ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਬਰੀਮਾਲਾ ਮੰਦਰ `ਚ ਦਾਖਲ ਹੋਣ ਵਾਲੀਆਂ ਮਹਿਲਾਵਾਂ ਨੂੰ ਸੁਰੱਖਿਆ ਦੇਣ ਦੇ ਹੁਕਮ

ਸਬਰੀਮਾਲਾ ਮੰਦਰ `ਚ ਦਾਖਲ ਹੋਣ ਵਾਲੀਆਂ ਮਹਿਲਾਵਾਂ ਨੂੰ ਸੁਰੱਖਿਆ ਦੇਣ ਦੇ ਹੁਕਮ

ਸੁਪਰੀਮ ਕੋਰਟ ਨੇ ਕੇਰਲ ਪੁਲਿਸ ਨੂੰ ਸ਼ੁੱਕਰਵਾਰ ਨੂੰ ਹੁਕਮ ਦਿੱਤੇ ਹਨ ਕਿ ਸਬਰੀਮਾਲਾ ਮੰਦਰ `ਚ ਦਾਖਲ ਹੋਣ ਵਾਲੀਆਂ ਦੋ ਮਹਿਲਾਵਾਂ ਨੂੰ 24 ਘੰਟੇ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਮੁੱਜ ਜੱਜ ਰੰਜਨ ਗੋਗੋਈ, ਜੱਜ ਐਮ ਐਨ ਰਾਓ ਅਤੇ ਜੱਜ ਦਿਨੇਸ਼ ਮਾਹੇਸ਼ਵਰੀ ਦੇ ਇਕ ਬੈਂਚ ਨੇ ਕਿਹਾ ਕਿ ਇਹ ਕੇਵਲ ਦੋ ਮਹਿਲਾਵਾਂ ਦੀ ਸੁਰੱਖਿਆ ਦੇ ਪਹਿਲੂ `ਤੇ ਵਿਚਾਰ ਕਰੇਗੀ ਹੋਰ ਕਿਸੇ ਦੀ ਅਪੀਲ `ਤੇ ਸੁਣਵਾਈ ਨਹੀਂ ਕਰੇਗੀ।


ਬੈਂਚ ਨੇ ਇਸ ਮਾਮਲੇ ਨੂੰ ਸਬਰੀਮਾਲਾ ਮਾਮਲੇ ਦੀਆਂ ਪਟੀਸ਼ਨਾਂ ਨਾਲ ਜੋੜਨ ਤੋਂ ਵੀ ਇਨਕਾਰ ਕਰ ਦਿੱਤਾ।


ਜਿ਼ਕਰਯੋਗ ਹੈ ਕਿ ਕਨਕਦੁਰਗਾ ਅਤੇ ਬਿੰਦੂ ਨੇ ਇਸ ਮਹੀਨੇ ਦੀ ਸ਼ੁਰੂਆਤ `ਚ ਪੁਲਿਸ ਸੁਰੱਖਿਆ `ਚ ਮੰਦਰ ਵਿਚ ਦਾਖਲ ਹੋਈਆਂ ਸਨ। ਇਸ ਤੋਂ ਪਹਿਲਾਂ ਤਿੰਨ ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਭਗਵਾਨ ਅਯੱਪਾ ਦੇ ਮੰਦਰ `ਚ 10 ਸਾਲ ਤੋਂ 50 ਸਾਲ ਤੱਕ ਮਹਿਲਾਵਾਂ ਦੇ ਦਾਖਲ `ਤੇ ਲਗਾਈ ਰੋਕ ਹਟਾਉਣ ਦਾ ਇਤਿਹਾਸਕ ਫੈਸਲਾ ਸੁਣਾਇਆ ਸੀ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ensure Round The Clock Security To 2 Women Who Entered Sabarimala Temple Supreme Court told the Kerala Police