ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਦੇਸ਼ ’ਚ ਗ੍ਰੈਜੂਏਸ਼ਨ ਪੱਧਰ ’ਤੇ ਵਾਤਾਵਰਣ ਵਿਗਿਆਨ ਦੀ ਪੜ੍ਹਾਈ ਹੁਣ ਲਾਜ਼ਮੀ

​​​​​​​ਦੇਸ਼ ’ਚ ਗ੍ਰੈਜੂਏਸ਼ਨ ਪੱਧਰ ’ਤੇ ਵਾਤਾਵਰਣ ਵਿਗਿਆਨ ਦੀ ਪੜ੍ਹਾਈ ਲਾਜ਼ਮੀ

ਦੇਸ਼ ਵਿੱਚ ਪਹਿਲੀ ਵਾਰ ਯੂਨੀਵਰਸਿਟੀਜ਼ ਤੇ ਉੱਚ ਵਿਦਿਅਕ ਅਦਾਰਿਆਂ ਵਿੱਚ ਗ੍ਰੈਜੂਏਸ਼ਨ ਪੱਧਰ ਉੱਤੇ ਵਾਤਾਵਰਣ ਵਿਗਿਆਨ ਦੀ ਪੜ੍ਹਾਈ ਲਾਜ਼ਮੀ ਹੋ ਗਈ ਹੈ। ਯੂਨੀਵਰਸਿਟੀਜ਼ ਗ੍ਰਾਂਟਸ ਕਮਿਸ਼ਨ ਨੇ ਸਾਲ 2019–2020 ਤੋਂ ਵਾਤਾਵਰਣ ਵਿਗਿਆਨ ਨਾਲ ਜੁੜੇ ਪਾਠਕ੍ਰਮ ਦੀ ਪੜ੍ਹਾਈ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਹੈ।

 

 

ਯੂਜੀਸੀ ਮੁਤਾਬਕ ਆਰਟਸ, ਕਾਮਰਸ, ਸਾਇੰਸ, ਇੰਜੀਨੀਅਰਰਿੰਗ , ਮੈਨੇਜਮੈਂਟ ਸਮੇਤ ਹੋਰ ਪ੍ਰੋਗਰਾਮ ਦੇ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਵਿੱਚ ਵਾਤਾਵਰਣ ਵਿਗਿਆਨ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇਗਾ। ਮੰਗਲਵਾਰ ਨੂੰ ਯੂਜੀਸੀ ਦੇ ਸਕੱਤਰ ਪ੍ਰੋ. ਰਜਨੀਸ਼ ਜੈਨ ਨੇ ਦੇਸ਼ ਦੇ ਸਾਰੇ ਚਾਂਸਲਰਜ਼ ਨੂੰ ਇਸ ਸਬੰਧੀ ਚਿੱਠੀ ਲਿਖੀ ਹੈ।

 

 

ਇਸ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਸੁਪਰੀਮ ਦੇ ਹੁਕਮ ਅਧੀਨ ਗ੍ਰੈਜੂਏਸ਼ਨ ਪੱਧਰ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਵਿਗਿਆਨ ਪੜ੍ਹਾਉਣ ਦਾ ਫ਼ੈਸਲਾ ਲਿਆ ਗਿਆ ਹੈ।

 

 

ਯੂਜੀਸੀ ਮੁਤਾਬਕ ਸਾਰੇ ਗ੍ਰੈਜੂਏਸ਼ਨ ਪ੍ਰੋਗਰਾਮ ਦੇ ਵਿਦਿਆਰਥੀਆਂ ਨੂੰ ਵਾਤਾਵਰਨ ਵਿਗਿਆਨ ਵਿੱਚ ਛੇ ਮਹੀਨੇ ਕੋਰ ਮਾਡਿਯੂਲ ਪਾਠਕ੍ਰਮ ਦੀ ਪੜ੍ਹਾਈ ਕਰਨੀ ਹੋਵੇਗੀ। ਯੂਜੀਸੀ ਨੇ ਗ੍ਰੈਜੂਏਸ਼ਨ ਡਿਗਰੀ ਪ੍ਰੋਗਰਾਮ ਵਿੱਚ ਪੜ੍ਹਾਇਆ ਜਾਣ ਵਾਲਾ ਵਾਤਾਵਰਣ ਵਿਗਿਆਨ ਦਾ ਪਾਠਕ੍ਰਮ ਵੀ ਆਪਣੀ ਵੈੱਬਸਾਈਟ ਉੱਤੇ ਅਪਲੋਡ ਕਰ ਦਿੱਤਾ ਹੈ।

 

 

ਇਸ ਦੌਰਾਨ ਵਿਦਿਆਰਥੀਆਂ ਨੇ ਕੁੱਲ ਅੱਠ ਯੂਨਿਟਸ ਪੜ੍ਹਨੇ ਹੋਣਗੇ। ਇਸ ਵਿੱਚ ਵਾਤਾਵਰਣ ਵਿਗਿਆਨ ਦੀ ਜਾਣਕਾਰੀ, ਜੈਵਿਕ ਵਿਭਿੰਨਤਾ ਤੇ ਸੁਰੱਖਿਆ, ਈਕੋ–ਸਿਸਟਮ, ਕੁਦਰਤੀ ਸਰੋਤ – ਨਵਿਆਉਣਯੋਗ ਤੇ ਗ਼ੈਰ–ਨਵਿਆਉਣਯੋਗ ਸਰੋਤ, ਵਾਤਾਵਰਣ ਪ੍ਰਦੂਸ਼ਣ, ਵਾਤਾਵਰਣ ਨੀਤੀ ਤੇ ਅਭਿਆਸ ਤੇ ਫ਼ੀਲਡ ਸ਼ਾਮਲ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Environmental Science is now compulsory to study during Graduation