ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਭਗਵਾਨ ਵੀ ਨਹੀਂ ਬਚ ਸਕੇ’ ਪ੍ਰਦੂਸ਼ਣ ਤੋਂ

‘ਭਗਵਾਨ ਵੀ ਨਹੀਂ ਬਚ ਸਕੇ’ ਪ੍ਰਦੂਸ਼ਣ ਤੋਂ

ਇਸ ਵੇਲੇ ਸਮੁੱਚੇ ਉੱਤਰੀ ਭਾਰਤ ’ਚ ਪ੍ਰਦੂਸ਼ਣ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਵਾਹਨਾਂ ਤੇ ਫ਼ੈਕਟਰੀ ਦੇ ਧੂੰਏ ਤਾਂ ਹਰ ਵੇਲੇ ਹੁਣ ਰਹਿੰਦੇ ਹਨ ਪਰ ਅੱਜ–ਕੱਲ੍ਹ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਝੋਨੇ ਦੀ ਪਰਾਲ਼ੀ ਨੂੰ ਸਾੜੇ ਜਾਣ ਕਾਰਨ ਪੈਦਾ ਹੋਣ ਵਾਲਾ ਪ੍ਰਦੂਸ਼ਣ ਮਨੁੱਖੀ ਆਬਾਦੀ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਹਾਲੀਆ ਦੀਵਾਲ਼ੀ ਦੇ ਤਿਉਹਾਰ ਮੌਕੇ ਚੱਲੀ ਖਰਬਾਂ ਰੁਪਏ ਦੀ ਆਤਿਸ਼ਬਾਜ਼ੀ ਨੇ ਵੀ ਇਹ ਪ੍ਰਦੂਸ਼ਣ ਵਧਾਉਣ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ।

 

 

ਮਨੁੱਖ ਤਾਂ ਮਨੁੱਖ ਇਸ ਵਾਰ ਤਾਂ ‘ਭਗਵਾਨ ਵੀ ਇਸ ਪ੍ਰਦੂਸ਼ਣ ਤੋਂ ਬਚ ਨਹੀਂ ਸਕੇ।’ ਵਾਰਾਨਸੀ ਦੇ ਸਿਗਰਾ ਸਥਿਤ ਕਾਸ਼ੀ ਵਿਦਿਆਪੀਠ ਵਿਦਿਆਲੇ ਨੇੜੇ ਸਥਿਤ ਭਗਵਾਨ ਸ਼ਿਵ–ਪਾਰਵਤੀ ਮੰਦਰ ਵਿੱਚ ਸਥਾਪਤ ਮੂਰਤੀਆਂ ਨੂੰ ਇੱਥੋਂ ਦੇ ਪੁਜਾਰੀ ਤੇ ਕੁਝ ਭਗਤਾਂ ਨੇ ਮਾਸਕ ਪਹਿਨਾ ਦਿੱਤਾ ਹੈ।

 

 

ਪੁਜਾਰੀ ਹਰੀਸ਼ ਮਿਸ਼ਰਾ ਨੇ IANS ਨਾਲ ਗੱਲਬਾਤ ਦੌਰਾਨ ਆਖਿਆ ਕਿ ਵਾਰਾਨਸੀ ਆਸਥਾ ਦੀ ਨਗਰੀ ਹੈ। ਅਸੀਂ ਆਸਥਾਵਾਨ ਲੋਕ ਭਗਵਾਨ ਦੇ ਇਨਸਾਨੀ ਰੂਪ ਨੂੰ ਮਹਿਸੂਸ ਕਰਦੇ ਹਾਂ। ਗਰਮੀ ’ਚ ਭਗਵਾਨ ਦੀਆਂ ਮੂਰਤੀਆਂ ਨੂੰ ਠੰਢਕ ਪਹੁੰਚਾਉਣ ਲਈ ਚੰਦਨ ਦਾ ਲੇਪ ਕੀਤਾ ਜਾਂਦਾ ਹੈ।

 

 

ਠੰਢ ਦੇ ਮੌਸਮ ਵਿੱਚ ਕੰਬਲ਼ ਤੇ ਸਵੈਟਰ ਪਹਿਨਾਏ ਜਾਂਦੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਇਨਸਾਨੀ ਰੂਪ ਵਿੱਚ ਮੰਨਦੇ ਹਾਂ, ਤਾਂ ਉਨ੍ਹਾਂ ਉੱਤੇ ਵੀ ਤਾਂ ਪ੍ਰਦੂਸ਼ਣ ਦਾ ਅਸਰ ਹੋ ਰਿਹਾ ਹੋਵੇਗਾ। ਇਸੇ ਲਈ ਇੱਥੇ ਸਥਿਤ ਮੂਰਤੀਆਂ ਨੂੰ ਅਸੀਂ ਮਾਸਕ ਪਹਿਨਾ ਦਿੱਤਾ ਹੈ।

 

 

ਉਨ੍ਹਾਂ ਦੱਸਿਆ ਕਿ ਬਾਬਾ ਭੋਲੇਨਾਥ, ਦੇਵੀ ਦੁਰਗਾ, ਕਾਲ਼ੀ ਮਾਤਾ ਤੇ ਸਾਈਂ ਬਾਬਾ ਦੀ ਪੂਜਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਮਾਸਕ ਪਹਿਨਾ ਦਿੱਤਾ ਗਿਆ ਹੈ। ਪੁਜਾਰੀ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਮੂਰਤੀਆਂ ਨੂੰ ਮਾਸਕ ਪਹਿਨੇ ਵੇਖਿਆ, ਤਦ ਉਹ ਵੀ ਪ੍ਰਦੂਸ਼ਣ ਤੋਂ ਬਚਾਅ ਲਈ ਖ਼ੁਦ ਮਾਸਕ ਪਹਿਨਣ ਲੱਗੇ। ਕਈ ਲੋਕਾਂ ਨੇ ਉਨ੍ਹਾਂ ਮੂਰਤੀਆਂ ਤੋਂ ਨਸੀਹਤ ਲਈ।

 

 

ਪੁਜਾਰੀ ਨੇ ਦਾਅਵਾ ਕੀਤਾ ਕਿ ਨਿੱਕੇ ਬੱਚੇ ਵੀ ਪ੍ਰਦੂਸ਼ਣ ਤੋਂ ਬਚਾਅ ਲਈ ਜਾਗਰੂਕ ਹੋ ਰਹੇ ਹਨ। ਹਰੀਸ਼ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਮੂਰਤੀਆਂ ਨੂੰ ਕਈ ਘੰਟਿਆਂ ਤੱਕ ਮਾਸਕ ਪਹਿਨਾ ਕੇ ਰੱਖਿਆ। ਜਦੋਂ ਕਾਲ਼ੀ ਮਾਤਾ ਦੀ ਮੂਰਤੀ ਉੱਤੇ ਮਾਸਕ ਲਾਇਆ ਗਿਆ, ਤਾਂ ਉਨ੍ਹਾਂ ਦੀ ਜੀਭ ਢਕ ਗਈ ਸੀ। ਸ਼ਾਸਤਰ ਮੁਤਾਬਕ ਉਨ੍ਹਾਂ ਦੀ ਜੀਭ ਨਹੀਂ ਢਕਣੀ ਚਾਹੀਦੀ। ਇਸ ਲਈ ਬਾਅਦ ’ਚ ਉਹ ਮਾਸਕ ਲਾਹ ਦਿੱਤਾ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Even God could not be saved from Pollution