ਨਵੇਂ ਸਾਲ ਦੇ ਮੌਕੇ ਸੀਆਰਪੀਐੱਫ ਕੈਂਪ 'ਤੇ ਹੋਏ ਹਮਲੇ ਦੀ ਜਾਂਚ 'ਚ ਵੱਡਾ ਖੁਲਾਸਾ ਹੋਇਆ ਹੈ. ਜਿਸਦੇ ਮੁਤਾਬਕ ਅੱਤਵਾਦੀ ਸੰਗਠਨਾਂ ਨੇ ਹਥਿਆਰਾਂ 'ਚ ਸਖ਼ਤ ਸਟੀਲ ਅਤੇ ਟੰਜਸਟਨ ਕਾਰਬਾਈਟ ਤੋਂ ਬਣੀਆਂ ਗੋਲੀਆਂ ਸ਼ਾਮਿਲ ਕਰ ਲਈਆਂ ਹਨ. ਇਨ੍ਹਾਂ ਗੋਲੀਆਂ 'ਚ ਬੁਲੇਟ ਪਰੂਫ ਬੰਕਰਾਂ ਨੂੰ ਵੀ ਪਾਰ ਕਰਨ ਦੀ ਤਾਕਤ ਹੈ. ਇਸ ਨਾਲ ਸੁਰੱਖਿਆ ਬਲਾਂ ਦੀ ਚਿੰਤਾ ਹੋਰ ਵੱਧ ਗਈ ਹੈ.
ਸੀਆਰਪੀਐਫ ਕੈਂਪ ਉੱਤੇ ਹਮਲੇ 'ਚ ਵਰਤੋਂ
ਅਧਿਕਾਰੀਆਂ ਨੇ ਦੱਸਿਆ ਕਿ ਅਜਿਹੀ ਪਹਿਲੀ ਘਟਨਾ ਜਨਵਰੀ 'ਚ ਵਾਪਰੀ ਸੀ. ਜਦੋਂ ਨਵੇਂ ਸਾਲ ਦੇ ਮੌਕੇ 'ਤੇ ਜੈਸ਼ ਏ ਮੁਹੰਮਦ ਦੇ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਲੇਥਪੁਰਾ 'ਚ ਸੀ.ਆਰ.ਪੀ.ਐੱਫ. ਦੇ ਕੈਂਪ 'ਤੇ ਹਮਲਾ ਕੀਤਾ ਸੀ. ਇਸ ਘਟਨਾ ਚ ਬੁਲੇਟ ਪਰੂਫ ਸ਼ੀਲਡ ਦੇ ਪਿੱਛੇ ਹੋਣ ਦੇ ਬਾਵਜੂਦ ਪੰਜ ਜਵਾਨਾਂ 'ਚੋਂ ਇੱਕ ਨੂੰ ਗੋਲੀ ਲੱਗੀ ਸੀ. ਹਮਲੇ 'ਚ ਪੰਜ ਸੀਆਰਪੀਐਫ ਜਵਾਨ ਸ਼ਹੀਦ ਹੋਏ ਸਨ.
ਤਫ਼ਤੀਸ਼ ਚ ਇਹ ਖੁਲਾਸਾ ਹੋਇਆ ਹੈ ਕਿ ਅੱਤਵਾਦੀਆਂ ਦੁਆਰਾ ਕਾਲੇਸ਼ਨੀਕੋਵ (ਏਕੇ) ਰਾਈਫਲ ਤੋਂ ਚਲਾਇਆ ਜਾਣ ਵਾਲਿਆਂ ਗੋਲੀਾਂ ਸਟੀਲ ਤੋਂ ਬਣਿਆ ਸਨ. ਜੋ ਬੁਲੇਟਪੂਫ ਢਾਲ ਨੂੰ ਪਾਰ ਕਰ ਸਕਦੀਆਂ ਹਨ. ਜਾਂਚ 'ਚ ਇਹ ਪਾਇਆ ਗਿਆ ਕਿ ਗੋਲੀਆਂ ਹਾਰਡ ਸਟੀਲ ਜਾਂ ਟੰਗਸਟਲ ਕਾਰਬਾਈਡ ਦੀਆਂ ਬਣੀਆਂ ਹਨ.
ਬੁਲੇਟ ਪਰੂਫ ਢਾਲ ਦੇ ਪਿੱਛੇ ਹੋਣ ਦੇ ਬਾਵਜੂਦ ਜਵਾਨ ਜ਼ਖ਼ਮੀ ਹੋਏ
ਕਸ਼ਮੀਰ ਘਾਟੀ ਦੇ ਅੱਤਵਾਦ ਵਿਰੋਧੀ ਪ੍ਰੋਗਰਾਮ ਚ ਸ਼ਾਮਲ ਇੱਕ ਸੀਨੀਅਰ ਅਫਸਰ ਨੇ ਕਿਹਾ ਕਿ ਪਤਾ ਲੱਗਣ ਤੋਂ ਬਾਅਦ ਸਾਵਧਾਨੀ ਵਾਲੇ ਕਦਮ ਚੁੱਕੇ ਜਾ ਚੁੱਕੇ ਹਨ. ਉਨ੍ਹਾਂ ਨੇ ਕਿਹਾ ਕਿ ਆਮ ਤੌਰ 'ਤੇ ਏ. ਕੇ ਰਾਈਫਲ ਗੋਲੀਆਂ ਚ ਸ਼ੀਸ਼ੇ ਦਾ ਛਰਰਾ ਹੁੰਦਾ ਹੈ. ਜੋ ਬੁਲੇਟ ਪਰੂਫ ਸ਼ੀਲਡ ਨੂੰ ਤੋੜ ਨਹੀਂ ਸਕਦਾ. ਪਰ 31 ਦਸੰਬਰ, 2017 ਦੇ ਮਗਰੋਂ ਅਜਿਹਾ ਨਹੀਂਂ ਹੋਇਆ.
ਟੰਗਸਟਲ ਕਾਰਬਾਈਡ ਦੀਆਂ ਗੋਲੀਆਂ ਘਾਤਕ ਕਿਉਂ?
- 3,422 ਡਿਗਰੀ ਸੈਲਸੀਅਸ ਇਸਦਾ ਗੈਲਾਂਕ ਬਿੰਦੂ ਹੈ, ਜੋ ਕਿ ਕਿਸੇ ਵੀ ਧਾਤ ਨਾਲੋਂ ਵੱਧ ਹੈ.
-ਟਾਈਟੇਨੀਅਮ ਦੀ ਤੁਲਣਾ 'ਚ 4 ਗੁਣਾ ਸਖਤ, ਹਾਰਡ ਬੁਲੇਟਪਰੂਫ ਸਟੀਲ ਨਾਲੋਂ ਦੋ ਗੁਣਾ.
- ਇੱਕ ਸਖਤ ਗੈਲਾਂਕ ਬਿੰਦੂ ਹੋਣ ਕਾਰਨ ਮਜ਼ਬੂਤ ਬੁਲੇਟ ਪਰੂਫ਼ ਸ਼ੀਲਡ ਨੂੰ ਤੋੜਨ ਦੇ ਯੋਗ.