ਅਗਲੀ ਕਹਾਣੀ

ਪੀਐਨਬੀ ਘੁਟਾਲਾ : ਨੀਰਵ `ਤੇ ਈਡੀ ਦੀ ਵੱਡੀ ਕਾਰਵਾਈ, 56 ਕਰੋੜ ਦੀ ਸੰਪਤੀ ਜਬਤ

ਪੀਐਨਬੀ ਘੁਟਾਲਾ : ਨੀਰਵ `ਤੇ ਈਡੀ ਦੀ ਵੱਡੀ ਕਾਰਵਾਈ, 56 ਕਰੋੜ ਦੀ ਸੰਪਤੀ ਜਬਤ

ਦੋ ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਧੋਖਾਧੜੀ ਮਾਮਲੇ `ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਭਗੋੜੇ ਕਾਰੋਬਾਰੀ ਨੀਰਵ ਮੋਦੀ ਅਤੇ ਉਸਦੀ ਫਰਮ ਦੀ ਦੁਬਈ `ਚ 56 ਕਰੋੜ ਰੁਪਏ ਦੇ ਮੁੱਲ ਦੀਆਂ 11 ਸੰਪਤੀਆਂ ਜਬਤ ਕਰ ਲਈਆਂ ਹਲ।


ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ ਮਹੀਨੇ `ਚ ਈਡੀ ਨੇ ਨੀਰਵ ਮੋਦੀ ਦੀ 637 ਕਰੋੜ ਰੁਪਏ ਦੀਆਂ ਸੰਪਤੀਆਂ ਜਬਤ ਕੀਤੀਆਂ ਸਨ। ਇਹ ਸਪੰਤੀਆਂ ਭਾਰਤ ਅਤੇ ਚਾਰ ਹੋਰ ਦੇਸ਼ਾਂ `ਚ ਸਥਿਤ ਸਨ। ਏਜੰਸੀ ਨੇ ਦੱਸਿਆ ਸੀ ਕਿ ਜਬਤ ਕੀਤੀਆਂ ਸੰਪਤੀਆਂ, ਗਹਿਣੇ, ਫਲੈਟ ਅਤੇ ਬੈਂਕ ਬੈਲੇਂਸ ਆਦਿ ਭਾਰਤ ਬ੍ਰਿਟੇਨ ਅਤੇ ਨਿਊਯਾਰਕ ਸਮੇਤ ਹੋਰ ਥਾਵਾਂ `ਚ ਸਥਿਤ ਹੈ।

 

ਅਜਿਹੇ ਬੇਹੱਦ ਘੱਟ ਮਾਮਲੇ ਹਨ ਜਿਨ੍ਹਾਂ `ਚ ਭਾਰਤੀ ਏਜੰਸੀਆਂ ਨੇ ਕਿਸੇ ਆਪਰਾਧਿਕ ਜਾਂਚ ਦੇ ਸਿਲਸਿਲੇ `ਚ ਵਿਦੇਸ਼ `ਚ ਸੰਪਤੀਆਂ ਜਬਤ ਕੀਤੀਆਂ ਹਨ।
ਈਡੀ ਨੇ ਕਿਹਾ ਕਿ ਇਨ੍ਹਾਂ ਸੰਪਤੀਆਂ ਨੂੰ ਧਨ ਸ਼ੋਧਨ ਰੋਕਥਾਮ ਅਧਿਨਿਯਮ (ਮਨੀ ਲਾਂਡਿਰੰਗ) ਦੇ ਤਹਿਤ ਜਾਰੀ ਪੰਜ ਵੱਖ ਵੱਖ ਆਦੇਸ਼ਾਂ ਦੇ ਤਹਿਤ ਜਬਤ ਕੀਤਾ ਗਿਆ ਹੈ।ਜਿ਼ਕਰਯੋਗ ਹੈ ਕਿ ਨੀਰਵ ਮੋਦੀ ਅਤੇ ਉਸਦਾ ਚਾਚਾ ਮੇਹੁਨ ਚੋਕਸੀ ਇਸ ਮਾਮਲੇ `ਚ ਮੁੱਖ ਦੋਸ਼ੀ ਹਨ।


ਕਿਵੇਂ ਹੋਇਆ ਪੀਐਨਬੀ ਘੁਟਾਲਾ ;


- ਡਾਈਮੰਡ ਭਾਰਤ ਮੰਗਾਉਣ ਲਈ ਲੇਟਰ ਆਫ ਕ੍ਰੇਡਿਟ ਲਈ ਪੰਜਾਬ ਨੈਸ਼ਨਲ ਬੈਂਕ ਨਾਲ ਸੰਪਰਕ ਕੀਤਾ।
- ਪੰਜਾਬ ਨੈਸ਼ਨਲ ਬੈਂਕ ਨੀਰਵ ਮੋਦੀ ਦੇ ਸਪਲਾਇਰ ਭੁਗਤਾਨ ਕਰਦਾ ਸੀ।
- ਭੁਗਤਾਨ ਹੋ ਜਾਣ ਦੇ ਬਾਅਦ ਨੀਰਵ ਮੋਦੀ ਤੋਂ ਪੈਸਾ ਵਸੂਲਿਆ ਜਾਂਦਾ ਸੀ।
- ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨੇ ਜਾਲੀ ਲੇਟਰ ਆਫ ਅੰਡਰਟੇਕਿੰਗ ਜਾਰੀ ਕੀਤੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Enforcement Directorate attaches 11 properties in Dubai of Nirav Modi