ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਹੋਰ ਖਿਲਾਫ ਧਨ ਸ਼ੋਧਨ (ਮਨੀ ਲਾਡਰਿੰਗ) ਦੇ ਇਕ ਮਮਾਲੇ ਦੇ ਸਿਲਸਿਲੇ ਵਿਚ ਚੌਟਾਲਾ ਦੀ ਦਿੱਲੀ ’ਚ ਸਥਿਤ 1.94 ਕਰੋੜ ਰੁਪਏ ਮੁੱਲ ਦੀ ਜਾਇਦਾਦ ਕੁਰਕ ਕੀਤੀ ਹੈ। ਈਡੀ ਨੇ ਦੱਸਿਆ ਕਿ ਚੌਟਾਲਾ ਨਾਲ ਸਬੰਧ ਇਕ ਜ਼ਮੀਨ ਅਤੇ ਇਕ ਫਾਰਮ ਹਾਊਸ ਨੂੰ ਕੁਰਕ ਕਰਨ ਲਈ ਧੰਨ ਸੋਧ ਰੋਕਥਾਮ ਅਧਿਨਿਯਮ (ਪੀਐਮਐਲਏ) ਦੇ ਤਹਿਤ ਇਕ ਅਸਥਾਈ ਆਦੇਸ਼ ਜਾਰੀ ਕੀਤਾ ਗਿਆ ਸੀ।
ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਈਡੀ ਦਾ ਇਹ ਮਾਮਲਾ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਪੁੱਤਰ ਅਜੈ ਚੌਟਾਲਾ ਅਤੇ ਅਭੈ ਚੌਟਾਲਾ ਅਤੇ ਹੋਰ ਖਿਲਾਫ ਆਮਦਨ ਤੋਂ ਜ਼ਿਆਦਾ ਜਾਇਦਾਦ ਰੱਖਣ ਦੇ ਸਬੰਧ ਵਿਚ ਸੀਬੀਆਈ ਵੱਲੋਂ ਦਰਜ ਇਕ ਐਫਆਈਆਰ ਉਤੇ ਆਧਾਰਿਤ ਹੈ। ਸੀਬੀਆਈ ਨੇ ਇਨ੍ਹਾਂ ਸਭ ਉਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਦੋਸ਼ ਲਗਾਏ ਸਨ।
ED attaches under PMLA, immovable property consists of land and farm house in New Delhi worth ₹1.94 Crore of Om Prakash Chautala, former Chief Minister of Haryana in a Corruption Case.
— ED (@dir_ed) May 17, 2019
ਈਡੀ ਦੇ ਮੁਤਾਬਕ, ਕੁਰਕ ਦੀ ਜਾਇਦਾਦ ਦੀ ਕੀਮਤ 1.94 ਕਰੋੜ ਰੁਪਏ ਹਨ। ਪਿਛਲੇ ਮਹੀਨੇ ਜਾਂਚ ਏਜੰਸੀ ਨੇ ਓਮ ਪ੍ਰਕਾਸ਼ ਚੌਟਾਲਾ ਦੀ 3.68 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ। ਈਡੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ ਛੇ ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਕੁਰਕ ਕੀਤੀ ਜਾ ਚੁੱਕੀ ਹੈ।