ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EPFO ਨੇ ਨਿਬੇੜੇ 946.49 ਕਰੋੜ ਦੇ 3.31 ਲੱਖ ਕਲੇਮ

EPFO ਨੇ ਨਿਬੇੜੇ 946.49 ਕਰੋੜ ਦੇ 3.31 ਲੱਖ ਕਲੇਮ

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਇ) ਪੈਕੇਜ ਦੇ ਹਿੱਸੇ ਵਜੋਂ ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਨਾਲ ਨਿਪਟਣ ਲਈ ਈਪੀਐੱਫ਼ ਯੋਜਨਾ ’ਚੋਂ ਖਾਸ ਤੌਰ ’ਤੇ ਧਨ ਕਢਵਾਉਣ ਲਈ 28 ਮਾਰਚ, 2020 ਨੂੰ ਵਿਵਸਥਾ ਨੋਟੀਫ਼ਾਈ ਕੀਤੀ ਗਈ ਸੀ, ਜਿਸ ਨੇ ਦੇਸ਼ ਦੀ ਕਾਮਾ ਜਮਾਤ ਨੂੰ ਸਮੇਂ ਸਿਰ ਰਾਹਤ ਪ੍ਰਦਾਨ ਕੀਤੀ ਹੈ।

 

 

ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ, ਸਿਰਫ਼ 15 ਦਿਨਾਂ ’ਚ, ‘ਇੰਪਲਾਈਜ਼’ ਪ੍ਰੌਵੀਡੈਂਟ ਫ਼ੰਡ ਆਰਗੇਨਾਇਜ਼ੇਸ਼ਨ’ (EPFO) ਨੇ 946.49 ਕਰੋੜ ਰੁਪਏ ਦੇ 3.31 ਲੱਖ ਕਲੇਮਜ਼ ਦੇ ਭੁਗਤਾਨਾਂ ਦੀ ਪ੍ਰਕਿਰਿਆ ਮੁਕੰਮਲ ਕੀਤੀ ਹੈ। ਇਸ ਦੇ ਨਾਲ ਹੀ, ਇਸ ਯੋਜਨਾ ਅਧੀਨ ਛੋ–ਪ੍ਰਾਪਤ ਪ੍ਰੌਵੀਡੈਂਟ ਫ਼ੰਡ ਟ੍ਰੱਸਟਸ ਵੱਲੋਂ 284 ਕਰੋੜ ਰੁਪਏ ਵੰਡੇ ਗਏ ਹਨ, ਟੀਸੀਐੱਸ ਹੋਣ ਦੇ ਨਾਤੇ ਉਨ੍ਹਾਂ ਵਿੱਚ ਵਰਨਣਯੋਗ ਹੈ।

 

 

ਇਸ ਵਿਵਸਥਾ ਅਧੀਨ, ਤਿੰਨ ਮਹੀਨਿਆਂ ਦੀ ਬੇਸਿਕ ਤਨਖਾਹ ਤੇ ਮਹਿੰਗਾਈ ਭੱਤਿਆਂ ਜਾਂ ਈਪੀਐੱਫ਼ ਖਾਤੇ ’ਚ ਮੈਂਬਰ ਦੇ ਨਾਂਅ ’ਤੇ ਮੌਜੂਦ ਰਕਮ ਦਾ 75%, ਜੋ ਵੀ ਘੱਟ ਹੋਵੇ, ਕਢਵਾਉਣ ਦੀ ਇਜਾਜ਼ਤ ਹੈ ਤੇ ਉਸ ਨੂੰ ਵਾਪਸ ਕਰਨ ਦੀ ਲੋੜ ਨਹੀਂ ਹੋਵੇਗੀ। ਮੈਂਬਰ ਘੱਟ ਰਕਮ ਲਈ ਵੀ ਅਰਜ਼ੀ ਦੇ ਸਕਦਾ ਹੈ। ਇਹ ਕਿਉਂਕਿ ਇੱਕ ਪੇਸ਼ਗੀ ਰਕਮ ਹੈ, ਇਸ ਲਈ ਇਸ ’ਤੇ ਕੋਈ ਟੈਕਸ–ਕਟੌਤੀ ਨਹੀਂ ਹੁੰਦੀ।

 

 

ਈਪੀਐੱਫ਼ਓ ਇਸ ਸੰਕਟ ਦੌਰਾਨ ਆਪਣੇ ਮੈਂਬਰਾਂ ਦੀ ਸੇਵਾ ’ਚ ਡਟਿਆ ਹੋਇਆ ਹੈ ਤੇ ਇਨ੍ਹਾਂ ਔਖੇ ਹਾਲਾਤ ’ਚ ਵੀ ਜ਼ਰੂਰੀ ਸੇਵਾਵਾਂ ਦੀ ਨਿਰੰਤਰਤਾ ਕਾਇਮ ਰੱਖਣ ਲਈ ਈਪੀਐੱਫ਼ਓ ਦੇ ਦਫ਼ਤਰ ਕੰਮ ਕਰ ਰਹੇ ਹਨ। ਲੌਕਡਾਊਨ ਦੇ ਸਮੇਂ ਦੌਰਾਨ ਆਨਲਾਈਨ ਸੇਵਾਵਾਂ ਰਾਹੀਂ ਇਨ੍ਹਾਂ ਸੇਵਾਵਾਂ ਦੀ ਉਪਲਬਧਤਾ ਨੇ ਲੋੜਵੰਦ ਸਬਸਕ੍ਰਾਈਬਰਜ਼ ਨੂੰ ਇਨ੍ਹਾਂ ਔਖੇ ਸਮਿਆਂ ਵੇਲੇ ਬਹੁਤ ਰਾਹਤ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EPFO settles 3 lakh 31 thousand Claims worth Rs 946 Crore 49 Lakh