਅਤੇ ਕਰੂਰ ਦੱਸਿਆ ਜਾਂਦਾ ਹੈ। ਕਦੇ ਕਦੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਖੂਬਸੂਰਤ, ਖਿਆਲ ਰੱਖਣ ਵਾਲੀ, ਸੁੰਦਰ, ਗਰੀਮਾਮਈ ਅਤੇ ਸ਼ਾਨਦਾਰ ਇਨਸਾਨ, ਇਕ ਵਿਚਾਰਸ਼ੀਲ ਮਾਨਤਵਤਾਵਾਦੀ ਤੇ ਵਿਆਪਕ ਅਧਿਐਨ ਕਰਨ ਵਾਲੀ ਸੀ। ਇਹ ਕਿਤਾਬ ਪੱਤਰਾਂ ਦਾ ਸੰਕਲਨ ਹੈ।
ਨਟਵਰ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਨੇ 1975 `ਚ ਐਂਮਰਜੈ਼ਸੀ ਲਾਗੂ ਕਰਕੇ ਅਤੇ 1984 `ਚ ਅਪਰੇਸ਼ਨ ਬਲੂ ਸਟਾਰ ਨੂੰ ਅੰਜਾਮ ਦੇਣ ਦੀ ਮਨਜ਼ੂਰੀ ਦੇ ਕੇ ਦੋ ਗੰਭੀਰ ਗਲਤੀਆਂ ਕੀਤੀਆਂ, ਪ੍ਰੰਤੂ ਇਸ ਦੇ ਬਾਵਜੂਦ ਉਹ ਇਕ ਮਹਾਨ ਤੇ ਤਾਕਤਵਾਰ ਪ੍ਰਧਾਨ ਮੰਤਰੀ ਸੀ। ਕਾਂਗਰਸ ਆਗੂ ਨੇ ਆਪਣੀ ਕਿਤਾਬ `ਚ ਉਨ੍ਹਾਂ ਪੱਤਰਾਂ ਨੂੰ ਸ਼ਾਮਲ ਕੀਤਾ ਹੈ, ਜੋ ਉਨ੍ਹਾਂ ਨੂੰ ਉਨ੍ਹਾਂ ਦੇ ਦੋਸਤਾਂ, ਸਮਕਾਲੀਆਂ ਤੇ ਸਹਿਕਰਮੀਆਂ ਨੇ ਉਨ੍ਹਾਂ ਦੇ ਵਿਦੇਸ਼ ਸੇਵਾ ਦੇ ਦਿਨਾਂ ਤੋਂ ਲੈ ਕੇ ਵਿਦੇਸ਼ ਮੰਤਰੀ ਅਹੁਦੇ `ਤੇ ਹੋਣ ਦੌਰਾਨ ਤੱਕ ਲਿਖੇ।
ਇਸ ਕਿਤਾਬ `ਚ ਇੰਦਰਾ ਗਾਂਧੀ, ਈ ਐਮ ਫਾਸਰਟਰ, ਸੀ ਰਾਜ ਗੋਪਾਲਾਚਾਰੀ, ਲਾਰਡ ਮਾਊਟਬੇਟੇਨ, ਜਵਾਹਰ ਲਾਲ ਨਹਿਰੂ ਦੀ ਦੋ ਭੈਣਾਂ, ਵਿਜੈ ਲਕਸ਼ਮੀ ਪੰਡਿਤ ਤੇ ਕ੍ਰਿਸ਼ਨਾ ਹੁਥੀਸਿੰਗ, ਆਰ ਕੇ ਨਰਾਇਣ, ਨੀਦਰ ਸੀ ਚੌਧਰੀ, ਮੁਲਕ ਰਾਜ ਆਨੰਦ ਅਤੇ ਹਾਨ ਸੂਯਿਨ ਦੇ ਪੱਤਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਟਵਰ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਅਲੱਗ ਤਰ੍ਹਾਂ ਤੋਂ ਉਨ੍ਹਾਂ ਦੇ ਜੀਵਨ `ਤੇ ਪ੍ਰਭਾਵ ਪਾਇਆ, ਜਿਸ ਕਾਰਨ ਦੁਨੀਆ ਨੂੰ ਦੇਖਣ ਦਾ ਉਨ੍ਹਾਂ ਦਾ ਨਜ਼ਰੀਆ ਕਾਫੀ ਵਿਆਪਕ ਤੇ ਖੁਸ਼ਹਾਲ ਹੋਇਆ।