ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ : ਨਕਸਲੀਆਂ ਨਾਲ ਮੁਕਾਬਲੇ ’ਚ ਐਸਐਸਬੀ ਦਾ ਇਕ ਜਵਾਨ ਸ਼ਹੀਦ, 4 ਜ਼ਖਮੀ

ਝਾਰਖੰਡ : ਨਕਸਲੀਆਂ ਨਾਲ ਮੁਕਾਬਲੇ ’ਚ ਐਸਐਸਬੀ ਦਾ ਇਕ ਜਵਾਨ ਸ਼ਹੀਦ, 4 ਜ਼ਖਮੀ

ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿਚ ਕਟਹਲੀਆ ਵਿਚ ਐਤਵਾਰ ਤੜਕੇ ਹੋਏ ਪੁਲਿਸ–ਨਕਸਲੀ ਮੁਕਾਬਲੇ ਵਿਚ ਐਸਐਸਬੀਦੇ ਇਕ ਜਵਾਨ ਨੀਰਜ ਛਤਰੀ ਸ਼ਹੀਦ ਹੋ ਗਏ। ਮੁਕਾਬਲੇ ਵਿਚ 4 ਹੋਰ ਜਵਾਨਾਂ ਨੂੰ ਵੀ ਗੋਲੀ ਲਗੀ ਹੈ, ਜਿਨ੍ਹਾਂ ਵਿਚੋਂ ਇਕ ਜਵਾਨ ਦੀ ਹਾਲਤ ਗੰਭੀਰ ਹੈ।

 

ਐਸਪੀ ਵਾਈਐਸ ਰਮੇਸ਼ ਨੇ ਦੱਸਿਆ ਕਿ ਮੁਕਾਬਲੇ ਵਿਚ ਨਕਸਲੀਆਂ ਨੂੰ ਵੀ ਗੋਲੀ ਲੱਗੀ ਹੈ। ਨਕਸਲੀਆਂ ਦੀ ਗੋਲੀ ਨਾਲ ਜ਼ਖਮੀ ਚਾਰ ਜਵਾਨਾਂ ਦੇ ਇਲਾਜ ਲਈ ਦੁਮਕਾ ਸਦਰ ਹਸਪਤਾਲ ਲਿਆਂਦਾ ਗਿਆ। ਐਸਪੀ ਨੇ ਦੱਸਿਆ ਕਿ ਮੁਕਾਬਲਾ ਅਜੇ ਜਾਰੀ ਹੈ।

ਮੁਕਾਬਲੇ ਵਿਚ ਸ਼ਹੀਦ ਜਵਾਨ ਨੀਰਜ਼ ਛਤਰੀ ਅਸਮ ਦਾ ਰਹਿਣ ਵਾਲਾ ਸੀ। ਉਥੇ ਜ਼ਖਮੀ ਜਵਾਨਾਂ ਵਿਚ ਰਾਜੇਸ਼ ਰਾਏ ਨੂੰ ਰਿਮਸ ਰੈਫਰ ਕਰ ਦਿੱਤਾ ਗਿਆ ਹੈ। ਇਸ ਮੁਕਾਬਲੇ ਵਿਚ ਕਰਣ ਕੁਮਾਰ, ਸੋਨੂੰ ਕੁਮਾਰ, ਸਤੀਸ਼ ਗੁਜਰ ਜਵਾਨ ਵੀ ਜ਼ਖਮੀ ਹੋਏ ਹਨ।

 

ਮੁਕਾਬਲੇ ਵਿਚ ਜ਼ਖਮੀ ਜਵਾਨ ਰਾਜੇਸ਼ ਰਾਏ ਨੂੰ ਹੈਲੀਕਾਪਟਰ ਨਾਲ ਰਾਂਚੀ ਭੇਜਿਆ ਗਿਆ। ਹਵਾਈ ਅੱਡੇ ਉਤੇ ਦੁਮਕਾ ਦੇ ਐਸਪੀ ਵਾਈ ਐਸ ਰਮੇਸ਼ ਤੇ ਐਸਐਸਬੀ ਦੇ ਸੈਕਿੰਡ ਇਨ ਕਮਾਨ ਸੰਜੇ ਗੁਪਤਾ ਵੀ ਮੌਜੂਦ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:encounter with Naxals in Dumka 1 jawan has lost his life and 4 others are injured