ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਨਗਰ ਲਾਗੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ

ਸ੍ਰੀਨਗਰ ਲਾਗੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ

ਜੰਮੂ–ਕਸ਼ਮੀਰ ਦੇ ਸ੍ਰੀਨਗਰ ਲਾਗਲੇ ਨਵਾਕਦਲ ਇਲਾਕੇ ’ਚ ਸੋਮਵਾਰ ਦੇਰ ਰਾਤੀਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਸੀਆਰਪੀਐੱਫ਼ ਅਤੇ ਪੁਲਿਸ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਛੇੜ ਦਿੱਤੀ।

 

 

ਮੁਕਾਬਲਾ ਤਦ ਸ਼ੁਰੂ ਹੋਇਆ, ਜਦੋਂ ਸੁਰੱਖਿਆ ਬਲਾਂ ਨੇ ਇੱਕ ਘਰ ਦੀ ਘੇਰਾਬੰਦੀ ਕੀਤੀ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਦੇਰ ਰਾਤੀਂ ਉੱਥੋਂ ਗੋਲੀਬਾਰੀ ਦੀਆਂ ਆਵਾਜ਼ਾਂ ਸੁਣੀਆਂ ਸਨ।

 

 

ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਕਾਰਨ ਸ਼ਹਿਰ ਵਿੱਚ ਇਟੰਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਬਾਅਦ ’ਚ ਪੁਲਿਸ ਦੇ ਬੁਲਾਰੇ ਨੇ ਵੀ ਪੁਸ਼ਟੀ ਕੀਤੀ ਕਿ ਕਾਨੇਮਜ਼ਾਰ ਨਵਾਕਦਲ ਇਲਾਕੇ ’ਚ ਮੁਕਾਬਲਾ ਜਾਰੀ ਹੈ।

 

 

ਇਸ ਤੋਂ ਪਹਿਲਾਂ ਡੋਡਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਐਤਵਾਰ ਨੂੰ ਮੁਕਾਬਲੇ ’ਚ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਮਾਰੇ ਗਏ ਸਨ। ਅੱਤਵਾਦੀਆਂ ਨਾਲ ਮੁਕਾਬਲਾ ਕਰਦਿਆਂ ਫ਼ੌਜ ਦਾ ਇੱਕ ਜਵਾਨ ਸ਼ਹੀਦ ਵੀ ਹੋ ਗਿਆ ਸੀ।

ਸ੍ਰੀਨਗਰ ਲਾਗੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ

 

ਮਾਰੇ ਗਏ ਅੱਤਵਾਦੀਆਂ ਵਿੱਚੋਂ ਇੱਕ ਦੀ ਸ਼ਨਾਖ਼ਤ ਤਾਹਿਰ ਉਰਫ਼ ਉਕਾਬ ਵਜੋਂ ਹੋਈ ਸੀ। ਉਹ ਪੁਲਵਾਮਾ ਦਾ ਰਹਿਣ ਵਾਲਾ ਸੀ। ਉਹ ਪਿਛਲੇ ਸਾਲ ਕਿਸ਼ਤਵਾੜ ’ਚ ਆਰਐੱਸਐੱਸ ਆਗੂ ਚੰਦਰਕਾਂਤ ਸ਼ਰਮਾ ਦੀ ਹੱਤਿਆ ਵਿੱਚ ਵੀ ਸ਼ਾਮਲ ਸੀ।

 

 

ਮੁਕਾਬਲੇ ਤੋਂ ਬਾਅਦ ਜੰਮੂ ਦੇ ਆਈਜੀਪੀ ਮੁਕੇਸ਼ ਸਿੰਘ ਨੇ ਕਿਹਾ ਸੀ ਕਿ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਤਾਹਿਰ ਅਹਿਮਦ ਬੱਟ ਦਾ ਮਾਰਿਆ ਜਾਣਾ ਸੁਰੱਖਿਆ ਬਲਾਂ ਲਈ ਵੱਡੀ ਕਾਮਯਾਬੀ ਹੈ।

 

 

ਹੁਣ ਡੋਡਾ ਨੂੰ ਅੱਤਵਾਦ ਤੋਂ ਮੁਕਤ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜ ਘੰਟਿਆਂ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਭਾਰੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Encounter near Srinagar between Terrorists and Security Forces