ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ ਦੀ ਧਰਤੀ ਤੋਂ ਭਾਰਤੀ ਫ਼ੌਜ ਦਾ ਨਾਜਾਇਜ਼ ਕਬਜ਼ਾ ਹਟਾਵਾਂਗੇ: ਕੇਪੀ ਸ਼ਰਮਾ ਓਲੀ

ਨੇਪਾਲ ਦੀ ਧਰਤੀ ਤੋਂ ਭਾਰਤੀ ਫ਼ੌਜ ਦਾ ਨਾਜਾਇਜ਼ ਕਬਜ਼ਾ ਹਟਾਵਾਂਗੇ: ਕੇਪੀ ਸ਼ਰਮਾ ਓਲੀ

ਨੇਪਾਲ ਦੇ ਪ੍ਰਧਾਨ ਮੰਤਰੀ ਸ੍ਰੀ ਕੇ.ਪੀ. ਸ਼ਰਮਾ ਓਲੀ ਨੇ ਕਿਹਾ ਹੈ ਕਿ ਭਾਰਤ ਨੂੰ ਕਾਲਾਪਾਣੀ ਇਲਾਕੇ ’ਚੋਂ ਆਪਣੇ ਫ਼ੌਜੀ ਵਾਪਸ ਸੱਦਣ ਲਈ ਆਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਕਸ਼ਾ ਭਾਵੇਂ ਜਿਵੇਂ ਮਰਜ਼ੀ ਛਪੇ, ਗੱਲ ਉਸ ਵਿੱਚ ਸੁਧਾਰ ਦੀ ਨਹੀਂ ਸਗੋਂ ਨਾਜਾਇਜ਼ ਕਬਜ਼ੇ ਦੀ ਹੈ।

 

 

ਸ੍ਰੀ ਓਲੀ ਨੇ ਕਿਹਾ ਕਿ ਨੇਪਾਲ ਕਿਸੇ ਹੋਰ ਦੀ ਇੱਕ ਇੰਚ ਜ਼ਮੀਨ ਉੱਤੇ ਵੀ ਨਾਜਾਇਜ਼ ਕਬਜ਼ਾ ਨਹੀਂ ਕਰੇਗਾ ਪਰ ਆਪਣੇ ਖੇਤਰ ਦਾ ਇੱਕ ਇੰਚ ਹਿੱਸਾ ਵੀ ਹੋਰਨਾਂ ਨੂੰ ਨਹੀਂ ਦੇਵੇਗਾ। ਅਸੀਂ ਭਾਰਤੀ ਸੁਰੱਖਿਆ ਬਲਾਂ ਨੂੰ ਕਾਲਾ–ਪਾਣੀ ਤੋਂ ਹਟਾਵਾਂਗੇ। ਨੇਪਾਲ ਦੀ ਜ਼ਮੀਨ ਉੱਤੇ ਨੇਪਾਲੀ ਫ਼ੌਜ ਰਹੇਗੀ।

 

 

ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ (NCP) ਦੀ ਸ਼ਾਖਾ ਨੈਸ਼ਨਲ ਯੂਥ ਐਸੋਸੀਏਸ਼ਨ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆ ਸ੍ਰੀ ਓਲੀ ਨੇ ਕਿਹਾ ਕਿ ਅਸੀਂ ਨੇਪਾਲ ਦੀ ਹਰੇਕ ਇੰਚ ਜ਼ਮੀਨ ਦੀ ਰਾਖੀ ਲਈ ਪ੍ਰਤੀਬੱਧ ਹਾਂ। ਸਰਕਾਰ ਦੇਸ਼ ਦੀ ਖੇਤਰੀ ਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਕਰਨ ਦੇ ਸਮਰੱਥ ਹੈ।

 

 

ਦੇਸ਼ ਦੀ ਸਰਹੱਦ ਉੱਤੇ ਦਹਾਕਿਆਂ ਬੱਧੀ ਤੋਂ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ ਪਰ ਐੱਨਸੀਪੀ ਦੀ ਅਗਵਾਈ ਹੇਠਲੀ ਸਰਕਾਰ ਛੇਤੀ ਹੀ ਆਪਣੀ ਜ਼ਮੀਨ ਵਾਪਸ ਲੈਣ ਦੇ ਜਤਨ ਕਰੇਗੀ। ਉਨ੍ਹਾਂ ਕਿਹਾ ਕਿ ਨੇਪਾਲ ਆਪਣੇ ਕਬਜ਼ੇ ਵਾਲੇ ਖੇਤਰ ਤੋਂ ਵਿਦੇਸ਼ੀ ਫ਼ੌਜੀਆਂ ਨੂੰ ਹਟਾਉਣ ਦੇ ਸਮਰੱਥ ਹੈ।

 

 

ਉਂਝ ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੱਸਿਆ ਦਾ ਹੱਲ ਆਪਸੀ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ।

 

 

ਦਰਅਸਲ, ਜੰਮੂ–ਕਸ਼ਮੀਰ ਦੇ ਪੁਨਰਗਠਨ ਤੋਂ ਬਾਅਦ ਭਾਰਤ ਨੇ ਦੇਸ਼ ਦਾ ਅਪਡੇਟਡ ਸਿਆਸੀ ਨਕਸ਼ਾ ਜਾਰੀ ਕੀਤਾ ਸੀ ਨੇਪਾਲ ਦੇ ਲਿੰਪੀਆਧੁਰਾ, ਕਾਲਾ–ਪਾਦੀ ਤੇ ਲਿਪੂਲੇਕ ਨੂੰ ਭਾਰਤੀ ਸਰਹੱਦ ਵਿੱਚ ਸ਼ਾਮਲ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ।

 

 

ਨੇਪਾਲੀ ਕਾਂਗਰਸ ਨਾਲ ਜੁੜੇ ਸੰਗਠਨ ਨੇਪਾਲ ਵਿਦਿਆਰਥੀ ਸੰਘ ਨੇ ਐਤਵਾਰ ਨੂੰ ਲੈਨਚੌਰ ਸਥਿਤ ਭਾਰਤੀ ਦੂਤਾਵਾਸ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਸੀ। ਇਨ੍ਹਾਂ ਲੋਕਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Encroachment by Indian Army on Nepal s land to be removed KP Sharma OLI