ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਕਾਸ ’ਤੇ ਜ਼ੋਰ ਦੇਵਾਂਗੇ, ਲੋਕ–ਭਲਾਈ ਸਕੀਮਾਂ ਜਾਰੀ ਰਹਿਣਗੀਆਂ: ਨਿਰਮਲਾ ਸੀਤਾਰਮਨ

ਵਿਕਾਸ ’ਤੇ ਜ਼ੋਰ ਦੇਵਾਂਗੇ, ਲੋਕ–ਭਲਾਈ ਸਕੀਮਾਂ ਜਾਰੀ ਰਹਿਣਗੀਆਂ: ਨਿਰਮਲਾ ਸੀਤਾਰਮਨ

ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਬਜਟ ਵਿੱਚ ਸਾਰਾ ਜ਼ੋਰ ਦੇਸ਼ ਦੇ ਵਿਕਾਸ ਉੱਤੇ ਲਾਇਆ ਹੈ। ਹਰ ਉਹ ਸੰਭਵ ਜਤਨ ਕੀਤਾ ਜਾ ਰਿਹਾ ਹੈ, ਜਿਸ ਨਾਲ ਦੇਸ਼ ਵਿਕਾਸ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਫ਼ਰਵਰੀ ਮਹੀਨੇ ਪੇਸ਼ ਕੀਤੇ ਗਏ ਅੰਤ੍ਰਿਮ ਬਜਟ ਵਿੱਚ ਵੀ ਅਜਿਹੀ ਵਿਵਸਥਾ ਸੀ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਦੂਜੀ ਐੱਨਡੀਏ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਨ ਤੋਂ ਬਾਅਦ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਕੀਤੀ।

 

 

ਸ੍ਰੀਮਤੀ ਸੀਤਾਰਮਨ ਨੇ ਇਸ ਗੱਲਬਾਤ ਦੌਰਾਨ ਕਿਹਾ ਕਿ ਲੋਕ–ਭਲਾਈ ਦਾ ਕੋਈ ਵੀ ਪ੍ਰੋਗਰਾਮ ਰੋਕਿਆ ਨਹੀਂ ਜਾਵੇਗਾ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਵਸਤਾਂ ਤੇ ਉਤਪਾਦਨਾਂ ਦੀ ਖਪਤ ਵਧੇ। ਅਜਿਹੇ ਭਲਾਈ ਪ੍ਰੋਗਰਾਮਾਂ ਨਾਲ ਘੱਟੋ–ਘੱਟ ਲੋਕਾਂ ਦੀ ਖ਼ਰੀਦ–ਸ਼ਕਤੀ ਵਿੱਚ ਤਾਂ ਕੁਝ ਵਾਧਾ ਹੁੰਦਾ ਹੀ ਹੈ।

 

 

ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਰਕਾਰ ਨੇ ਜਿਹੜੀ ਖਾਤਿਆਂ ਵਿੱਚ ਸਿੱਧੀ ਰਕਮ ਟ੍ਰਾਂਸਫ਼ਰ ਕਰਨ ਦੀ ਵਿਵਸਥਾ ਲਾਗੂ ਕੀਤੀ ਸੀ; ਉਸ ਦਾ ਫ਼ਾਇਦਾ ਹੁਣ ਮਿਲਣ ਲੱਗ ਪਿਆ ਹੈ।

 

 

ਉਨ੍ਹਾਂ ਕਿਹਾ ਕਿ ਬਜਟ ਪੇਸ਼ ਕਰਨ ਤੋਂ ਪਹਿਲਾਂ ਮੰਤਰਾਲੇ ਅੰਦਰ ਘੱਟ ਪਰ ਲੋਕਾਂ ਨਾਲ ਇਸ ਬਾਰੇ ਵਿਚਾਰ–ਵਟਾਂਦਰਾ ਵੱਧ ਕੀਤਾ ਗਿਆ ਸੀ; ਤਾਂ ਜੋ ਬਾਅਦ ’ਚ ਕੋਈ ਵੀ ਸਰਕਾਰ ਉੱਤੇ ਕਿਸੇ ਤਰ੍ਹਾਂ ਦਾ ਇਲਜ਼ਾਮ ਨਾ ਲਾਵੇ।

 

 

ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਮੰਨਿਆ ਕਿ ਸਰਕਾਰ ਰੇਲਵੇਜ਼ ਵਿੱਚ ਨਿਜੀ ਨਿਵੇਸ਼ ਵਧਾਉਣਾ ਚਾਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Emphasis would be given on growth Public Welfare schemes would be continuing says Nirmala Sitharaman