ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਸਦ ਮੈਂਬਰਾਂ ਨੂੰ ਹੁਣ ਨਹੀਂ ਮਿਲੇਗਾ ਸਸਤਾ ਖਾਣਾ; ਖਤਮ ਹੋਵੇਗੀ ਸਬਸਿਡੀ

ਸੰਸਦ ਦੀ ਕਨਟੀਨ 'ਚ ਮਿਲਣ ਵਾਲੀ ਸਬਸਿਡੀ ਹੁਣ ਖਤਮ ਹੋਵੇਗੀ। ਸਾਰੀਆਂ ਪਾਰਟੀਆਂ ਨੇ ਇਸ 'ਤੇ ਸਹਿਮਤੀ ਜਤਾਈ ਹੈ। ਕੈਂਟੀਨ 'ਚ ਮਿਲਣ ਵਾਲੇ ਸਸਤੇ ਖਾਣੇ 'ਤੇ ਸਬਸਿਡੀ ਖਤਮ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਸੰਸਦ ਦੀ ਕੰਟੀਨ ਨੂੰ ਸਾਲਾਨਾ 17 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਸੀ, ਜੋ ਹੁਣ ਖਤਮ ਹੋ ਜਾਵੇਗੀ।
 

ਸੂਤਰਾਂ ਮੁਤਾਬਕ ਲੋਕ ਸਭਾ ਦੀ ਬਿਜਨੈਸ ਸਲਾਹਕਾਰ ਕਮੇਟੀ 'ਚ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੇ ਇਕਮੱਤ ਹੁੰਦਿਆਂ ਸਬਸਿਡੀ ਖਤਮ ਕਰਨ 'ਤੇ ਸਹਿਮਤੀ ਜਤਾਈ ਹੈ। ਹੁਣ ਕੈਂਟੀਨ 'ਚ ਮਿਲਣ ਵਾਲਾ ਖਾਣਾ ਤੈਅ ਕੀਮਤ 'ਤੇ ਹੀ ਮਿਲੇਗਾ। ਸੰਸਦ ਮੈਂਬਰ ਹੁਣ ਖਾਣੇ ਦੀ ਕੀਮਤ ਦੇ ਹਿਸਾਬ ਨਾਲ ਭੁਗਤਾਨ ਕਰਨਗੇ। ਸਪੀਕਰ ਓਮ ਬਿਰਲਾ ਦੇ ਸੁਝਾਅ ਤੋਂ ਬਾਅਦ ਇਸ 'ਤੇ ਚਰਚਾ ਕੀਤੀ ਗਈ।
 

 

ਜ਼ਿਕਰਯੋਗ ਹੈ ਕਿ ਸੰਸਦ ਦੀ ਕੰਟੀਨ 'ਚ ਖਾਣੇ ਦੀਆਂ ਕੀਮਤਾਂ ਸਮੇਂ-ਸਮੇਂ 'ਤੇ ਮੀਡੀਆ 'ਚ ਚਰਚਾ ਦਾ ਵਿਸ਼ਾ ਰਹੀਆਂ ਹਨ। ਹਾਲ ਹੀ 'ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹੋਸਟਲ ਅਤੇ ਕੈਂਟੀਨ ਵਿੱਚ ਫੀਸ ਵਾਧੇ ਤੋਂ ਬਾਅਦ ਵਿਦਿਆਰਥੀਆਂ ਨੇ ਸੰਸਦ ਦੀ ਕੈਂਟੀਨ 'ਚ ਮਿਲਣ ਵਾਲੀ ਸਬਸਿਡੀ ਦੀ ਨਿਖੇਧੀ ਕੀਤੀ ਸੀ, ਜਿਸ ਤੋਂ ਬਾਅਦ ਇਸ ਸਬਸਿਡੀ ਨੂੰ ਖਤਮ ਕੀਤੇ ਜਾਣ ਦੀ ਚਰਚਾ ਸੀ। ਸੰਸਦ ਦੀ ਕੰਟੀਨ ਦੇ ਖਾਣੇ ਦੀ ਸੂਚੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:End of subsidised Parliament canteen meals MP give up subsidy