ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਹਰ ਪੁਸਤਕ ਨਾਲ ਖੁੱਲ੍ਹਦੀ ਹੈ ਇੱਕ ਨਵੀਂ ਦੁਨੀਆ, ਔਖੇ ਵੇਲੇ ਮਿਲਦੈ ਮਾਰਗ–ਦਰਸ਼ਨ’

‘ਹਰ ਪੁਸਤਕ ਨਾਲ ਖੁੱਲ੍ਹਦੀ ਹੈ ਇੱਕ ਨਵੀਂ ਦੁਨੀਆ, ਔਖੇ ਵੇਲੇ ਮਿਲਦੈ ਮਾਰਗ–ਦਰਸ਼ਨ’

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਵਿਸ਼ਵ ਪੁਸਤਕ ਦਿਵਸ ਮੌਕੇ ਸਭ ਨੂੰ ਹਾਰਦਿਕ ਸ਼ੁਭ–ਕਾਮਨਾਵਾਂ ਦਿੱਤੀਆਂ ਅਤੇ ਇਸ ਮੌਕੇ ਸੋਸ਼ਲ ਮੀਡੀਆ ’ਤੇ #MyBookMyFriend ਮੁਹਿੰਮ ਦੀ ਸ਼ੁਰੂਆਤ ਕੀਤੀ।

 

 

ਸ੍ਰੀ ਪੋਖਰਿਯਾਲ ਨੇ ਇਸ ਮੌਕੇ ਇੱਕ ਵਿਡੀਓ ਸੰਦੇਸ਼ ਜਾਰੀ ਕਰ ਕੇ ਕਿਹਾ ਕਿ ਜਦੋਂ ਤੁਸੀਂ ਇੱਕ ਪੁਸਤਕ ਖੋਲ੍ਹਦੇ ਹੋ, ਤਾਂ ਤੁਸੀਂ ਇੱਕ ਨਵੀਂ ਦੁਨੀਆ ਖੋਲ੍ਹਦੇ ਹੋ। ਉਨ੍ਹਾਂ ਕਿਹਾ ਕਿ ਕਿਤਾਬਾਂ ਵਿਅਕਤੀ ਦੀਆਂ ਸਭ ਤੋਂ ਵਧੀਆ ਦੋਸਤ ਹੁੰਦੀਆਂ ਹਨ।

 

 

ਪੁਸਤਕਾਂ ਸਭ ਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਸੋਚਣ ਦਾ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰਦੀਆਂ ਹਨ। ਸ੍ਰੀ ਨਿਸ਼ੰਕ ਨੇ ਕਿਹਾ ਕਿ ਪੁਸਤਕਾਂ ਜ਼ਿੰਦਗੀ ਦੇ ਔਖੇ ਵੇਲੇ ਮਾਰਗ–ਦਰਸ਼ਨ ਕਰਨ ਦਾ ਕੰਮ ਕਰਦੀਆਂ ਹਨ।

 

 

 

ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਵਾਰ ਵਿਸ਼ਵ ਪੁਸਤਕ ਦਿਵਸ ਲੌਕਡਾਊਨ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਲੌਕਡਾਊਨ ਵੇਲੇ ਉਹ ਕੋਰਸ ਦੀਆਂ ਕਿਤਾਬਾਂ ਤੋਂ ਇਲਾਵਾ ਆਪਣੀ ਦਿਲਚਸਪੀ ਵਾਲੀ ਕੋਈ ਨਾ ਕੋਈ ਕਿਤਾਬ ਜ਼ਰੂਰ ਪੜ੍ਹਨ, ਇਸ ਨਾਲ ਉਨ੍ਹਾਂ ਨੂੰ ਕਾਫ਼ੀ ਕੁਝ ਨਵਾਂ ਸਿੱਖਣ ਤੇ ਜਾਣਨ ਦਾ ਮੌਕਾ ਮਿਲੇਗਾ।

 

 

ਉਨਾਂ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਰੇ ਇੱਕ ਪੁਸਤਕ ਪੜ੍ਹ ਕੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ #MyBookMyFriend ਰਾਹੀਂ ਮੈਨੂੰ ਉਸ ਬਾਰੇ ਦੱਸੋ ਕਿ ਇਸ ਵੇਲੇ ਉਹ ਕਿਹੜੀ ਪੁਸਤਕ ਪੜ੍ਹ ਰਹੇ ਹਨ।

 

 

ਸ੍ਰੀ ਨਿਸ਼ੰਕ ਨੇ #MyBookMyFriend ਮੁਹਿੰਮ ਨਾਲ ਵਿਦਿਆਰਥੀਆਂ ਦੇ ਨਾਲ–ਨਾਲ ਸਾਰੇ ਲੋਕਾਂ ਨੂੰ ਜੁੜਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸ੍ਰੀ ਪੋਖਰਿਯਾਲ ਨੇ ਸੋਸ਼ਲ ਮੀਡੀਆ ’ਤੇ ਵਿਭਿੰਨ ਮੰਤਰੀਆਂ ਨੂੰ ਟੈਗ ਕਰ ਕੇ ਉਨ੍ਹਾਂ ਨੂੰ #MyBookMyFriend ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਹੈ।

 

 

ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਭਾਰਤ ਦੇ ਵਿਭਿੰਨ ਖੇਤਰਾਂ ਦੀਆਂ ਪ੍ਰਮੁੱਖ ਹਸਤੀਆਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਹੈ, ਤਾਂ ਜੋ ਇਸ ਨਾਲ ਸਾਰੇ ਦੇਸ਼ ਵਾਸੀਆਂ ਨੂੰ ਪ੍ਰੇਰਣਾ ਮਿਲ ਸਕੇ।

 

 

ਸ੍ਰੀ ਨਿਸ਼ੰਕ ਨੇ ਦੱਸਿਆ ਕਿ #MyBookMyFriend ਮੁਹਿੰਮ ਅਗਲੇ 7 ਦਿਨਾਂ ਤੱਕ ਚੱਲੇਗੀ। ਉਨ੍ਹਾਂ ਇਸ ਦੌਰਾਨ ਇਸ ਮੁਹਿੰਮ ਵਿੱਚ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਜੁੜਨ ਦੀ ਅਪੀਲ ਕੀਤੀ। [PIB]

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Every Book opens a New World Books guide in every crisis