ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਇਰਲ ਵੀਡੀਓ- ਸਿਗਨੇਚਰ ਬਰਿੱਜ 'ਤੇ ਕਿੰਨਰਾਂ ਨੇ ਲਾਹੇ ਕੱਪੜੇ, ਕੀਤੀਆਂ ਅਸ਼ਲੀਲ ਹਰਕਤਾਂ

ਸਿਗਨੇਚਰ ਬਰਿੱਜ

ਰਾਜਧਾਨੀ ਦਿੱਲੀ ਦੇ ਸਿਗਨੇਚਰ ਬ੍ਰਿਜ 'ਤੇ ਕਿੰਨਰਾਂ ਦਾ ਸ਼ਰਮਸ਼ਾਰ ਕਰ ਦੇਣ ਵਾਲਾ ਇੱਕ ਵੀਡੀਓ ਸੋਸ਼ਲ ਨੈਟਵਰਕਿੰਗ ਸਾਈਟਾਂ' ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਚਾਰ ਕਿੇਨਰ ਨੱਚਦੇ ਤੇ ਕੱਪੜੇ ਲਾਹ ਕੇ ਗ਼ਲਤ ਹਰਕਤਾਂ ਕਰਦੇ ਵੇਖਿਆ ਜਾ ਸਕਦਾ ਹੈ। ਜਿਸ ਕਾਰਨ ਪੁਲ ਤੋਂ ਲੰਘ ਰਹੇ ਲੋਕ ਸ਼ਰਮ ਮਹਿਸੂਸ ਕਰ ਰਹੇ ਹਨ।

 

ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ, ਪੁਲਿਸ ਵੀਡੀਓ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਪੁਲਿਸ ਅਫਸਰਾਂ ਨੇ ਇਸ ਵੀਡੀਓ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ  ਵਾਇਰਲ ਵੀਡੀਓ ਨੂੰ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਦੋ ਦਿਨ ਪੁਰਾਣਾ ਦੱਸਿਆ ਜਾ ਰਿਹਾ ਹੈ। ਇਸ ਵਿੱਚ ਚਾਰ ਕਿੰਨਰ ਸਕੂਟੀ ਤੋਂ ਸਿਗਨੇਚਰ ਬ੍ਰਿਚ ਪਹੁੰਚੇ। ਉੱਥੇ ਉਹ ਫੋਟੋਆਂ ਤੇ ਸੈਲਫੀਜ਼ ਲੈ ਰਹੇ ਸੀ। ਇਸ ਦੌਰਾਨ, ਉੱਥੇ ਕੁਝ ਮਨਚਲੇ ਇਕੱਠੇ ਹੋ ਗਏ। ਉਨ੍ਹਾਂ ਨੂੰ ਦੇਖਦੇ ਹੋਏ, ਕਿੰਨਰਾਂ ਨੇ ਕੱਪੜੇ ਲਾਹ ਦਿੱਤੇ ਤੇ ਬਾਅਦ ਵਿੱਚ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

 

ਵੀਡੀਓ ਵਿੱਚ, ਮਨਚਲੇ ਕਿੰਨਰਾਂ ਨੂੰ ਗਾਲਾਂ ਕੱਢਦੇ ਸੁਣਾਈ ਦੇ ਰਹੇ ਹਨ. ਪੁਲ ਤੋਂ ਲੰਘ ਰਹੇ ਲੋਕ ਬਚ ਕੇ ਨਿਕਲ ਰਹੇ ਹਨ। ਜਦੋਂ ਕਿ ਆਟੋ ਤੇ ਰਿਕਸ਼ਾ ਚਾਲਕਾਂ ਦੀ ਭੀੜ ਸਾਫ਼ ਦਿਖਾਈ ਦੇ ਰਹੀ ਹੈ। ਪੁਲਿਸ ਨੂੰ ਇਸ ਕੇਸ ਵਿੱਚ ਕਿਸੇ ਵੱਲੋਂ ਵੀ ਸ਼ਿਕਾਇਤ ਨਹੀਂ ਮਿਲੀ ਹੈ। ਪੁਲਿਸ ਵਾਇਰਲ ਵੀਡੀਓ ਦੇ ਆਧਾਰ ਉੱਤੇ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Eunuchs nude for selfie on signature bridge Video viral in Social Media