ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਕੀਤੇ ਢੇਰ

ਤਸਵੀਰ: ਏਐੱਨਆਈ

ਜੰਮੂ–ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਮੋਲੂ–ਚਿਤਰਾਗਾਮ ਇਲਾਕੇ ’ਚ ਅੱਜ ਸੋਮਵਾਰ ਤੜਕੇ ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ ਦੌਰਾਨ ਦੋ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਇਨ੍ਹਾਂ ਦੋਵਾਂ ਦੀ ਸ਼ਨਾਖ਼ਤ ਹਾਲੇ ਨਹੀਂ ਹੋ ਸਕੀ।

 

 

ਫ਼ੌਜੀ ਦੀ 44 ਆਰਆਰ ਦੀ ਟੋਲੀ ਬਖ਼ਤਰਬੰਦ ਗੱਡੀਆਂ ਵਿੱਚ ਗਸ਼ਤ ’ਤੇ ਸੀ, ਜਦੋਂ ਦਹਿਸ਼ਤਗਰਦਾਂ ਨੇ ਵਾਹਨਾਂ ਉੱਤੇ ਅਚਾਨਕ ਹੀ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।

 

 

ਪਹਿਲਾਂ ਜੰਮੂ–ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਪੈਂਦੇ ਡ੍ਰਗੜ ਸੁਗਾਨ ਇਲਾਕੇ ਵਿੱਚ ਇੱਕ ਮੁਕਾਬਲੇ ਦੌਰਾਨ ਦੋ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਫ਼ੌਜ ਤੇ ਵਿਸ਼ੇਸ਼ ਆਪਰੇਸ਼ਨ ਦੇ ਵਾਧੂ ਦਸਤੇ ਉੱਥੇ ਭੇਜੇ ਗਏ।

 

 

ਵੀਰਵਾਰ ਨੂੰ ਬਾਰਾਮੂਲਾ ਦੇ ਸੋਪੋਰ ਇਲਾਕੇ ਵਿੱਚ ਡੇਂਜਰਪੁਰਾ ਵਿਖੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਦੋ ਦਹਿਸ਼ਤਗਰਦ ਮਾਰੇ ਗਏ ਸਨ। ਪਹਿਲਾਂ ਫ਼ੌਜ ਦੀ 22 ਆਰਆਰ ਤੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਜਵਾਨਾਂ ਨੇ ਡੇਂਜਰਪੁਰਾ ਪਿੰਡ ਦੇ ਬਨਪੁਰਾ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਛੇੜੀ ਸੀ ਕਿਉਂਕਿ ਸੂਹ ਮਿਲੀ ਸੀ ਕਿ ਕਿਸੇ ਘਰ ਅੰਦਰ ਕੁਝ ਦਹਿਸ਼ਤਗਰਦ ਲੁਕੇ ਹੋਏ ਹਨ।

 

 

ਇਸੇ ਲਈ ਅਹਿਤਿਆਤ ਵਜੋਂ ਸੋਪੋਰ ਕਸਬੇ ਦੀਆਂ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਤੇ ਫਿਰ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Encouner in Kashmir s Shopian District Two Terrorists Killed