ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਇਸਲਾਮਿਕ ਬੈਂਕ’ ਕਾਇਮ ਕਰਨ ਦੇ ਨਾਂਅ ’ਤੇ ਕਰੋੜਾਂ ਠੱਗਣ ਵਾਲਾ ਮਨਸੂਰ ਖ਼ਾਨ ਕਾਬੂ

‘ਇਸਲਾਮਿਕ ਬੈਂਕ’ ਕਾਇਮ ਕਰਨ ਦੇ ਨਾਂਅ ’ਤੇ ਕਰੋੜਾਂ ਠੱਗਣ ਵਾਲਾ ਮਨਸੂਰ ਖ਼ਾਨ ਕਾਬੂ

ਆਈਐੱਮਏ ਜਿਊਲਰਜ਼ ’ਚ ਕਰੋੜਾਂ ਰੁਪਏ ਦੇ ਘੁਟਾਲ਼ੇ ਦੇ ਮੁਲਜ਼ਮ ਮੁਹੰਮਦ ਮਨਸੂਰ ਖ਼ਾਨ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਦਿੱਲੀ ਹਵਾਈ ਅੱਡੇ ਤੋਂ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਅਗਲੇਰੀ ਪੁੱਛਗਿੱਛ ਲਈ ਦਿੱਲੀ ਦਫ਼ਤਰ ਲਿਜਾਂਦਾ ਗਿਆ ਹੈ।

 

 

ਇਸ ਤੋਂ ਪਹਿਲਾਂ ਐੱਸਆਈਟੀ ਦੇ ਮੁਖੀ ਰਵੀਕਾਂਤ ਗੌੜਾ ਨੇ ਦੱਸਿਆ ਸੀ ਕਿ ਐੱਸਆਈਟੀ ਨੇ ਕੰਪਨੀ ਦੇ ਬਾਨੀ ਮੁਹੰਮਦ ਮਨਸੂਰ ਖ਼ਾਨ ਵਿਰੁੱਧ ਲੁੱਕਅਆਊਟ ਸਰਕੂਲਰ ਜਾਰੀ ਕੀਤਾ ਸੀ।

 

 

ਐੱਸਆਈਟੀ ਨੇ ਆਪਣੇ ਸੂਤਰਾਂ ਰਾਹੀਂ ਦੁਬਈ ’ਚ ਵੀ ਉਸ ਦੇ ਟਿਕਾਣੇ ਦਾ ਪਤਾ ਲਾ ਲਿਆ ਹੈ। ਕਰੋੜਾਂ ਰੁਪਏ ਦੇ ਆਈਐੱਮਏ ਜਿਊਲਰਜ਼ ਘੁਟਾਲੇ ਦੀ ਜਾਂਚ ਕਰ ਰਹੀ SIT ਨੇ ਕੁਝ ਦਿਨ ਪਹਿਲਾਂ ਹੀ ਕਾਂਗਰਸ ਦੇ ਮੁਅੱਤਲ ਵਿਧਾਇਕ ਰੌਸ਼ਨ ਬੇਗ਼ ਨੂੰ ਹਿਰਾਸਤ ਵਿੱਚ ਲਿਆ ਸੀ।

 

 

ਤਦ ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ ਨੇ ਕਿਹਾ ਸੀ ਕਿ ਜਿਸ ਵੇਲੇ ਬੇਗ਼ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਉਹ ਉਸ ਵੇਲੇ ਬੰਗਲੌਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਚਾਰਟਰਡ ਹਵਾਈ ਜਹਾਜ਼ ਵਿੱਚ ਸਵਾਰ ਹੋਣ ਵਾਲੇ ਸਨ।

 

 

ਮਨਸੂਰ ਖ਼ਾਨ ਨੇ 15 ਜੁਲਾਈ ਨੂੰ ਇੱਕ ਵਿਡੀਓ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਅਗਲੇ 24 ਘੰਟਿਆਂ ਅੰਦਰ ਭਾਰਤ ਪਰਤੇਗਾ ਤੇ ਉਸ ਨੂੰ ਭਾਰਤ ਦੀ ਅਦਾਲਤੀ ਪ੍ਰਕਿਰਿਆ ਉੱਤੇ ਪੂਰਾ ਭਰੋਸਾ ਹੈ। ਉਸ ਨੇ ਇਹ ਵੀ ਕਿਹਾ ਸੀ ਕਿ ਭਾਰਤ ਛੱਡਣਾ ਉਸ ਦੀ ਵੱਡੀ ਗ਼ਲਤੀ ਸੀ।

 

 

ਐੱਸਆਈਟੀ ਦੀ ਜਾਂਚ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਖ਼ਾਨ ਨੇ ਦੋ ਵਾਰ ਦੁਬਈ ਤੋਂ ਭੱਜਣ ਦੀ ਕੋਸ਼ਿਸ਼ ਕਰ ਚੁੱਕਾ ਹੈ। ਉਹ ਬੰਗਲੌਰ ਤੋਂ ਬੀਤੀ 8 ਜੂਨ ਨੂੰ ਨੱਸ ਗਿਆ ਸੀ।

 

 

ਇਸਲਾਮਿਕ ਬੈਂਕ ਦੇ ਨਾਂਅਤੇ ਆਮ ਲੋਕਾਂ ਤੋਂ ਕਥਿਤ ਤੌਰ 'ਤੇ 2,000 ਕਰੋੜ ਰੁਪਏ ਤੋਂ ਵੀ ਵੱਧ ਦੀ ਰਕਮ ਠੱਗਣ ਵਾਲਾ ਮੁਹੰਮਦ ਮਨਸੂਰ ਖ਼ਾਨ ਫ਼ਰਾਰ ਹੋ ਗਿਆ ਸੀ

 

 

ਮਨਸੂਰ ਖ਼ਾਨ ਨੇ ਆਪਣਾ ਇੱਕ ਆਈਐੱਮਏ ਗਰੁੱਪ ਬਣਾਇਆ ਸੀ, ਜਿਸ ਵਿੱਚ 1,000 ਤੋਂ ਵੱਧ ਮੁਲਾਜ਼ਮ ਸਨ। ਉਨ੍ਹਾਂ ਸਭਨਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਸੀ। ਇਨ੍ਹਾਂ ਮੁਲਾਜ਼ਮਾਂ ਦੇ ਅਸਲ ਸਕੂਲ ਤੇ ਕਾਲਜ ਦੇ ਸਰਟੀਫ਼ਿਕੇਟ ਵੀ ਇਸ IMA ਗਰੁੱਪ ਦੇ ਐੱਚਆਰ ਵਿਭਾਗ ਕੋਲ ਸਨ। ਉਹ ਵੀ ਉਨ੍ਹਾਂ ਨੂੰ ਹਾਲੇ ਤੱਕ ਨਹੀਂ ਮਿਲ ਸਕੇ

 

 

ਹੋਰ ਤਾਂ ਹੋਰ ਕਰਨਾਟਕ ਸਰਕਾਰ ਦਾ ਇੱਕ ਮੰਤਰੀ ਵੀ ਮਨਸੂਰ ਖ਼ਾਨ ਨੂੰ ਉਸ ਦੀ ਕੰਪਨੀ ਦੀ ਮਦਦ ਲਈ ਇੱਕ ਪੈਕੇਜ ਵਜੋਂ 600 ਕਰੋੜ ਰੁਪਏ ਦੇਣ ਲੱਗਾ ਪਰ ਇੱਕ ਸੀਨੀਅਰ ਆਈਏਐੱਸ ਅਧਿਕਾਰੀ ਨੇ ਉਸ ਦੀ ਇਸ ਯੋਜਨਾ ਉੱਤੇ ਪਾਣੀ ਫੇਰ ਦਿੱਤਾ ਸੀ

 

 

ਇਹ ਵੀ ਪਤਾ ਲੱਗਾ ਸੀ ਕਿ 30,000 ਤੋਂ ਵੀ ਵੱਧ ਮੁਸਲਮਾਨਾਂ ਨੇ ਮਨਸੂਰ ਖ਼ਾਨ ਦੇ ਕਥਿਤਇਸਲਾਮਿਕ ਬੈਂਕਵਿੱਚ ਕੁੱਲ 2,000 ਕਰੋੜ ਰੁਪਏ ਲਾਏ ਸਨ। ਮਨਸੂਰ ਖ਼ਾਨ ਨੇ ਕਥਿਤ ਤੌਰ 'ਤੇ ਉਨ੍ਹਾਂ ਸਭਨਾਂ ਨੂੰ ਵਧੇਰੇ ਮੁਨਾਫ਼ਾ ਦੇਣ ਦਾ ਵਾਅਦਾ ਕੀਤਾ ਸੀ

 

 

ਦਰਅਸਲ, ਮਨਸੂਰ ਖ਼ਾਨ ਨੇ ਲੋਨ ਲੈਣ ਲਈ ਇੱਕ ਬੈਂਕ ਨਾਲ ਸੰਪਰਕ ਕੀਤਾ ਸੀ ਪਰ ਬੈਂਕ ਨੂੰ ਮਨਸੂਰ ਖ਼ਾਨ ਦੀ ਕਥਿਤ ਧੋਖਾਧੜੀ ਦੇ ਨੋਟਿਸ ਬਾਰੇ ਪਤਾ ਚੱਲ ਗਿਆ ਸੀ। ਇਸ ਤੋਂ ਬਾਅਦ ਬੈਂਕ ਨੇ ਮਨਸੂਰ ਖ਼ਾਨ ਨੂੰ ਸੂਬਾ ਸਰਕਾਰ ਤੋਂਇਤਰਾਜ਼ਹੀਣਤਾ ਦਾ ਪ੍ਰਮਾਣਪੱਤਰ’ (NOC) ਲਿਆਉਣ ਲਈ ਆਖਿਆ

 

 

ਮਨਸੂਰ ਖ਼ਾਨ ਨੇ ਸਰਕਾਰ ਵਿੱਚ ਆਪਣੀ ਜਾਣਪਛਾਣ ਕਾਰਨ NOC ਦਾ ਵੀ ਇੰਤਜ਼ਾਮ ਕਰ ਲਿਆ ਸੀ ਪਰ ਜਦੋਂ ਇਹ ਮਾਮਲਾ ਇੱਕ ਆਈਏਐੱਸ ਅਧਿਕਾਰੀ ਕੋਲ ਪੁੱਜਾ, ਤਾਂ ਉਸ ਨੇ ਮੰਤਰੀ ਦੇ ਦਬਾਅ ਦੇ ਬਾਵਜੂਦ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Enforcement Directorate arrests IMA Ponzi scam fraudster Mansoor Khan