ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਵਿਚ ਕਰੋੜਾਂ ਦੇ ਜਣੇਪਾ ਛੁੱਟੀ ਘੁਟਾਲੇ ਦੀ ਜਾਂਚ ਅੱਗੇ ਵਧਾਉਣ ਉਤੇ ਧੋਖਾਧੜੀ ਦੇ ਮਾਮਲੇ ਵਿਚ ਗਿਣਤੀ 600 ਤੋਂ ਵੱਧਕੇ 1600 ਹੋ ਗਈ। ਘੁਟਾਲੇ ਵਿਚ ਨਿੱਜੀ ਖੇਤਰ ਦੀਆਂ ਸੈਕੜੇ ਮਹਿਲਾ ਕਰਮੀ ਹਨ, ਜਿਨ੍ਹਾਂ ਕੇਂਦਰ ਸਰਕਾਰ ਦੀ ਜਣੇਪਾ ਛੁੱਟੀ ਯੋਜਨਾ ਦੇ ਤਹਿਤ ਮਿਲਣ ਵਾਲੀ ਆਰਥਿਕ ਮਦਦ ਕਥਿਤ ਤੌਰ ਉਤੇ ਈਐਸਆਈਸੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪ੍ਰਾਪਤ ਕੀਤੀ ਸੀ।
ਈਐਸਆਈਸੀ ਦੇ ਹਿਸਾਬ–ਕਿਤਾਬ ਦੀ ਵਿਆਪਕ ਜਾਂਚ ਕਰ ਰਹੀ ਵਿਜੀਲੈਂਸ ਵਿਭਾਗ ਨੇ ਇਹ ਦੇਖਿਆ ਕਿ ਕਈ ਮਾਮਲਿਆਂ ਵਿਚ ਮਹਿਲਾ ਕਰਮੀਆਂ ਨੇ ਇਕ ਸਾਲ ਵਿਚ ਜਣੇਪਾ ਛੁੱਟੀ ਦਾ ਲਾਭ ਇਕ ਵਾਰ ਤੋਂ ਜ਼ਿਆਦਾ ਲਿਆ ਹੈ। ਉਨ੍ਹਾਂ ਮਹਿਲਾਵਾਂ ਦੇ ਰਿਕਾਰਡ ਅਨੁਸਾਰ, ਉਨ੍ਹਾਂ ਇਕ ਸਾਲ ਵਿਚ ਚਾਰ ਵਾਰ ਬੱਚਿਆਂ ਨੂੰ ਜਨਮ ਦਿੱਤਾ ਹੈ, ਜੋ ਜੈਵਿਕ ਤੌਰ ਉਤੇ ਅਸੰਭਵ ਹੈ। ਈਐਸਆਈਸੀ ਕੇਂਦਰੀ ਕਿਰਤ ਤੇ ਰੁਜ਼ਾਗਰ ਵਿਭਾਗ ਦੇ ਤਹਿਤ ਆਉਂਦਾ ਹੈ। ਇਸ ਘੁਟਾਲੇ ਦਾ ਖੁਲਾਸਾ ਫਰੀਦਾਬਾਦ ਸਥਿਤ ਖੇਤਰੀ ਦਫ਼ਤਰ ਉਤੇ ਬੇਨਿਯਮੀ ਅੰਦਰੂਨੀ ਜਾਂਚ ਦੌਰਾਨ ਹੋਇਆ।
ਅੱਠ ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਚਲਿਆ
ਨਿਊਜ਼ ਏਜੰਸੀ ਆਈਏਐਨਐਸ ਅਨੁਸਾਰ ਮੰਤਰਾਲੇ ਦੀ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਿਲਹਾਲ, ਅੱਠ ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਚਲਿਆ ਹੈ। ਇਹ ਘੁਟਾਲਾ ਬਹੁਤ ਵੱਡੇ ਪੱਧਰ ਉਤੇ ਹੁੰਦਾ ਦਿਖ ਰਿਹਾ ਹੈ ਅਤੇ ਹੋ ਸਕਦਾ ਇਹ ਦੇਸ਼ ਦੇ ਹੋਰ ਭਾਵਾਂ ਵਿਚ ਵੀ ਹੋਇਆ ਹੋਵੇ।
ਜਣੇਪਾ ਛੁੱਟੀ ਦੌਰਾਨ 26 ਹਫਤੇ ਦੀ ਛੁੱਟੀ ਮਿਲਦੀ ਹੈ। ਘੁਟਾਲੇ ਦੀ ਮੁਢਲੀ ਜਾਂਚ ਈਐਸਆਈਸੀ ਦੇ ਅੰਦਰੂਨੀ ਆਡਿਟ (ਹਿਸਾਬ ਕਿਤਾਬ ਦੀ ਜਾਂਚ) ਵਿਚ ਇਕ ਸਾਲ ਦੇ ਅੰਦਰ ਅਜਿਹੇ ਦਰਜਨਾਂ ਮਾਮਲਿਆਂ ਸਾਹਮਣੇ ਆਉਣ ਬਾਅਦ ਸ਼ੁਰੂ ਕੀਤੀ ਗਈ। ਪਿਛਲੇ ਹਫਤੇ ਆਈਏਐਨਐਸ ਵੱਲੋਂ ਇਸ ਮਾਮਲੇ ਦਾ ਖੁਲਾਸਾ ਕੀਤੇ ਜਾਣ ਦੇ ਬਾਅਦ ਵਿਜੀਲੈਂਸ ਕਮਿਸ਼ਨ ਦਿੱਲੀ ਸਥਿਤ ਈਐਸਆਈਸੀ ਦਫਤਰ ਵਿਚ ਇਸਦੀ ਜਾਂਚ ਕਰ ਰਿਹਾ ਹੈ।
ਸੂਤਰਾਂ ਨੇ ਕਿਹਾ ਕਿ ਜਾਂਚ ਦਫ਼ਤਰ ਪਿਛਲੇ ਤਿੰਨ ਸਾਲ ਤੋਂ ਵਧਕੇ ਛੇ ਸਾਲ ਕਰ ਦਿੱਤੀ ਗਈ ਹੈ। ਹੁਣ ਤੱਕ ਛੇ ਕਰਮਚਾਰੀਆਂ ਅਤੇ ਤਿੰਨ ਅਧਿਕਾਰੀਆਂ ਨੂੰ ਨਿਲੰਬਿਤ ਕੀਤਾ ਜਾ ਚੁੱਕਿਆ ਹੈ ਅਤੇ ਘੁਟਾਲੇ ਦੀ ਜਾਂਚ ਲਈ ਇਕ ਟੀਮ ਗਠਿਤ ਕੀਤੀ ਜਾ ਚੁੱਕੀ ਹੈ।