ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੌਕਸੀ ਨੂੰ ਭਾਰਤ ਲਿਆਉਣ ਲਈ ਏਅਰ ਐਬੁਲੈਂਸ ਇੰਟੀਗੁਆ ਭੇਜਣ ਨੂੰ ਤਿਆਰ ED

ਚੌਕਸੀ ਨੂੰ ਭਾਰਤ ਲਿਆਉਣ ਲਈ ਏਅਰ ਐਬੁਲੈਂਸ ਇੰਟੀਗੁਆ ਭੇਜਣ ਨੂੰ ਤਿਆਰ ED

ਕਰੋੜਾਂ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲਾ ਦੇ ਪ੍ਰਮੁੱਖ ਦੋਸ਼ੀਆਂ ਵਿਚੋਂ ਇਕ ਮੇਹੁਲ ਚੌਕਸੀ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੰਬਈ ਦੀ ਇਕ ਅਦਾਲਤ ਵਿਚ ਇਕ ਜਵਾਬੀ ਹਲਫਨਾਮਾ ਦਾਇਰ ਕੀਤਾ ਹੈ। ਇਸ ਹਲਫਨਾਮੇ ਵਿਚ ਕਿਹਾ ਕਿ ਮੈਡੀਕਲ ਕਾਰਨਾਂ ਦੇ ਚਲਦਿਆਂ ਅਦਾਲਤ ਨੁੰ ਗੁੰਮਰਾਹ ਕੀਤਾ ਜਾ ਰਿਹਾ ਹੈ ਤਾਂ ਕਿ ਮਾਮਲੇ ਦੀ ਸੁਣਵਾਈ ਨੂੰ ਟਾਲਿਆ ਜਾ ਸਕੇ। ਜ਼ਿਕਰਯੋਗ ਹੈ ਕਿ ਬੰਬੇ ਹਾਈਕੋਰਟ ਵਿਚ ਮੇਹੁਲ ਚੌਕਸੀ ਨੇ ਕਿਹਾ ਸੀ ਕਿ ਉਸਨੇ ਮਾਮਲੇ ਤੋਂ ਬਚਣ ਲਈ ਨਹੀਂ, ਸਗੋਂ ਆਪਣੇ ਇਲਾਜ ਲਈ ਦੇਸ਼ ਛੱਡਿਆ ਸੀ। ਫਰਾਰ ਹੀਰਾ ਕਾਰੋਬਾਰੀ ਚੌਕਸੀ ਹੁਣ ਕੈਰੇਬਿਆਈ ਦੇਸ਼ ਇੰਟੀਗੁਆ ਵਿਚ ਰਹਿ ਰਿਹਾ ਹੈ।

 

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁੰਬਈ ਦੀ ਇਕ ਅਦਾਲਤ ਨੂੰ ਦੱਸਿਆ ਕਿ ਉਹ ਮੇਹੁਲ ਚੌਕਸੀ ਨੂੰ ਇੰਟੀਗੁਆ ਤੋਂ ਭਾਰਤ ਲਿਆਉਣ ਅਤੇ ਉਸ ਨੂੰ ਭਾਰਤ ਵਿਚ ਸਾਰੇ ਜ਼ਰੂਰੀ ਇਲਾਜ ਪ੍ਰਦਾਨ ਕਰਨ ਲਈ ਮੈਡੀਕਲ ਮਾਹਿਰਾਂ ਨਾਲ ਇਕ ਏਅਰ ਐਬੁਲੈਂਸ ਪ੍ਰਦਾਨ ਕਰਨ ਲਈ ਤਿਆਰ ਹੈ।

 

ਈਡੀ ਨੇ ਕਿਹਾ ਕਿ ਉਨ੍ਹਾਂ (ਮੇਹੁਲ ਚੋਕਸੀ) ਨੇ ਕਦੇ ਵੀ ਜਾਂਚ ਵਿਚ ਸਹਿਯੋਗ ਨਹੀਂ ਦਿੱਤਾ। ਉਨ੍ਹਾਂ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਇੰਟਰਪੋਲ ਵੱਲੋਂ ਇਕ ਰੇਡ ਨੋਟਿਸ ਜਾਰੀ ਕੀਤਾ ਗਿਆ ਸੀ। ਉਨ੍ਹਾਂ ਵਾਪਸ ਆਉਣ ਤੋਂ ਇੰਨਕਾਰ ਕਰ ਦਿੱਤਾ, ਇਸ ਲਈ ਉਹ ਇਕ ਭਗੌੜਾ ਅਤੇ ਇਕ ਫਰਾਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Enforcement Directorate tells Mumbai court to provide an air ambulance to bring Mehul Choksi from Antigua to India