ਅਗਲੀ ਕਹਾਣੀ

ਜਦੋਂ ਔਰਤ ਨੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਦਿੱਤੀ ਪ੍ਰੀਖਿਆ, ਜਜ਼ਬੇ ਨੂੰ ਸਲਾਮ

 
ਇਥੋਪੀਆ ਦੀ ਇੱਕ ਔਰਤ ਨੇ ਬੱਚੇ ਨੂੰ ਜਨਮ ਦੇਣ ਤੋਂ ਸਿਰਫ਼ ਅੱਧੇ ਘੰਟੇ ਬਾਅਦ ਸੈਕੰਡਰੀ ਸਕੂਲ ਦੀ ਪ੍ਰੀਖਿਆ ਦਿੱਤੀ।  ਹੈਰਾਨੀ ਵਾਲਾ ਇਹ ਮਾਮਲਾ ਪੱਛਮੀ ਇਥੋਪੀਆ ਦੇ ਮੇਟੂ ਸ਼ਹਿਰ ਦਾ ਹੈ। ਅਲਮਜ ਡੇਰਸੇ ਨਾਮ ਦੀ ਔਰਤ ਨੂੰ ਉਮੀਦ ਸੀ ਕਿ ਡਲਿਵਰੀ ਦੀ ਤਾਰੀਖ਼ ਤੋਂ ਪਹਿਲਾਂ ਹੀ ਉਸ ਦੀ ਪ੍ਰੀਖਿਆ ਹੋ ਜਾਵੇਗੀ। 

 

ਮੈਂ ਅਗਲੇ ਸਾਲ ਦੀ ਉਡੀਕ ਨਹੀਂ ਕਰਨਾ ਚਾਹੁੰਦੀ ਸੀ

ਇਹ ਪ੍ਰੀਖਿਆ ਡਲਿਵਰੀ ਡੇਟ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਹੋਣੀ ਸੀ ਪਰ ਰਮਜ਼ਾਨ ਕਾਰਨ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ। ਹਾਲਾਂਕਿ ਅਲਮਜ ਨੇ ਤਿਆਰੀ ਜਾਰੀ ਰੱਖੀ ਸੀ, ਕਿਉਂਕਿ ਉਹ ਸਾਲ ਖ਼ਰਾਬ ਨਹੀਂ ਕਰਨਾ ਚਾਹੁੰਦਾ ਸੀ। ਬੀਬੀਸੀ ਦੇ ਖ਼ਬਰ ਮੁਤਾਬਕ ਅਲਮਜ ਨੇ ਕਿਹਾ ਕਿ ਗਰਭਧਾਰਨ ਦੌਰਾਨ ਦੌਰਾਨ ਪੜ੍ਹਾਈ ਕੋਈ ਸਮੱਸਿਆ ਨਹੀਂ ਸੀ, ਪ੍ਰੀਖਿਆ ਦੇਣ ਲਈ ਮੈਂ ਅਗਲੇ ਸਾਲ ਤੱਕ ਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੀ ਸੀ। 

 

ਸੋਮਵਾਰ ਨੂੰ ਬਦਲੇ ਹੋਏ ਪ੍ਰੋਗਰਾਮ ਤਹਿਤ ਅਲਮਜ਼ ਦਾ ਪੇਪਰ ਸੀ। ਇਸ ਦੌਰਾਨ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਲਮਜ ਨੂੰ ਲੇਬਰ ਦਾ ਦਰਦ ਹੋਣ ਲੱਗਾ। ਉਸ ਨੇ ਹਸਪਤਾਲ ਜਾਣ ਤੋਂ ਪਹਿਲਾਂ ਸਿੱਖਿਆ ਅਧਿਕਾਰੀਆਂ ਨੂੰ ਹਸਪਤਾਲ ਵਿੱਚ ਪੇਪਰ ਦੇਣ ਦੀ ਅਪੀਲ ਕੀਤੀ। ਉਸ ਨੂੰ ਇਜਾਜ਼ਤ ਮਿਲ ਗਈ। ਬੱਚੇ ਨੂੰ ਜਨਮ ਦੇਣ ਤੋਂ ਠੀਕ ਅੱਧੇ ਘੰਟੇ ਬਾਅਦ ਅਲਮਜ਼ ਨੇ ਹਸਪਤਾਲ ਵਿੱਚ ਆਪਣਾ ਪਹਿਲਾ ਪੇਪਰ ਦਿੱਤਾ।

 

 

 


ਹਸਪਤਾਲ ਤੋਂ ਅਲਮਜ ਨੇ ਅੰਗਰੇਜ਼ੀ, ਅਮਹੇਰਿਕ ਅਤੇ ਹਿਸਾਬ ਦਾ ਪੇਪਰ ਦਿੱਤਾ। ਹੁਣ ਉਸ ਨੂੰ ਉਮੀਦ ਹੈ ਕਿ ਉਹ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਨੂੰ ਨਿਰਧਾਰਤ ਮਿਤੀਆਂ ਉੱਤੇ ਪ੍ਰੀਖਿਆ ਕੇਂਦਰ ਜਾ ਕੇ ਦੇਵੇਗੀ। ਬੀਬੀਸੀ ਦੀ ਖ਼ਬਰ ਅਨੁਸਾਰ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਯੂਨੀਵਰਸਿਟੀ ਲਈ ਦੋ ਸਾਲਾਂ ਦੀ ਕੋਰਸ ਕਰਨਾ ਚਾਹੁੰਦੀ ਹੈ।

 

ਸੋਸ਼ਲ ਮੀਡੀਆ ਉੱਤੇ ਇਸ ਔਰਤ ਦੇ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ethiopian woman gives birth and sits exams 30 minutes later