ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਾਸ ਉਡਾਣਾਂ ਰਾਹੀਂ ਭਾਰਤ ਦੇ ਹਰ ਕੋਣੇ ’ਚ ਪਹੁੰਚਾਈਆਂ ਜਾ ਰਹੀਆਂ ਜ਼ਰੂਰੀ ਵਸਤਾਂ

ਖਾਸ ਉਡਾਣਾਂ ਰਾਹੀਂ ਭਾਰਤ ਦੇ ਹਰ ਕੋਣੇ ’ਚ ਪਹੁੰਚਾਈਆਂ ਜਾ ਰਹੀਆਂ ਜ਼ਰੂਰੀ ਵਸਤਾਂ

ਲਾਈਫ਼ਲਾਈਨ ਉਡਾਣ ਅਧੀਨ, ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਹਵਾਈ ਫ਼ੌਜ, ਪਵਨ ਹੰਸ ਤੇ ਪ੍ਰਾਈਵੇਟ ਕੈਰੀਅਰਜ਼ ਵੱਲੋਂ 116 ਉਡਾਣਾਂ (ਫ਼ਲਾਈਟਸ) ਲੌਕਡਾਊਨ ਦੌਰਾਨ ਵੀ ਆਪਰੇਟ ਕੀਤੀਆਂ ਜਾ ਰਹੀਆਂਹਨ। ਇਨ੍ਹਾਂ ਵਿੱਚੋਂ 79 ਉਡਾਣਾਂ ਏਅਰ ਇੰਡੀਆ ਤੇ ਅਲਾਇੰਸ ਏਅਰ ਵੱਲੋਂ ਆਪਰੇਟ ਕੀਤੀਆਂ ਗਈਆਂ ਹਨ। ਅੱਜ ਤੱਕ ਲਗਭਗ 161 ਟਨ ਮਾਲ ਦੀ ਆਵਾਜਾਈ ਕੀਤੀ ਗਈ ਹੈ। ਲਾਈਫ਼ਲਾਈਨ ਉਡਾਣ ਫ਼ਲਾਈਟਾਂ ਵੱਲੋਂ ਅੱਜ ਤੱਕ ਤਹਿ ਕੀਤੀ ਗਈ ਹਵਾਈ ਦੂਰੀ 112,178 ਕਿਲੋਮੀਟਰ ਤੋਂ ਵੱਧ ਹੈ। ਕੌਮਾਂਤਰੀ ਮੋਰਚੇਤੇ, ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਅਤੇ ਏਅਰ ਇੰਡੀਆ ਨੇ ਚੀਨ ਨਾਲ ਮਿਲ ਕੇ ਦੋਵੇਂ ਦੇਸ਼ਾਂ ਵਿਚਾਲੇ ਅਹਿਮ ਮੈਡੀਕਲ ਸਪਲਾਈਜ਼ ਟ੍ਰਾਂਸਫ਼ਰ ਤੇ ਹੋਰ ਮਾਲ ਦੀ ਆਵਾਜਾਈ ਲਈ ਇੱਕ ਹਵਾਈਪੁਲ ਸਥਾਪਤ ਕਰਨ ਦਾ ਕੰਮ ਕੀਤਾ ਹੈ ਭਾਰਤ ਤੇ ਚੀਨ ਵਿਚਾਲੇ ਪਹਿਲੀ ਮਾਲਵਾਹਕ ਉਡਾਣ 4 ਅਪ੍ਰੈਲ, 2020 ਨੂੰ ਆਪਰੇਟ ਕੀਤੀ ਗਈ ਸੀ, ਜਿਸ ਰਾਹੀਂ ਚੀਨ ਤੋਂ 21 ਟਨ ਅਹਿਮ ਮੈਡੀਕਲ ਸਪਲਾਈਜ਼ ਲਿਆਂਦੀ ਗਈ ਸੀ।

ਲਾਈਫ਼ਲਾਈਨ ਉਡਾਣਫ਼ਲਾਈਟਾਂ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਵੱਲੋਂ ਕੋਵਿਡ–19 ਵਿਰੁੱਧ ਭਾਰਤ ਜੰਗ ਮਦਦ ਲਈ ਦੇਸ਼ ਦੇ ਦੂਰਦੁਰਾਡੇ ਦੇ ਹਿੱਸਿਆਂ ਤੱਕ ਜ਼ਰੂਰੀ ਮੈਡੀਕਲ ਸਪਲਾਈ ਪਹੁੰਚਾਉਣ ਲਈ ਆਪਰੇਟ ਕੀਤੀਆਂ ਜਾ ਰਹੀਆਂ ਹਨ

ਲਾਈਫ਼ਲਾਈਨ ਉਡਾਣਫ਼ਲਾਈਟਸ ਦਾ ਮਿਤੀ–ਕ੍ਰਮ ਅਨੁਸਾਰ ਵੇਰਵਾ ਨਿਮਨਲਿਖਤ ਅਨੁਸਾਰ ਹੈ:

ਲੜੀ ਨੰਬਰ

ਮਿਤੀ

ਏਅਰ ਇੰਡੀਆ

ਅਲਾਇੰਸ

ਭਾਰਤੀ ਹਵਾਈ ਫ਼ੌਜ

ਇੰਡੀਗੋ

ਸਪਾਈਸ–ਜੈੱਟ

ਕੁੱਲ ਜੋੜ

1

26.3.2020

2

-

-

-

2

4

2

27.3.2020

4

9

-

-

-

13

3

28.3.2020

4

8

-

6

-

18

4

29.3.2020

4

10

6

-

-

20

5

30.3.2020

4

-

3

-

-

7

6

31.3.2020

9

2

1

-

-

12

7

01.4.2020

3

3

4

-

-

10

8

02.4.2020

4

5

3

-

-

12

9

03.4.2020

8

-

2

-

-

10

10

04.4.2020

4

3

2

-

-

9

ਕੁੱਲ ਜੋੜ

46

40

22

6

2

116

 

 

 

 

 

 

 

 

 

 

 

 

 

 

 

 

ਉੱਤਰ–ਪੂਰਬੀ ਖੇਤਰ (ਐੱਨਈਆਰ), ਟਾਪੂ ਖੇਤਰਾਂ ਤੇ ਪਹਾੜੀ ਖੇਤਰਾਂ ਉੱਤੇ ਖਾਸ ਤੌਰ ’ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਸਹਿਰੀ ਹਵਾਬਾਜ਼ੀ ਬਾਰੇ ਮੰਤਰਾਲਾ, ਏਅਰ ਇੰਡੀਆ ਤੇ ਭਾਰਤੀ ਹਵਾਈ ਫ਼ੌਜ ਨੇ ਲੱਦਾਖ, ਦੀਮਾਪੁਰ, ਇੰਫ਼ਾਲ, ਗੁਵਾਹਾਟੀ ਤੇ ਪੋਰਟ ਬਲੇਅਰ ਦੇ ਆਖ਼ਰੀ ਕੋਣੇ ਤੱਕ ਸਾਮਾਨ ਦੀ ਡਿਲੀਵਰੀ ਪਹੁੰਚਾਉਣ ਲਈ ਮਜ਼ਬੂਤ ਤਾਲਮੇਲ ਕੀਤਾ ਹੈ।

ਜ਼ਿਆਦਾਤਰ ਮਾਲ ’ਚ ਹਲਕੇ–ਵਜ਼ਨ ਤੇ ਵਧੇਰੇ ਮਾਤਰਾ ਵਾਲੇ ਉਤਪਾਦਨ; ਜਿਵੇਂ ਮਾਸਕਸ, ਦਸਤਾਨੇ ਤੇ ਹੋਰ ਖਪਤਯੋਗ ਵਸਤਾਂ ਸ਼ਾਮਲ ਹਨ, ਜਿਨ੍ਹਾਂ ਲਈ ਹਵਾਈ ਜਹਾਜ਼ ’ਤੇ ਪ੍ਰਤੀ ਟਨ ਵਧੇਰੇ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ। ਯਾਤਰੀ–ਸੀਟਾਂ ਵਾਲੀ ਥਾਂ ਅਤੇ ਉੱਪਰਲੇ ਪਾਸੇ ਬਣੇ ਕੈਬਿਨਾਂ ’ਤੇ ਪੂਰੀਆਂ ਸਾਵਧਾਨੀਆਂ ਨਾਲ ਮਾਲ ਰੱਖਣ ਲਈ ਵਿਸ਼ੇਸ਼ ਇਜਾਜ਼ਤ ਲਈ ਗਈ ਹੈ। ਲਾਈਫ਼ਲਾਈਨ ਉਡਾਣ ਫ਼ਲਾਈਟਾਂ; ਹਵਾਈ ਅੱਡਿਆਂ ਤੋਂ ਸਾਮਾਨ ਲਿਆਉਂਦੇ–ਲਿਜਾਂਦੇ ਸਮੇਂ ਬਹੁਤ ਜ਼ਿਆਦਾ ਲੌਜਿਸਟੀਕਲ ਚੁਣੌਤੀਆਂ, ਉਤਪਾਦਨ ਦੇ ਰਾਹ ਵਿਚਲੇ ਅੜਿੱਕਿਆਂ ਤੇ ਹਵਾਈ ਅਮਲਿਆਂ ਦੇ ਆਉਣ–ਜਾਣ ਵੇਲੇ ਦੀਆਂ ਔਕੜਾਂ ਦੇ ਬਾਵਜੂਦ ਆਪਰੇਟ ਕੀਤੀਆਂ ਜਾ ਰਹੀਆਂ ਹਨ।

ਲਾਈਫ਼ਲਾਈਨ ਉਡਾਣ ਫ਼ਲਾਈਟਾਂ ਨਾਲ ਸਬੰਧਤ ਜਨਤਕ ਜਾਣਕਾਰੀ ਰੋਜ਼ਾਨਾ ਲਾਈਫ਼ਲਾਈਨ ਉਡਾਣ ਵੈੱਬਸਾਈਟ ’ਤੇ ਅਪਲੋਡ ਕੀਤੀ ਜਾਂਦੀ ਹੈ। ਲਾਈਫ਼ਲਾਈਨ ਉਡਾਣ ਫ਼ਲਾਈਟਾਂ ਦੇ ਤਾਲਮੇਲ ਲਈ ‘ਨੈਸ਼ਨਲ ਇਨਫ਼ਾਰਮੈਟਿਕਸ ਸੈਂਟਰ’ ਅਤੇ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਵੱਲੋਂ ਇੱਕ ਪੋਰਟਲ ਵਿਕਸਤ ਕੀਤਾ ਗਿਆ ਸੀ। ਲਾਈਫ਼ਲਾਈਨ ਉਡਾਣ ਪੋਰਟਲ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਦੀ ਵੈੱਬਸਾਈਟ www.civilaviation.gov.in ਉੱਤੇ ਉਪਲਬਧ ਹੈ।

ਘਰੇਲੂ ਮਾਲ–ਵਾਹਕ ਆਪਰੇਟਰਜ਼ ਸਪਾਈਸ–ਜੈੱਟ, ਬਲੂ ਡਾਰਟ ਤੇ ਇੰਡੀਗੋ ਵਪਾਰਕ ਆਧਾਰ ’ਤੇ ਮਾਲ–ਵਾਹਕ ਉਡਾਣਾਂ ਆਪਰੇਟ ਕੀਤੀਆਂ ਜਾ ਰਹੀਆਂ ਹਨ। ਸਪਾਈਸ–ਜੈੱਟ ਨੇ 24 ਮਾਰਚ ਤੋਂ ਲੈ ਕੇ 4 ਅਪ੍ਰੈਲ 2020 ਤੱਕ 166 ਮਾਲ–ਵਾਹਕ ਉਡਾਣਾਂ ਆਪਰੇਟ ਕਰਦਿਆਂ 2,23,241 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਅਤੇ 1,327 ਟਨ ਮਾਲ ਦੀ ਢੋਆ–ਢੁਆਈ ਕੀਤੀ। ਬਲੂ ਡਾਰਟ ਨੇ 24 ਮਾਰਚ ਤੋਂ 4 ਅਪ੍ਰੈਲ 2020 ਤੱਕ 52 ਘਰੇਲੂ ਮਾਲ–ਵਾਹਕ ਉਡਾਣਾਂ ਆਪਰੇਟ ਕਰਦਿਆਂ 50,086 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਅਤੇ 761 ਟਨ ਮਾਲ ਦੀ ਆਵਾਜਾਈ ਕੀਤੀ। ਇੰਡੀਗੋ ਨੇ 3–4 ਅਪ੍ਰੈਲ 2020 ਦੌਰਾਨ 8 ਮਾਲ–ਵਾਹਕ ਉਡਾਣਾਂ ਆਪਰੇਟ ਕਰਦਿਆਂ 6,103 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 3 ਟਨ ਮਾਲ ਦੀ ਆਵਾਜਾਈ ਕੀਤੀ। ਇਸ ਵਿੱਚ ਸਰਕਾਰ ਲਈ ਮੈਡੀਕਲ ਸਪਲਾਈਜ਼ ਬਿਲਕੁਲ ਮੁਫ਼ਤ ਲਿਜਾਣਾ ਸ਼ਾਮਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Essential Items being sent to every corner of India through Special Flights