ਜੰਮੂ-ਕਸ਼ਮੀਰ ਚ ਸੁਰੱਖਿਆ ਬਲਾਂ ਨੇ 12 ਘੰਟੇ ਅੰਦਰ ਪੁਲਵਾਮਾ ਅਤੇ ਸ਼ੋਪੀਆ ਚ ਮੁਕਾਬਲੇ ਦੌਰਾਨ 6 ਅੱਤਵਾਦੀਆਂ ਨੂੰ ਮਰ ਮੁਕਾਇਆ ਹੈ। ਇਨ੍ਹਾਂ ਚੋਂ ਇਕ ਪਾਕਿਸਤਾਨ ਦਾ ਰਹਿਣ ਵਾਲਾ ਖਾਲਿਦ ਜੈਸ਼ ਦਾ ਕਮਾਂਡਰ ਸੀ। ਮੁਕਾਬਲੇ ਚ ਫ਼ੌਜ ਜਵਾਨ ਹਰਿਆਣਾ ਦੇ ਰੋਹਤਕ ਦੇ ਸੰਦੀਪ ਅਤੇ ਕਾਨਪੁਰ ਦੇਹਾਤ ਦੇ ਰੋਹਿਤ ਯਾਦਵ ਸ਼ਹੀਦ ਹੋ ਗਏ ਜਦਕਿ ਇਕ ਨਾਗਰਿਕ ਰਾਈਸ ਡਾਰ ਦੀ ਮੌਤ ਹੋ ਗਈ।
ਪੁਲਵਾਮਾ ਚ ਮੁਕਾਬਲੇ ਵਾਲੀ ਥਾਂ ਤੋਂ ਗੋਲਾ-ਬਾਰੂਦ ਸਮੇਤ ਕਈ ਇਤਰਾਜਯੋਗ ਸਮਾਨ ਬਰਾਮਦ ਹੋਇਆ ਹੈ। ਬੁਲਾਰੇ ਨੇ ਦਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਫ਼ੌਜ ਨੇ ਸਵੇਰ ਡੇਲੀਪੁਰਾ ਇਲਾਕੇ ਚ ਇਕ ਘਰ ਚ ਲੁਕੇ ਅੱਤਵਾਦੀਆਂ ਨੇ ਅਚਾਨਕ ਗੋਲਾਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਚ ਤਿੰਨ ਅੱਤਵਾਦੀ ਮਾਰੇ ਗਏ। ਇਨ੍ਹਾਂ ਦੀ ਪਛਾਣ ਜੈਸ਼ ਅੱਤਵਾਦੀ ਨਸੀਰ ਪੰਡਤ, ਸ਼ੋਪੀਆ ਨਿਵਾਸੀ ਉਮਰ ਮੀਰ ਅਤੇ ਪਾਕਿ ਦੇ ਖਾਲਿਦ ਵਜੋਂ ਹੋਈ ਹੈ ਜਦਕਿ ਦੇਰ ਸ਼ਾਮ ਸ਼ੋਪੀਆ ਚ ਵੀ ਤਿੰਨ ਅੱਤਵਾਦੀ ਮਾਰੇ ਗਏ। ਨਸੀਰ ਪੰਡਤ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਸਨ।
ਰੋਹਤਕ ਦੇ ਸੰਦੀਪ ਦੇ ਪਿਤਾ ਨੇ ਦਸਿਆ ਕਿ 2 ਦਿਨ ਪਹਿਲਾਂ ਹੀ ਫ਼ੋਨ ਆਇਆ ਸੀ ਕਿ 10 ਦਿਨਾਂ ਬਾਅਦ 26 ਮਈ ਨੂੰ ਸੰਦੀਪ ਛੁੱਟੀ ਤੇ ਘਰ ਆਉਣ ਵਾਲੇ ਸਨ ਪਰ ਉਨ੍ਹਾਂ ਦੀ ਸ਼ਹਾਦਰ ਦੀ ਖ਼ਬਰ ਘਰ ਆਈ। ਘਰ, ਪਰਿਵਾਰ ਸਮੇਤ ਪੂਰੇ ਪਿੰਡ ਚ ਸਦਮੇ ਦਾ ਮਾਹੌਲ ਹੈ। ਉਨ੍ਹਾਂ ਦੀ ਦੇਹ ਸ਼ੁੱਕਰਵਾਰ 17 ਮਈ ਨੂੰ ਪਿੰਡ ਲਿਆਂਦੀ ਜਾਵੇਗੀ।
ਸੰਦੀਪ ਦੇ ਪਿਤਾ ਸਤਬੀਰ ਕਿਸਾਨ ਅਤੇ ਮਾਂ ਬਾਲਾ ਸੁਆਣੀ ਹਨ। ਸਾਲ 2017 ਚ ਹੀ ਸੰਦੀਪ ਦਾ ਵਿਆਹ ਨੀਰੂ ਨਾਲ ਹੋਇਆ ਸੀ।
.