ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਵੰਤੀਪੁਰਾ–ਕਸ਼ਮੀਰ ’ਚ ਮੁਕਾਬਲਾ, ਇੱਕ ਅੱਤਵਾਦੀ ਢੇਰ, ਤਲਾਸ਼ੀ ਮੁਹਿੰਮ ਜਾਰੀ

ਅਵੰਤੀਪੁਰਾ–ਕਸ਼ਮੀਰ ’ਚ ਮੁਕਾਬਲਾ, ਇੱਕ ਅੱਤਵਾਦੀ ਢੇਰ, ਤਲਾਸ਼ੀ ਮੁਹਿੰਮ ਜਾਰੀ

ਜੰਮੂ–ਕਸ਼ਮੀਰ ਦੇ ਅਵੰਤੀਪੁਰਾ ਤੋਂ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਇਸ ਵੇਲੇ ਮੁਕਾਬਲਾ ਚੱਲ ਰਿਹਾ ਹੈ। ਸੁਰੱਖਿਆ ਬਲ ਹੁਣ ਤੱਕ ਇੱਕ ਅੱਤਵਾਦੀ ਦਾ ਖ਼ਾਤਮਾ ਕਰ ਚੁੱਕੇ ਹਨ। ਸੁਰੱਖਿਆ ਬਲ ਹੁਣ ਸਮੁੱਚੇ ਇਲਾਕੇ ’ਚ ਤਲਾਸ਼ੀ ਮੁਹਿੰਮ ਵਿੱਚ ਰੁੱਝੇ ਹੋਏ ਹਨ।

 

 

ਇਸ ਤੋਂ ਪਹਿਲਾਂ ਕੱਲ੍ਹ ਮੰਗਲਵਾਰ ਨੁੰ ਇੱਕ ਅੱਤਵਾਦੀ ਹਮਲੇ ਵਿੱਚ ਇੱਕ ਫ਼ੌਜੀ ਜਵਾਨ ਤੇ ਜੰਮੂ–ਕਸ਼ਮੀਰ ਪੁਲਿਸ ਦਾ ਇੱਕ ਐੱਸਪੀਓ ਸ਼ਹੀਦ ਹੋ ਗਏ ਸਨ। ਦੋ ਦਿਨ ਪਹਿਲਾਂ ਹੀ ਪੁਲਵਾਮਾ ਦੇ ਸ਼ੋਪੀਆਂ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਵੱਡੀ ਸਫ਼ਲਤਾ ਮਿਲੀ ਸੀ।

 

 

ਸੁਰੱਖਿਆ ਬਲਾਂ ਨੇ ਉਸ ਮੁਕਾਬਲੇ ਵਿੱਚ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਪੁਲਿਸ ਨੂੰ ਸ਼ੋਪੀਆਂ ਦੇ ਇੱਕ ਘਰ ਅੰਦਰ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਪੁਲਿਸ ਤੇ ਸੁਰੱਖਿਆ ਬਲਾਂ ਨੇ ਸਮੁੱਚੇ ਇਲਾਕੇ ਨੂੰ ਘੇਰਾ ਪਾ ਲਿਆ ਸੀ। ਤਦ ਉੱਥੇ ਦੋ ਘੰਟੇ ਮੁਕਾਬਲਾ ਚੱਲਿਆ ਸੀ ਤੇ ਉੱਥੇ ਤਿੰਨ ਅੱਤਵਾਦੀ ਮਾਰੇ ਗਏ ਸਨ।

 

 

ਉਨ੍ਹਾਂ ਅੱਤਵਾਦੀਆਂ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਦੋ ਦਹਿਸ਼ਤਗਰਦ ਫ਼ੈਯਾਜ਼ ਲੋਨ, ਆਦਿਲ ਬਸ਼ੀਰ ਮੀਰ ਤੇ ਜੈਸ਼–ਏ–ਮੁਹੰਮਦ ਦੇ ਫ਼ੈਜ਼ਾਨ ਹਿਜਾਦ ਭੱਟ ਸ਼ਾਮਲ ਸਨ।

 

 

ਉਸ ਤੋਂ ਪਹਿਲਾਂ ਜੰਮੂ–ਕਸ਼ਮੀਰ ਦੇ ਇੱਕ DSP ਦੀ ਕਾਰ ਵਿੱਚੋਂ ਦੋ ਖ਼ਤਰਨਾਕ ਅੱਤਵਾਦੀਆਂ ਨੁੰ ਫੜਿਆ ਗਿਆ ਸੀ। ਪੁਲਿਸ ਨੇ ਸਨਿੱਚਰਵਾਰ ਨੂੰ ਦੱਖਣੀ ਕਸ਼ਮੀਰ ’ਚੋਂ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚੋਂ ਇੱਕ ਅੱਤਵਾਦੀ ਹਿਜ਼ਬੁਲ ਨਾਲ ਸਬੰਧਤ ਨਾਵੇਦ ਬਾਬੂ ਸੀ। ਉਹ ਸੁਰੱਖਿਆ ਬਲਾਂ ਉੱਤੇ ਹਮਲਿਆਂ ਲਈ ਜ਼ਿੰਮੇਵਾਰ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Encounter in Avantipura Kashmir An Extremist killed Search Operation continues