ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਸਮੇਤ 16 ਦੇਸ਼ਾਂ ਦੇ ਡਿਪਲੋਮੈਟਾਂ ਨੂੰ ਅੱਜ ਜੰਮੂ-ਕਸ਼ਮੀਰ ਦਾ ਦੌਰਾ ਕਰਵਾਏਗੀ ਸਰਕਾਰ

ਅਮਰੀਕੀ ਸਫੀਰ ਕੇਨ ਜਸਟਰ ਸਮੇਤ 16 ਦੇਸ਼ਾਂ ਦੇ ਡਿਪਲੋਮੈਟ ਅੱਜ (ਵੀਰਵਾਰ) ਦੋ ਦਿਨੀਂ ਦੌਰੇ 'ਤੇ ਜੰਮੂ-ਕਸ਼ਮੀਰ ਜਾਣਗੇ। 5 ਅਗੱਸਤ 2019 ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜ਼ਾ ਦੇਣ ਵਾਲੀ ਧਾਰਾ 370 ਹਟਾਏ ਜਾਣ ਤੋਂ ਬਾਅਦ ਵਿਦੇਸ਼ੀ ਡਿਪਲੋਮੈਟਾਂ ਦਾ ਇਹ ਪਹਿਲਾ ਅਧਿਕਾਰਿਕ ਦੌਰਾ ਹੋਵੇਗਾ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਦਿੱਲੀ ਸਥਿਤ ਸਫਾਰਤਖਾਨਿਆਂ 'ਚ ਤਾਇਨਾਤ ਇਹ ਡਿਪਲੋਮੈਟਸ ਵੀਰਵਾਰ ਨੂੰ ਪਹਿਲਾਂ ਸ੍ਰੀਨਗਰ ਜਾਣਗੇ ਅਤੇ ਉੱਥੇ ਹੀ ਰਾਤ ਬਿਤਾਉਣਗੇ। ਇਸ ਤੋਂ ਬਾਅਦ ਅਗਲੇ ਦਿਨ ਜੰਮੂ ਜਾਣਗੇ।
 

ਇਹ ਸਾਰੇ ਡਿਪਲੋਮੈਟਸ ਦੌਰੇ ਸਮੇਂ ਉਪ ਰਾਜਪਾਲ ਜੀ.ਸੀ. ਮੁਰਮੂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਅਮਰੀਕਾ ਤੋਂ ਇਲਾਵਾ ਵਫ਼ਦ 'ਚ ਬੰਗਲਾਦੇਸ਼, ਵੀਯਤਨਾਮ, ਨਾਰਵੇ, ਮਾਲਦੀਵ, ਦੱਖਣ ਕੋਰੀਆ, ਮੋਰੱਕੋ, ਨਾਈਜ਼ੀਰੀਆ ਅਤੇ ਹੋਰ ਦੇਸ਼ਾਂ ਦੇ ਡਿਪਲੋਮੈਟਸ ਵੀ ਸ਼ਾਮਿਲ ਹੋਣਗੇ। ਬ੍ਰਾਜੀਲ ਦੇ ਸਫੀਰ ਨੂੰ ਵੀ ਸੂਬੇ ਦੇ ਦੌਰੇ 'ਤੇ ਜਾਣਾ ਸੀ ਪਰ ਦਿੱਲੀ 'ਚ ਆਪਣੇ ਰੁਝੇਵੇਂ ਕਾਰਨ ਉਨ੍ਹਾਂ ਨੇ ਆਪਣੇ ਨਾਂ ਵਾਪਸ ਲੈ ਲਿਆ।
 

ਯੂਰਪੀ ਯੂਨੀਅਨ ਦੇ ਦੇਸ਼ਾਂ ਦੇ ਡਿਪਲੋਮੈਟਾਂ ਨੇ ਸਰਕਾਰ ਨੂੰ ਦੱਸਿਆ ਕਿ ਉਹ ਕਿਸੇ ਹੋਰ ਤਰੀਕ ਨੂੰ ਇਸ ਕੇਂਦਰ ਸ਼ਾਸਿਤ ਸੂਬੇ ਦਾ ਦੌਰਾ ਕਰਨਗੇ। ਇਨ੍ਹਾਂ ਦੇਸ਼ਾਂ ਦੇ ਡਿਪਲੋਮੈਟਾਂ ਨੇ ਤਿੰਨ ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਨਾਲ ਮੁਲਾਕਾਤ ਕਰਨ 'ਤੇ ਜ਼ੋਰ ਦਿੱਤਾ ਹੈ, ਜਿਸ 'ਤੇ ਸਰਕਾਰ ਵਿਚਾਰ ਕਰ ਰਹੀ ਹੈ।
 

ਅਧਿਕਾਰੀਆਂ ਮੁਤਾਬਿਕ ਵੀਰਵਾਰ ਨੂੰ ਸੂਬੇ ਦੇ ਦੌਰੇ 'ਤੇ ਜਾਣ ਵਾਲੇ ਡਿਪਲੋਮੈਟਸ ਸਿਵਲ ਸੁਸਾਇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਵੱਖ-ਵੱਖ ਏਜੰਸੀਆਂ ਵੱਲੋਂ ਸੂਬੇ ਦੇ ਸੁਰੱਖਿਆ ਹਾਲਾਤ ਬਾਰੇ ਵੀ ਜਾਣੂ ਕਰਵਾਉਣਗੇ।
 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ 2019 'ਚ ਯੂਰਪੀ ਯੂਨੀਅਨ ਦੇ 23 ਸੰਸਦ ਮੈਂਬਰਾਂ ਨੇ ਸੂਬੇ ਦਾ ਦੌਰਾ ਕਰ ਕੇ ਹਾਲਾਤ ਦੀ ਜਾਣਕਾਰੀ ਲਈ ਸੀ। ਹਾਲਾਂਕਿ ਇਸ ਦੌਰੇ ਦਾ ਪ੍ਰਬੰਧ ਇੱਕ ਗੈਰ-ਸਰਕਾਰੀ ਐਨਜੀਓ ਵੱਲੋਂ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Envoys from 16 different countries to visit Jammu and Kashmir today