ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਤਿੰਨ ਥਾਈਂ ਗਹਿਗੱਚ ਮੁਕਾਬਲੇ, 3 ਅੱਤਵਾਦੀ ਮਾਰੇ ਗਏ

ਕਸ਼ਮੀਰ ’ਚ ਤਿੰਨ ਥਾਈਂ ਗਹਿਗੱਚ ਮੁਕਾਬਲੇ, 3 ਅੱਤਵਾਦੀ ਮਾਰੇ ਗਏ

ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੀ ਜ਼ਬਰਦਸਤ ਘੇਰਾਬੰਦੀ ਤੋਂ ਘਬਰਾਏ ਅੱਤਵਾਦੀ ਹੁਣ ਆਮ ਲੋਕਾਂ ਉੱਤੇ ਹਮਲੇ ਕਰਨ ਲੱਗ ਪਏ ਹਨ। ਜੰਮੂ–ਸ੍ਰੀਨਗਰ ਹਾਈਵੇ ਉੱਤੇ ਰਾਮਬਨ ਦੇ ਬਟੋਤ ਇਲਾਕੇ ਵਿੱਚ ਅੱਤਵਾਦੀਆਂ ਨੇ ਇੱਕੋ ਪਰਿਵਾਰ ਨੂੰ ਬੰਧਕ ਬਣਾ ਲਿਆ ਹੈ। ਇੱਥੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।

 

 

ਉੱਧਰ ਗਾਂਦਰਬਲ ਵਿਖੇ ਵੀ ਗਹਿਗੱਚ ਮੁਕਾਬਲਾ ਚੱਲ ਰਿਹਾ ਹੈ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਵਿੱਚ ਤਿੰਨ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਦੌਰਾਨ ਅੱਤਵਾਦੀਆਂ ਨੇ ਸ੍ਰੀਨਗਰ ਦੇ ਡਾਊਨਟਾਊਨ ’ਚ ਹਥਗੋਲੇ ਨਾਲ ਹਮਲਾ ਕੀਤਾ ਹੈ। ਅਜਿਹੀਆਂ ਅੱਤਵਾਦੀ ਸਾਜ਼ਿਸ਼ਾਂ ਨੂੰ ਵੇਖਦਿਆਂ ਸ੍ਰੀਨਗਰ ਵਾਦੀ ਵਿੱਚ ਸੁਰੱਖਿਆ ਬਲਾਂ ਦੀ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।

 

 

ਸ੍ਰੀਨਗਰ ਸਮੇਤ ਕਈ ਇਲਾਕਿਆਂ ਵਿੱਚ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਟੋਤ ਇਲਾਕੇ ਵਿੱਚ ਅੱਤਵਾਦੀਆਂ ਨੇ ਪਹਿਲਾਂ ਹੱਥਗੋਲਾ ਸੁੱਟਿਆ ਤੇ ਫਿਰ ਉਹ ਇੱਕ ਘਰ ਅੰਦਰ ਜਾ ਘੁਸੇ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦਾ ਪਿੱਛਾ ਕਰਦਿਆਂ ਉਨ੍ਹਾਂ ਨੂੰ ਘੇਰ ਲਿਆ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਅੱਤਵਾਦੀ ਵਿਜੇ ਕੁਮਾਰ ਨਾਂਅ ਦੇ ਇੱਕ ਵਿਅਕਤੀ ਦੇ ਘਰ ਅੰਦਰ ਘੁਸੇ ਹੋਏ ਹਨ। ਉਸ ਵੇਲੇ ਪਰਿਵਾਰ ਦੇ ਲੋਕ ਘਰ ਤੋਂ ਬਾਹਰ ਸਨ। ਇਹ ਅੱਤਵਾਦੀ ਸੰਘਣੇ ਜੰਗਲਾਂ ਵਿੱਚ 9 ਕਿਲੋਮੀਟਰ ਪੈਦਲ ਚੱਲ ਕੇ ਇਸ ਇਲਾਕੇ ਤੱਕ ਪੁੱਜੇ ਹਨ। ਜਿਸ ਘਰ ਅੰਦਰ ਇਹ ਅੱਤਵਾਦੀ ਲੁਕੇ ਹੋਏ ਹਨ; ਉਹ ਥਾਂ ਬੱਸ ਅੱਡੇ ਤੋਂ ਸਿਰਫ਼ 300 ਮੀਟਰ ਦੀ ਦੂਰੀ ਉੱਤੇ ਹੈ।

 

 

ਬਟੋਤ ਇਲਾਕੇ ਵਿੱਚ ਇਸ ਵੇਲੇ ਮੀਂਹ ਪੈ ਰਿਹਾ ਹੈ; ਜਿਸ ਕਾਰਨ ਸੁਰੱਖਿਆ ਬਲਾਂ ਨੂੰ ਬਹੁਤ ਜ਼ਿਆਦਾ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Encounters at two places in Kashmir 3 terrorists killed