ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦਾ ਸਾਥ ਹੁਣ ਕਿਸੇ ਇਸਲਾਮਿਕ ਦੇਸ਼ ਨੇ ਵੀ ਨਹੀਂ ਦੇਣਾ: PM ਮੋਦੀ

ਪਾਕਿ ਦਾ ਸਾਥ ਹੁਣ ਕਿਸੇ ਇਸਲਾਮਿਕ ਦੇਸ਼ ਨੇ ਵੀ ਨਹੀਂ ਦੇਣਾ: PM ਮੋਦੀ

ਕਸ਼ਮੀਰ ’ਚ ਧਾਰਾ–370 ਹਟਾਏ ਜਾਣ ਤੋਂ ਬਾਅਦ ਘਬਰਾਏ ਹੋਏ ਪਾਕਿਸਤਾਨ ਨੂੰ ਇਸਲਾਮਿਕ ਦੇਸ਼ਾਂ ਤੋਂ ਅਲੱਗ–ਥਲੱਗ ਕਰਨ ਦੀ ਕੂਟਨੀਤੀ ਦੀ ਅਗਵਾਈ ਖ਼ੁਦ ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਕਰਨਗੇ। ਸ੍ਰੀ ਮੋਦੀ ਫ਼ਰਾਂਸ ਦੇ ਨਾਲ–ਨਾਲ ਸੰਯੁਕਤ ਅਰਬ ਅਮੀਰਾਤ (UAE) ਅਤੇ ਬਹਿਰੀਨ ਜਿਹੇ ਦੇਸ਼ਾਂ ਦੀ ਯਾਤਰਾ ਉੱਤੇ ਵੀ ਜਾ ਰਹੇ ਹਨ। ਮੌਜੂਦਾ ਕੂਟਨੀਤਕ ਦ੍ਰਿਸ਼ ਵਿੱਚ ਉਨ੍ਹਾਂ ਦੀ ਇਸ ਯਾਤਰਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

 

 

ਫ਼ਰਾਂਸ ਭਾਰਤ ਦੇ ਮੁੱਖ ਰਣਨੀਤਕ ਸਹਿਯੋਗੀ ਵਜੋਂ ਉੱਭਰਿਆ ਹੈ। ਫ਼ਰਾਂਸ ਨੇ ਕਸ਼ਮੀਰ ਦੇ ਮੁੱਦੇ ਉੱਤੇ ਵੀ ਭਾਰਤ ਦਾ ਜ਼ੋਰਦਾਰ ਸਮਰਥਨ ਕੀਤਾ ਹੈ। ਉੱਧਰ ਇਸਲਾਮਿਕ ਦੇਸ਼ਾਂ ਵਿੱਚ UAE ਅਜਿਹਾ ਦੇਸ਼ ਹੈ, ਜਿਸ ਨੇ ਧਾਰਾ 370 ਹਟਾਉਣ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਮੰਨਦਿਆਂ ਉਸ ਦਾ ਸੁਆਗਤ ਕੀਤਾ ਸੀ। PM ਮੋਦੀ 22 ਤੋਂ 26 ਅਗਸਤ ਤੱਕ ਇਨ੍ਹਾਂ ਤਿੰਨ ਦੇਸ਼ਾਂ ਦੀ ਯਾਤਰਾ ਉੱਤੇ ਰਹਿਣਗੇ।

 

 

ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਇਸ ਯਾਤਰਾ ਵਿੱਚ ਕਸ਼ਮੀਰ ਵਿੱਚ ਪਾਕਿਸਤਾਨ ਦੇ ਬੇਲੋੜੇ ਦਖ਼ਲ, ਅੱਤਵਾਦ ਸਮੇਤ ਸਾਰੇ ਕੂਟਨੀਤਕ ਮਸਲਿਆਂ ਉੱਤੇ ਚਰਚਾ ਹੋਵੇਗੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਪਣੀ ਫ਼ਰਾਂਸ ਯਾਤਰਾ ਦੌਰਾਨ ਬਿਆਰੇਤਜ ਵਿਖੇ 45ਵੇਂ ਜੀ–7 ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਦੇ ਨਾਲ ਉਹ UAE ਅਤੇ ਬਹਿਰੀਨ ਦੀ ਯਾਤਰਾ ਉੱਤੇ ਦੁਵੱਲੇ ਸਬੰਧਾਂ ਨੂੰ ਵੀ ਨਵੀਂ ਉਚਾਈ ਦੇਣਗੇ।

 

 

ਵਿਦੇਸ਼ ਮੰਤਰਾਲੇ ਦੇ ਸਕੱਤਰ ਈਆਰਟੀਐੱਸ ਤਿਰੂਮੂਰਤੀ ਨੇ ਦੱਸਿਆ ਕਿ ਸ੍ਰੀ ਮੋਦੀ 22 ਅਗਸਤ ਦੀ ਸ਼ਾਮ ਨੂੰ ਫ਼ਰਾਂਸ ਪੁੱਜਣਗੇ। ਸ਼ਾਮੀਂ ਉਨ੍ਹਾਂ ਦੀ ਮੁਲਾਕਾਤ ਫ਼ਰਾਂਸ ਦੇ ਰਾਸ਼ਟਰਪਤੀ ਇਮਾਨੂਏਲ ਮੈਕਰੋਂ ਨਾਲ ਹੋਵੇਗੀ। ਪ੍ਰਧਾਨ ਮੰਤਰੀ ਦਾ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨ ਦਾ ਵੀ ਪ੍ਰੋਗਰਾਮ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Even an Islamic Country will not recognize now Pakistan says PM Modi