ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ਪਹਿਲੀ ਬਿਨਾ ਇੰਜਣ ਦੀ ਰੇਲ ਦੌੜੇਗੀ 29 ਅਕਤੂਬਰ ਤੋਂ

ਭਾਰਤ ਦੀ ਪਹਿਲੀ ਬਿਨਾ ਇੰਜਣ ਦੀ ਰੇਲ ਦੌੜੇਗੀ 29 ਅਕਤੂਬਰ ਤੋਂ

ਭਾਰਤ ਦੀ ਇੰਜਣ ਤੋਂ ਬਿਨਾ ਦੌੜਨ ਵਾਲੀ ਪਹਿਲੀ ਰੇਲ ਗੱਡੀ, ਜਿਸ ਨੂੰ ‘ਟਰੇਨ 18` ਦਾ ਨਾਂਅ ਦਿੱਤਾ ਗਿਆ ਹੈ, ਆਉਂਦੀ 29 ਅਕਤੂਬਰ ਤੋਂ ਪਟੜੀਆਂ `ਤੇ ਦੌੜਦੀ ਦਿਸੇਗੀ। ਇਸ ਲਈ ਕਿਸੇ ਵੱਖਰੇ ਇੰਜਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੀ ਵੱਧ ਤੋਂ ਵੱਧ ਰਫ਼ਤਾਰ 160 ਕਿਲੋਮੀਟਰ ਫ਼ੀ ਘੰਟਾ ਹੋਵੇਗੀ, ਜਦ ਕਿ ਸ਼ਤਾਬਦੀ ਐਕਸਪ੍ਰੈੱਸ ਦੀ ਵੱਧ ਤੋਂ ਵੱਂਧ ਰਫ਼ਤਾਰ 130 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ।


ਇਸ ਰੇਲ ਗੱਡੀ ਦੇ 16 ਡੱਬੇ ਹੋਣਗੇ ਤੇ ਇਹ ਸ਼ਤਾਬਦੀ ਐਕਸਪ੍ਰੈੱਸ ਦੇ ਮੁਕਾਬਲੇ ਆਪਣੇ ਟਿਕਾਣੇ `ਤੇ ਪੁੱਜਣ ਲਈ 15 ਫ਼ੀ ਸਦੀ ਸਮਾਂ ਘੱਟ ਲਿਆ ਕਰੇਗੀ। ਇਸ ਨੂੰ ਚੇਨਈ (ਤਾਮਿਲ ਨਾਡੂ) ਦੀ ਇੰਟੈਗਰਲ ਕੋਚ ਫ਼ੈਕਟਰੀ ਨੇ 18 ਮਹੀਨਿਆਂ ਦੇ ਸਮੇਂ ਅੰਦਰ ਤਿਆਰ ਕੀਤਾ ਹੈ। ਇਹ ਪੂਰੀ ਤਰ੍ਹਾਂ ਏਸੀ ਰੇਲ ਗੱਡੀ ਹੋਵੇਗੀ। ਇਸ ਵਿੱਚ ਬੈਠੇ ਸਾਰੇ ਯਾਤਰੀ ਡਰਾਇਵਰ ਦਾ ਕੇਬਿਨ ਵੇਖ ਸਕਣਗੇ।


ਫ਼ੈਕਟਰੀ ਦੇ ਜਨਰਲ ਮੈਨੇਜਰ ਸੁਧਾਂਸ਼ੂ ਮਨੀ ਨੇ ਦੱਸਿਆ ਕਿ ਇਸ ਨੂੰ ਪ੍ਰੋਟੋਟਾਈਪ ਬਣਾਉਣ ਤੇ ਫਿਰ ਇਸ ਦੀ ਉਤਪਾਦਨ ਲਾਗਤ ਘਟਾਉਣ ਲਈ ਇਸ `ਤੇ 100 ਕਰੋੜ ਰੁਪਏ ਖ਼ਰਚ ਹੋਏ ਹਨ।


ਇਸ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਇਸ ਦੇ ਵਿਚਕਾਰਲੇ ਦੋ ਡੱਬੇ ਐਗਜ਼ੀਕਿਊਟਿਵ ਹੋਣਗੇ ਤੇ ਹਰੇਕ ਡੱਬੇ ਵਿੱਚ 52 ਸੀਟਾਂ ਹੋਣਗੀਆਂ। ਦੂਜੇ ਟ੍ਰੇਲਰ ਕੋਚਾਂ ਵਿੱਚ 78 ਸੀਟਾਂ ਹੋਣਗੀਆਂ। ਇਸ ਦੇ ਸਾਰੇ ਦਰਵਾਜ਼ੇ ਆਟੋਮੈਟਿਕ ਹੋਣਗੇ। ਇਸ ਵਿੱਚ ਜੀਪੀਐੱਸ-ਆਧਾਰਤ ਯਾਤਰੀ ਸੂਚਨਾ ਪ੍ਰਣਾਲੀ ਹੋਵੇਗੀ।


ਸ਼ਤਾਬਦੀ ਐਕਸਪ੍ਰੈੱਸ ਰੇਲ ਗੱਡੀਆਂ ਦੀ ਸ਼ੁਰੂਆਤ 1988 `ਚ ਕੀਤੀ ਗਈ ਸੀ ਤੇ ਇਸ ਵੇਲੇ ਉਹ 20 ਰੂਟਾਂ `ਤੇ ਚੱਲ ਰਹੀਆਂ ਹਨ ਤੇ ਦੇਸ਼ ਦੇ ਸਾਰੇ ਮੈਟਰੋ ਸ਼ਹਿਰਾਂ ਨੂੰ ਹੋਰ ਅਹਿਮ ਸ਼ਹਿਰਾਂ ਨਾਲ ਜੋੜਦੀਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Engineless rail of India will run from 29 Oct