ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਨਕਾਊਂਟਰ–ਸਪੈਸ਼ਲਿਸਟ ਪ੍ਰਦੀਪ ਸ਼ਰਮਾ ਵੱਲੋਂ ਪੁਲਿਸ ਤੋਂ ਅਸਤੀਫ਼ਾ, ਬਣ ਸਕਦੇ ਨੇ ਸਿਆਸੀ ਨੇਤਾ

ਐਨਕਾਊਂਟਰ–ਸਪੈਸ਼ਲਿਸਟ ਪ੍ਰਦੀਪ ਸ਼ਰਮਾ ਵੱਲੋਂ ਪੁਲਿਸ ਤੋਂ ਅਸਤੀਫ਼ਾ, ਬਣ ਸਕਦੇ ਨੇ ਸਿਆਸੀ ਨੇਤਾ

ਮਹਾਰਾਸ਼ਟਰ ਪੁਲਿਸ ਦੇ ਸੀਨੀਅਰ ਅਧਿਕਾਰੀ ਪ੍ਰਦੀਪ ਸ਼ਰਮਾ ਨੇ ਅਸਤੀਫ਼ਾ ਦੇ ਦਿੱਤਾ ਹੈ। ਉਹ 100 ਤੋਂ ਵੱਧ ਐਨਕਾਊਂਟਰਜ਼ (ਮੁਕਾਬਲਿਆਂ) ਵਿੱਚ ਸ਼ਾਮਲ ਰਹੇ ਹਨ। ਥਾਣੇ ਕ੍ਰਾਈਮ ਬ੍ਰਾਂਚ ਵਿੱਚ ਤਾਇਨਾਤ ਪ੍ਰਦੀਪ ਸ਼ਰਮਾ ਨੇ ਆਪਣਾ ਅਸਤੀਫ਼ਾ ਸੀਨੀਅਰ ਪੁਲਿਸ ਅਧਿਕਾਰੀ ਨੂੰ ਭੇਜ ਦਿੱਤਾ ਹੈ।

 

 

ਸੂਤਰਾਂ ਮੁਤਾਬਕ ਪੁਲਿਸ ਦੀ ਨੌਕਰੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪ੍ਰਦੀਪ ਸ਼ਰਮਾ ਹੁਣ ਸਿਆਸਤ ’ਚ ਆਪਣਾ ਭਵਿੱਖ ਅਜ਼ਮਾ ਸਕਦੇ ਹਨ। ਚਰਚਾ ਹੈ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਿਵ ਸੈਨਾ ਦੇ ਉਮੀਦਵਾਰ ਹੋ ਸਕਦੇ ਹਨ।

 

 

ਸੀਨੀਅਰ ਇੰਸਪੈਕਟਰ ਪ੍ਰਦੀਪ ਸ਼ਰਮਾ ਨੂੰ ਸਾਲ 2008 ’ਚ ਲਖਨ ਭਈਆ ਫ਼ਰਜ਼ੀ ਮੁਕਾਬਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਅਧੀਨ ਮੁਅੱਤਲ ਕਰ ਦਿੱਤਾ ਸੀ। ਇਸ ਮਾਮਲੇ ’ਚ 13 ਹੋਰ ਪੁਲਿਸ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਵੀ ਹੋਈ ਸੀ।

 

ਲੰਮੇ ਸਮੇਂ ਤੱਕ ਮੁਅੱਤਲ ਰਹਿਣ ਤੋਂ ਬਾਅਦ ਸਾਲ 2013 ’ਚ ਉਨ੍ਹਾਂ ਮੁੜ ਤੋਂ ਪੁਲਿਸ ਸੇਵਾ ਜੁਆਇਨ ਕੀਤੀ ਸੀ। ਰਿਪੋਰਟਾਂ ਮੁਤਾਬਕ ਉਦੋਂ ਦੀ ਕਾਂਗਰਸ–ਐੱਨਸੀਪੀ ਸਰਕਾਰ ਪ੍ਰਦੀਪ ਸ਼ਰਮਾ ਦੋਬਾਰਾ ਨੌਕਰੀ ’ਤੇ ਰੱਖਣ ਦੇ ਹੱਕ ਵਿੱਚ ਨਹੀਂ ਸੀ ਪਰ ਸਿਆਸਤ ਵਿੱਚ ਸ਼ਾਮਲ ਹੋਣ ਦੀ ਧਮਕੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਗਿਆ ਸੀ।

 

 

ਪ੍ਰਦੀਪ ਸ਼ਰਮਾ ਨੂੰ ਅੰਡਰਵਰਲਡ ਵਿੱਚ ਆਪਣੇ ਕਥਿਤ ਨੈੱਟਵਰਕ ਲਈ ਵੀ ਜਾਣਿਆ ਜਾਂਦਾ ਹੈ। ਉਹ ਸਾਲ 1983 ਦੌਰਾਨ ਮਹਾਰਾਸ਼ਟਰ ਪੁਲਿਸ ਸੇਵਾ ਵਿੱਚ ਸ਼ਾਮਲ ਹੋਏ ਸਨ; ਉਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਦਾ ਹਿੱਸਾ ਬਣਾਇਆ ਗਿਆ ਸੀ। ਇਸ ਟੀਮ ਨੂੰ ਮੁੰਬਈ ਵਿੱਚੋਂ ਅਪਰਾਧ–ਜਗਤ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Encounter Specialist Pradeep Sharma resigns may join politics