ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ 'ਚ 48 ਡਿਗਰੀ ਤੱਕ ਪੁੱਜਾ ਤਾਪਮਾਨ, ਵਧਿਆ ਲੂ ਦਾ ਪ੍ਰਕੋਪ

ਦਿੱਲੀ ਸਣੇ ਸਾਰੇ ਦੇਸ਼ ਦੇ ਕਈ ਹਿੱਸਿਆਂ ਵਿੱਚ ਲੂ ਦਾ ਪ੍ਰਕੋਪ ਹੋਰ ਵੱਧ ਗਿਆ ਹੈ। ਨਾਲ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਪਾਲਮ ਵਿੱਚ ਪਾਰਾ ਰਿਕਾਰਡ 48 ਡਿਗਰੀ ਸੈਲਸੀਅਸ ਉੱਤੇ ਪੁੱਜ ਗਿਆ।

 

ਮੌਸਮ ਦਾ ਅਨੁਮਾਨ ਜਾਰੀ ਕਰਨ ਵਾਲੀ ਨਿੱਜੀ ਕੰਪਨੀ ਸਕਾਈਮੇਟ ਅਨੁਸਾਰ ਸੋਮਵਾਰ ਨੂੰ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਵਿੱਚ ਸਭ ਤੋਂ ਜ਼ਿਆਦਾ 48 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।  ਬਿਹਾਰ ਅਤੇ ਮੱਧ ਤੇ ਪੱਛਮੀ ਖੇਤਰਾਂ ਦੇ ਕੁੱਝ ਹਿੱਸ਼ਿਆਂ ਵਿੱਚ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਉੱਤਰ ਭਾਰਤ ਵਿੱਚ ਪਾਰਾ 45-46 ਡਿਗਰੀ ਸੈਲਸੀਅਸ ਦੇ ਨੇੜੇ ਹੀ ਰਿਹਾ। 

 

ਦਿੱਲੀ ਅਤੇ ਨੇੜਲੇ ਖੇਤਰਾਂ ਵਿੱਚ ਮੰਗਲਵਾਰ ਨੂੰ ਮਾਨਸੂਨ ਤੋਂ ਪਹਿਲਾਂ ਮੀਂਹ ਪੈਣ ਦਾ ਸੰਭਾਵਨਾ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ।

 

ਸਕਾਈਮੇਟ ਦੇ ਡਾਇਰੈਕਟਰ ਮਹੇਸ਼ ਪਲਾਵਤ ਨੇ ਕਿਹਾ ਕਿ ਰਾਜਸਥਾਨ 'ਚ ਚੱਕਰਵਾਤੀ ਸਰਕੂਲੇਸ਼ਨ ਕਾਰਨ ਮੰਗਲਵਾਰ ਸ਼ਾਮ ਨੂੰ ਦਿੱਲੀ ਅਤੇ ਆਲੇ ਦੁਆਲੇ ਦੇ ਇਲਾਕਿਆਂ 'ਚ ਮੀਂਹ ਪਵੇਗਾ। ਇਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ। ਉਨ੍ਹਾਂ ਕਿਹਾ ਕਿ ਮੀਂਹ ਬੁੱਧਵਾਰ ਅਤੇ ਵੀਰਵਾਰ ਨੂੰ ਪੈ ਸਕਦਾ ਹੈ। ਉਸ ਤੋਂ ਬਾਅਦ ਲੂ ਨਹੀਂ ਚੱਲੇਗੀ।

 

ਮੌਸਮ ਵਿਭਾਗ ਅਨੁਸਾਰ ਦੱਖਣੀ ਪੂਰਬੀ ਅਰਬ ਸਾਗਰ 'ਤੇ ਦਬਾਅ ਕਾਰਨ ਸੋਮਵਾਰ ਸ਼ਾਮ ਨੂੰ ਪੱਛਮੀ ਤੱਟ 'ਤੇ ਇਕ ਚੱਕਰਵਾਤ ਤੂਫਾਨ ਆਉਣ ਦੇ ਆਸਾਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:emperature in Delhi reaches record 48 degrees