ਨਕਲੀ ਪੈਰ ਦੇ ਸਹਾਰੇ ਐਵਰੈਸਟ 'ਤੇ ਵਿਸ਼ਵ ਰਿਕਾਰਡਧਾਰੀ ਅਰੁਨਿਮਾ ਸਿਨਹਾ ਨੇ ਇਸ ਸਾਲ ਦਾ ਐਵਰੈਸਟ ਦਾ ਦੌਰਾ ਕਰਨ ਵਾਲਿਆਂ ਦੀ ਅਚਾਨਕ ਹੋਈਆਂ ਮੌਤਾਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸ਼ਾਨਦਾਰ ਯਾਤਰਾ ਨੂੰ ਕਾਰੋਬਾਰੀ ਬਣਾ ਦਿੱਤਾ ਗਿਆ ਹੈ ਤੇ ਇਸ ਨੂੰ ਹਰੇਕ ਹਾਲ ਚ ਰੋਕਣਾ ਹੋਵੇਗਾ।
ਪਦਮਸ਼੍ਰੀ ਜੇਤੂ ਅਰੁਣਿਮਾ ਨੇ ਕਿਹਾ ਕਿ ਇਸ ਸਾਲ ਐਵਰੈਸਟ ਦੀ ਯਾਤਰਾ ਚ 30 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਪ੍ਰੇਸ਼ਾਨ ਕਰਨ ਵਾਲੀ ਹੈ।
ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੇ ਲੋਕ ਐਵਰੈਸਟ ਦੀ ਮੁਹਿੰਮ 'ਤੇ ਨਿਕਲਣ ਜਾ ਰਹੇ ਹਨ, ਜਿਹੜੇ ਕਦੇ ਕਿਸੇ ਪਹਾੜੀ ’ਤੇ ਨਹੀਂ ਚੜ੍ਹੇ। ਸਿਖਲਾਈ ਤੋਂ ਬਿਨਾਂ ਐਵਰੈਸਟ ਦੀ ਯਾਤਰਾ ’ਤੇ ਕਰਨਾ ਮੌਤ ਵਰਗਾ ਹੈ ਪਰ ਅੱਜ ਤਾਂ ਲੋਕ ਸਿਰਫ਼ ਨਾਂ ਕਮਾਉਣ ਲਈ ਐਵਰੈਸਟ ’ਤੇ ਜਾ ਰਹੇ ਹਨ। ਅਜਿਹੇ ਲੋਕਾਂ ਨੂੰ ਬੇਰੋਕ ਪਰਮਿਟ ਦਿੱਤੇ ਜਾ ਰਹੇ ਹਨ। ਐਵਰੈਸਟ ਨੂੰ ਪਿਕਨਿਕ ਸਥਾਨ ਬਣਾ ਦਿੱਤਾ ਗਿਆ ਹੈ।
ਇਹ ਜਾਣਿਆ ਜਾਂਦਾ ਹੈ ਕਿ 14 ਮਈ ਨੂੰ ਸ਼ੁਰੂ ਹੋਏ ਇਸ ਸੈਸ਼ਨ ਚ ਐਵਰੈਸਟ ਦੀ ਯਾਤਰਾ 'ਤੇ ਗਏ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਚੋਂ ਕੁਝ ਦੀ ਐਵਰੈਸਟ ’ਤੇ ਚੜ੍ਹਣ ਸਮੇਂ ਤੇ ਕੁਝ ਲੋਕਾਂ ਦੀ ਉਤਰਦੇ ਸਮੇਂ ਮੌਤ ਹੋ ਗਈ। ਬੁੱਧਵਾਰ ਨੂੰ 200 ਤੋਂ ਵਧੇਰੇ ਲੋਕ ਪਹਾੜ ’ਤੇ ਚੜੇ ਜਿਹੜਾ ਕਿ ਇਕ ਦਿਨ ਚ ਐਵਰੈਸਟ 'ਤੇ ਪੁੱਜੇ ਲੋਕਾਂ ਦੀ ਗਿਣਤੀ ਦਾ ਨਵਾਂ ਰਿਕਾਰਡ ਹੈ।
.