ਜੰਮੂ ਕਸ਼ਮੀਰ ਦੇ ਕੁਲਗਾਮ `ਚ ਮੁਕਾਬਲੇ ਦੇ ਬਾਅਦ 5 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਇਸ ਸਮੇਂ ਗੋਲੀਬਾਰੀ ਜਾਰੀ ਹੈ ਅਤੇ ਹੋਰ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੰਭਾਵਨਾ ਹੈ।
ਪੁਲਿਸ ਨੇ ਦੱਸਿਆ ਕਿ ਬਾਰਾਮੂਲਾ ਅਤੇ ਕਾਂਜੀਗੁੰਡ ਦੇ ਵਿਚ ਟ੍ਰੇਨ ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ ਹਨ। ਸੁਰੱਖਿਆ ਬਲਾਂ ਨੇ ਸ੍ਰੀਨਗਰ ਤੋਂ ਕਰੀਬ 72 ਕਿਲੋਮੀਟਰ ਦੂਰ ਦੱਖਣੀ ਕਸ਼ਮੀਰ ਦੇ ਚੌਗਾਮ `ਚ ਹੋਰ ਅੱਤਵਾਦੀਆਂ ਦੇ ਲੁੱਕੇ ਹੋਣ ਦੀਆਂ ਖੁਫੀਆ ਜਾਣਕਾਰੀ ਦੇ ਆਧਾਰ `ਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ। ਜਿਸਦੇ ਬਾਅਦ ਅੱਤਵਾਦੀਆਂ ਨੇ ਸੁਰੱਖਿਆ ਬਲਾਂ `ਤੇ ਫਾਈਰਿੰਗ ਸ਼ੁਰੂ ਕਰ ਦਿੱਤੀ ਅਤੇ ਦੋਵਾਂ ਪਾਸੇ ਤੋਂ ਗੋਲੀਬਾਰੀ ਸ਼ੁਰੂ ਹੋ ਗਈ।
ਸਮਾਚਾਰ ਏਜੰਸੀ ਏਐਨਆਈ ਅਨੁਸਾਰ ਮੁਕਾਬਲੇ ਨੂੰ ਦੇਖਦੇ ਹੋਏ ਬਾਰਾਮੂਲਾ-ਕਾਜੀਗੁੰਡ ਦੇ ਵਿਚ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੰਮੂ ਦੇ ਰੇਇਸੀ `ਚ ਵੀਰਵਾਰ ਤੇ ਸ਼ੁੱਕਰਵਾਰ ਦੇ ਵਿਚ ਸੁਰੱਖਿਆ ਬਲਾ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ।
#UPDATE: Total five terrorists have been killed so far, search operation underway: IGP Kashmir SP Pani on Kulgam encounter https://t.co/CbDRwuU3cL
— ANI (@ANI) September 15, 2018