ਜੰਮੂ ਕਸ਼ਮੀਰ ਦੀ ਰਾਜ ਦਾ ਦਰਜਾ ਬੁੱਧਵਾਰ ਅੱਧੀ ਰਾਤ ਨੂੰ ਖ਼ਤਮ ਹੋ ਗਿਆ ਅਤੇ ਇਸ ਦੇ ਨਾਲ ਹੀ ਦੋ ਨਵੇਂ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਹੋਂਦ ਵਿੱਚ ਆਏ। ਇਹ ਫ਼ੈਸਲਾ ਸੰਸਦ ਵੱਲੋਂ ਧਾਰਾ 370 ਅਧੀਨ ਦਿੱਤੇ ਵਿਸ਼ੇਸ਼ ਰੁਤਬੇ ਨੂੰ ਖ਼ਤਮ ਕਰਨ ਦੇ 86 ਦਿਨਾਂ ਬਾਅਦ ਲਾਗੂ ਹੋਇਆ ਹੈ।
ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਇਸ ਸਬੰਧ ਵਿੱਚ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ। ਦੇਰ ਰਾਤ ਇੱਕ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਮੰਤਰਾਲੇ ਦੇ ਜੰਮੂ-ਕਸ਼ਮੀਰ ਵਿਭਾਗ ਨੇ ਰਾਜ ਵਿੱਚ ਕੇਂਦਰੀ ਕਾਨੂੰਨਾਂ ਨੂੰ ਲਾਗੂ ਕਰਨ ਸਮੇਤ ਕਈ ਕਦਮਾਂ ਦਾ ਐਲਾਨ ਕੀਤਾ।
ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਅਗਵਾਈ ਉਪ ਰਾਜਪਾਲ (ਐਲਜੀ) ਕ੍ਰਮਵਾਰ ਗਿਰੀਸ਼ ਚੰਦਰ ਮੁਰਮੂ ਅਤੇ ਆਰ ਕੇ ਮਾਥੁਰ ਕਰਨਗੇ। ਉਹ ਵੀਰਵਾਰ ਨੂੰ ਅਹੁਦਾ ਸੰਭਾਲਣਗੇ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਤਬਦੀਲ ਕੀਤਾ ਗਿਆ ਹੋਵੇ। ਇਸ ਸਬੰਧ ਵਿੱਚ ਸ੍ਰੀਨਗਰ ਅਤੇ ਲੇਹ ਵਿੱਚ ਦੋ ਵੱਖ-ਵੱਖ ਸਹੁੰ ਚੁੱਕ ਸਮਾਰੋਹ ਹੋਣਗੇ।
ਪਹਿਲਾ ਸਮਾਰੋਹ ਲੇਹ ਵਿੱਚ ਹੋਵੇਗਾ ਜਿਥੇ ਮਾਥੁਰ ਸਹੁੰ ਚੁੱਕਣਗੇ ਅਤੇ ਬਾਅਦ ਵਿੱਚ ਸ੍ਰੀਨਗਰ ਵਿੱਚ ਇੱਕ ਸਹੁੰ ਚੁੱਕ ਸਮਾਗਮ ਹੋਵੇਗਾ ਜਿਸ ਵਿੱਚ ਮੁਰਮੂ ਅਹੁਦਾ ਸੰਭਾਲਣਗੇ। ਜੰਮੂ-ਕਸ਼ਮੀਰ ਹਾਈ ਕੋਰਟ ਦੀ ਚੀਫ਼ ਜਸਟਿਸ ਗੀਤਾ ਮਿੱਤਲ, ਗਿਰੀਸ਼ ਚੰਦਰ ਮੁਰਮੂ ਅਤੇ ਮਾਥੁਰ ਦੋਵਾਂ ਨੂੰ ਸਹੁੰ ਦਿਵਾਉਣਗੇ। ਇਸ ਨਾਲ ਨਾਲ ਹੀ ਦੇਸ਼ ਵਿੱਚ ਸੂਬਿਆਂ ਦੀ ਗਿਣਤੀ ਵੱਧ ਕੇ 28 ਰਹਿ ਗਈ ਹੈ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਗਿਣਤੀ 9 ਹੋ ਗਈ ਹੈ।
ਇਸ ਦੇ ਨਾਲ, ਜੰਮੂ-ਕਸ਼ਮੀਰ ਦਾ ਸੰਵਿਧਾਨ ਅਤੇ ਰਣਬੀਰ ਪੈਨਲ ਕੋਡ ਦੀ ਹੋਂਦ ਵੀਰਵਾਰ ਤੋਂ ਖ਼ਤਮ ਹੋ ਜਾਵੇਗੀ। ਜਦੋਂ ਰਾਸ਼ਟਰ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਦੇ ਯਾਦਗਾਰ ਵਜੋਂ 'ਰਾਸ਼ਟਰੀ ਏਕਤਾ ਦਿਵਸ' ਮਨਾਏਗਾ। ਪਟੇਲ ਨੂੰ 560 ਤੋਂ ਵੱਧ ਸੂਬਿਆਂ ਨੂੰ ਭਾਰਤ ਸੰਘ ਵਿੱਚ ਮਿਲਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਜੰਮੂ-ਕਸ਼ਮੀਰ ਪੁਨਰਗਠਨ ਐਕਟ, 2019 ਵਿੱਚ ਕਿਹਾ ਗਿਆ ਹੈ ਕਿ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਗਠਨ ਦਾ ਦਿਨ 31 ਅਕਤੂਬਰ ਹੈ ਅਤੇ ਅੱਧੀ ਰਾਤ (ਬੁੱਧਵਾਰ-ਵੀਰਵਾਰ) ਨੂੰ ਹੋਂਦ ਵਿਚ ਆ ਜਾਵੇਗਾ।