ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਦੀ ਇਹ ਸਕੀਮ : ਨੌਕਰੀ ਗੁਆਉਣ 'ਤੇ ਵੀ 2 ਸਾਲ ਮਿਲਦੀ ਰਹੇਗੀ ਤਨਖਾਹ, ਜਾਣੋ ਕਿਵੇਂ

ਦੇਸ਼ 'ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲੌਕਡਾਊਨ ਲਗਾਇਆ ਹੋਇਆ ਹੈ। ਕੋਰੋਨਾ ਵਾਇਰਸ ਨੇ ਦੁਨੀਆ ਤੇ ਦੇਸ਼ ਦੇ ਅਰਥਚਾਰੇ ਨੂੰ ਵਿਗਾੜ ਦਿੱਤਾ ਹੈ। ਇਸ ਕਰਕੇ ਬਹੁਤ ਸਾਰੀਆਂ ਕੰਪਨੀਆਂ ਲੋਕਾਂ ਨੂੰ ਨੌਕਰੀ ਕੱਢ ਰਹੀਆਂ ਹਨ ਅਤੇ ਕਈ ਮੁਲਾਜ਼ਮਾਂ ਦੀ ਤਨਖਾਹ ਕੱਟ ਰਹੀਆਂ ਹਨ। ਇਸ ਮਹਾਂਮਾਰੀ ਕਾਰਨ ਕਰੋੜਾਂ ਲੋਕਾਂ ਦੀਆਂ ਨੌਕਰੀ 'ਤੇ ਖ਼ਤਰੇ ਦੇ ਬੱਦਲ ਛਾਏ ਹੋਏ ਹਨ।
 

ਇਹ ਖ਼ਬਰ ਉਨ੍ਹਾਂ ਲਈ ਹੈ, ਜਿਨ੍ਹਾਂ ਸਾਹਮਣੇ ਨੌਕਰੀ ਦੀ ਸਮੱਸਿਆ ਖੜੀ ਹੋ ਗਈ ਹੈ। ਦਰਅਸਲ ਕੇਂਦਰ ਸਰਕਾਰ ਦੀ ਇੱਕ ਅਜਿਹੀ ਯੋਜਨਾ ਹੈ, ਜਿਸ ਤਹਿਤ ਬੇਰੁਜ਼ਗਾਰ ਹੋਣ ਦੀ ਹਾਲਤ 'ਚ ਮੁਲਾਜ਼ਮਾਂ 24 ਮਹੀਨਿਆਂ ਲਈ ਪੈਸੇ ਮਿਲਦੇ ਰਹਿਣਗੇ।
 

ਮੋਦੀ ਸਰਕਾਰ ਦੀ ਇਸ ਯੋਜਨਾ ਦਾ ਨਾਂਅ 'ਅਟਲ ਬੀਮਾ ਵਿਅਕਤੀ ਕਲਿਆਣ' ਸਕੀਮ ਹੈ। ਇਸ ਸਕੀਮ ਤਹਿਤ ਨੌਕਰੀ ਗੁਆਉਣਾ 'ਤੇ ਤੁਹਾਨੂੰ ਦੋ ਸਾਲ  ਤਕ ਸਰਕਾਰ ਵਿੱਤੀ ਮਦਦ ਦਿੰਦੀ ਰਹੇਗੀ। ਇਹ ਵਿੱਤੀ ਮਦਦ ਹਰ ਮਹੀਨੇ ਮਿਲੇਗੀ। ਬੇਰੁਜ਼ਗਾਰ ਵਿਅਕਤੀ ਨੂੰ ਉਸ ਦੀ ਪਿਛਲੀ 90 ਦਿਨਾਂ ਦੀ ਔਸਤ ਆਮਦਨ ਦਾ 25% ਦੇ ਬਰਾਬਰ ਲਾਭ ਮਿਲੇਗਾ। ਇਸ ਸਕੀਮ ਦਾ ਲਾਭ ਈਐਸਆਈਸੀ ਨਾਲ ਬੀਮੇ ਵਾਲੇ ਸੰਗਠਿਤ ਸੈਕਟਰ ਦੇ ਮੁਲਾਜ਼ਮ ਲੈ ਸਕਦੇ ਹਨ ਅਤੇ ਉਹ ਘੱਟੋ-ਘੱਟ ਦੋ ਸਾਲ ਤੋਂ ਵੱਧ ਸਮੇਂ ਨੌਕਰੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਮੁਲਾਜ਼ਮਾਂ ਦਾ ਆਧਾਰ ਤੇ ਬੈਂਕ ਖਾਤਾ ਡਾਟਾ ਬੇਸ ਨਾਲ ਜੁੜਿਆ ਹੋਣਾ ਜ਼ਰੂਰੀ ਹੈ।
 

ਇੰਝ ਚੁੱਕੋ ਇਸ ਯੋਜਨਾ ਦਾ ਲਾਭ
ਜੇਕਰ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣ ਦੇ ਇੱਛੁਕ ਹੋ ਤਾਂ ਤੁਹਾਨੂੰ ESIC ਦੀ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਵਿਚ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸ ਦੇ ਲਈ ਤੁਸੀਂ ਈਐਸਆਈਸੀ ਦੀ ਅਧਿਕਾਰਕ ਵੈੱਬਸਾਈਟ 'ਤੇ ਜਾ ਕੇ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਦਾ ਫਾਰਮ ਡਾਊਨਲੋਡ ਕਰ ਸਕਦੇ ਹੋ।

 

ਇਨ੍ਹਾਂ ਤਰੀਕਿਆਂ ਨਾਲ ਕਰੋ ਅਪਲਾਈ

-ਯੋਜਨਾ ਦਾ ਲਾਭ ਲੈਣ ਲਈ ਤੁਹਾਨੂੰ ਫਾਰਮ ਡਾਊਨਲੋਡ ਕਰਨਾ ਹੋਵੇਗਾ।


-ਫਾਰਮ ਡਾਊਨਲੋਡ ਕਰਨ ਲਈ ਤੁਸੀਂ ਸਿੱਧੇ ਇਸ ਲਿੰਕ 'ਤੇ ਵੀ ਕਲਿਕ ਕਰ ਸਕਦੇ ਹੋ।


https://www.esic.nic.in/attachments/circularfile/93e904d2e3084d65fdf7793e9098d125.pdf


-ਹੁਣ ਇਸ ਫਾਰਮ ਨੂੰ ਭਰਨ ਤੋਂ ਬਾਅਦ ਤੁਹਾਨੂੰ ਇਸ ਨੂੰ ਈਐੱਸਆਈਸੀ ਦੀ ਕਿਸੇ ਵੀ ਨਜ਼ਦੀਕੀ ਸ਼ਾਖਾ ਵਿਚ ਜਮ੍ਹਾ ਕਰਵਾਉਣਾ ਹੋਵੇਗਾ।


-ਯੋਜਨਾ ਫਾਰਮ ਦੇ ਨਾਲ 20 ਰੁਪਏ ਦਾ ਨਾਨ-ਜਿਊਡੀਸ਼ੀਅਲ ਸਟੰਪ ਪੇਪਰ ਲੈਣਾ ਹੋਵੇਗਾ ਤੇ ਉਸ 'ਤੇ ਨੋਟਰੀ ਦੇ ਜ਼ਰੀਏ ਸਹੁੰ-ਪੱਤਰ ਵੀ ਦੇਣਾ ਹੋਵੇਗਾ।


-ਇਸ ਵਿੱਚ ਤੁਹਾਡੇ ਤੋਂ ਏਬੀ-1 ਤੋਂ ਲੈ ਕੇ ਏਬੀ-4 ਫਾਰਮ ਜਮਾਂ ਕਰਵਾਇਆ ਜਾਵੇਗਾ।


-ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਦਾ ਲਾਭ ਪਾਉਣ ਲਈ ਅਰਜ਼ੀ ਦੇਣ ਲਈ ਕੇਂਦਰ ਸਰਕਾਰ ਜਲਦੀ ਹੀ ਆਨਲਾਈਨ ਸਹੂਲਤ ਵੀ ਸ਼ੁਰੂ ਕਰਨ ਵਾਲੀ ਹੈ।


-ਜੇਕਰ ਇਸ ਸੰਬੰਧ ਵਿਚ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਈਐੱਸਆਈਸੀ ਦੀ ਅਧਿਕਾਰਕ ਵੈੱਬਸਾਈਟ (www.esic.nic.in) ਵਿਜ਼ਿਟ ਕਰ ਸਕਦੇ ਹੋ।
 

-ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਯੋਜਨਾ ਦਾ ਲਾਭ ਤੁਸੀਂ ਸਿਰਫ ਇੱਕ ਹੀ ਵਾਰ ਲੈ ਸਕਦੇ ਹੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:esic give 2 years salary in job loss under atal bimit vyakti kalyan yojana