ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ’ਚ ਜਵਾਨਾਂ ਦੀ ਡੁੱਲ੍ਹੀ ਹਰੇਕ ਬੂੰਦ ਦਾ ਬਦਲਾ ਲਵਾਂਗੇ: ਨਰਿੰਦਰ ਮੋਦੀ

ਪੁਲਵਾਮਾ ’ਚ ਜਵਾਨਾਂ ਦੀ ਡੁੱਲ੍ਹੀ ਹਰੇਕ ਬੂੰਦ ਦਾ ਬਦਲਾ ਲਵਾਂਗੇ: ਨਰਿੰਦਰ ਮੋਦੀ

––  ਪੁਲਵਾਮਾ ਹਮਲੇ ’ਤੇ ਭਾਰਤ ਦੀਆਂ ਸਾਰੀਆਂ ਪਾਰਟੀਆਂ ਇੱਕਜੁਟ

 

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਵਿੱਚ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਲੈਣ ਤੇ ਅਗਲੇਰੀ ਕਾਰਵਾਈ ਲਈ ਅੱਜ ਨਵੀਂ ਦਿੱਲੀ ’ਚ ਸਰਬ–ਪਾਰਟੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਗਈ। ਉਸ ਹਮਲੇ ਵਿੱਚ ਸੀਆਰਪੀਐੱਫ਼ ਦੇ 45 ਜਵਾਨ ਸ਼ਹੀਦ ਹੋਏ ਸਨ।

 

 

ਇਸ ਮੀਟਿੰਗ ਦੌਰਾਨ ਸਾਰੀਆਂ ਪਾਰਟੀਆਂ ਨੇ ਇੱਕਜੁਟ ਆਵਾਜ਼ ਵਿੱਚ ਇਹੋ ਕਿਹਾ ਕਿ ਉਹ ਸਾਰੇ ਹਰ ਪ੍ਰਕਾਰ ਦੀ ਉਸ ਦਹਿਸ਼ਤਗਰਦੀ ਦੀ ਸਖ਼ਤ ਨਿਖੇਧੀ ਕਰਦੇ ਹਨ, ਜਿਹੜੀ ਸਰਹੱਦ ਪਾਰ ਤੋਂ ਭਾਰਤ ਨੂੰ ਦਿੱਤੀ ਜਾ ਰਹੀ ਹੈ। ਪਿਛਲੇ ਤਿੰਨ ਦਹਾਕਿਆਂ ਦੌਰਾਨ ਭਾਰਤ ਵਿੱਚ ਅਜਿਹੀ ਦਹਿਸ਼ਤਗਰਦੀ ਚਲਾਈ ਜਾ ਰਹੀ ਹੈ। ਭਾਰਤ ਅਜਿਹੀਆਂ ਚੁਣੌਤੀਆਂ ਨਾਲ ਡਟਵਾਂ ਮੁਕਾਬਲਾ ਕਰੇਗਾ।

 

 

ਇਸ ਦੌਰਾਨ ਅੱਜ ਮਹਾਰਾਸ਼ਟਰ ਸੂਬੇ ਦੇ ਧੂਲੇ ’ਚ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਪੁਲਵਾਮਾ ਅੱਤਵਾਦੀ ਹਮਲੇ ਦਾ ਢੁਕਵਾਂ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਭਾਰਤ ਇੱਕ ਨਵੀਂ ਰਵਾਇਤ ਤੇ ਨਵੀਂ ਨੀਤੀ ਵਾਲਾ ਰਾਸ਼ਟਰ ਹੈ ਤੇ ਸਮੁੱਚਾ ਵਿਸ਼ਵ ਹੁਣ ਇਹ ਸਭ ਵੇਖੇਗਾ। ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਕੁਝ ਸਬਰ ਨਾਲ ਚੱਲਣ ਦਾ ਵੀ ਵੇਲਾ ਹੈ। ਇਹ ਦੁੱਖ ਦੀ ਘੜੀ ਹੈ ਤੇ ‘ਮੈਂ ਹਰੇਕ ਸ਼ਹੀਦ ਦੇ ਪਰਿਵਾਰ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੁਲਵਾਮਾ ਹਮਲੇ ਦੌਰਾਨ ਡੁੱਲ੍ਹੀ ਖ਼ੂਨ ਦੀ ਹਰੇਕ ਬੂੰਦ ਦਾ ਬਦਲਾ ਲਿਆ ਜਾਵੇਗਾ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Every drop of blood during Pulwama Attack will be avenged Narendra Modi