ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EPFO ਨੇ 6 ਕਰੋੜ ਲੋਕਾਂ ਨੂੰ ਦਿੱਤਾ ਤੋਹਫ਼ਾ, ਵਧਾਈ ਵਿਆਜ ਦਰ

EPFO ਨੇ 6 ਕਰੋੜ ਲੋਕਾਂ ਨੂੰ ਦਿੱਤਾ ਤੋਹਫ਼ਾ, ਵਧਾਈ ਵਿਆਜ ਦਰ

‘ਇੰਪਲਾਈਜ਼ ਪ੍ਰਾਵੀਡੈਂਟ ਫ਼ੰਡ ਆਰਗੇਨਾਇਜ਼ੇਸ਼ਨ’ (EPFO) ਨੇ ਸਾਲ 2018–19 ਲਈ ਆਪਣੇ ਛੇ ਕਰੋੜ ਤੋਂ ਵੱਧ ਅੰਸ਼–ਧਾਰਕਾਂ ਦੇ ਪ੍ਰਾਵੀਡੈਂਟ ਫ਼ੰਡ ਉਤੇ ਵਿਆਜ ਦੀ ਦਰ 8.55 ਫ਼ੀ ਸਦੀ ਤੋਂ ਵਧਾ ਕੇ 8.65 ਫ਼ੀ ਸਦੀ ਕਰ ਦਿੱਤੀ ਹੈ। ਈਪੀਐੱਫ਼ਓ ਨੇ 0.10 ਫ਼ੀ ਸਦੀ ਵਿਆਜ ਦਰ ਵਧਾਈ ਹੈ।

 

 

ਅੱਜ ਈਪੀਐੱਫ਼ਓ ਦੇ ਟਰੱਸਟੀਜ਼ ਦੀ ਮੀਟਿੰਗ ਵਿੱਚ ਚਾਲੂ ਵਿੱਤੀ ਵਰ੍ਹੇ ਲਈ ਵਿਆਜ ਦਰ ਵਧਾਉਣ ਦਾ ਪ੍ਰਸਤਾਵ ਰੱਖਿਆ ਸੀ। ਲੋਕ ਸਭਾ ਚੋਣ ਨੂੰ ਵੇਖਦਿਆਂ ਵਿਆਜ ਦਰ ਚਾਲੂ ਵਿੱਤੀ ਵਰ੍ਹੇ ਲਈ ਵਿਆਜ ਦਰ ਨੂੰ ਵਧਾਇਆ ਗਿਆ ਹੈ। ਈਪੀਐੱਫ਼ ਓ ਨੇ ਇਸ ਵਿੱਚ 0.10 ਫ਼ੀ ਸਦੀ ਵਾਧਾ ਕੀਤਾ ਹੈ। ਆਮਦਨ ਅਨੁਮਾਨ ਬਾਰੇ ਫ਼ਿਲਹਾਲ ਟਰੱਸਟੀਜ਼ ਨਹੀਂ ਦੱਸਿਆ ਗਿਆ।

 

 

ਕਿਰਤ ਮੰਤਰੀ ਪ੍ਰਧਾਨਗੀ ਵਾਲਾ ਟਰੱਸਟ ਬੋਰਡ ਈਪੀਐੱਫ਼ਓ ਦੀ ਫ਼ੈਸਲਾ ਲੈਣ ਵਾਲੀ ਚੋਟੀ ਦੀ ਇਕਾਈ ਹੈ, ਜੋ ਵਿੱਤੀ ਸਾਲ ਲਈ ਪ੍ਰਾਵੀਡੈਂਟ ਫ਼ੰਡ ਜਮ੍ਹਾ ਦਰ ਵਿਆਜ ਦਰ ਉੱਤੇ ਫ਼ੈਸਲਾ ਲੈਂਦਾ ਹੈ। ਬੋਰਡ ਦੀ ਮਨਜ਼ੂਰੀ ਤੋਂ ਬਾਅਦ ਪ੍ਰਸਤਾਵ ਨੂੰ ਵਿੱਤ ਮੰਤਰਾਲੇ ਦੀ ਸਹਿਮਤੀ ਲੋੜ ਹੋਵੇਗੀ। ਵਿੱਤ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਹੀ ਵਿਆਜ ਦਰ ਨੂੰ ਅੰਸ਼–ਧਾਰਕ ਦੇ ਖਾਤੇ ਵਿੱਚ ਪਾਇਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EPFO gifted 6 Crore People increased rate of interest