ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਨਫਰਮ ਨਾ ਹੋਣ ਕਾਰਨ ਹਰ ਮਹੀਨੇ ਰੱਦ ਹੁੰਦੀਆਂ ਹਨ 8 ਲੱਖ ਤੋਂ ਵੱਧ ਆਨਲਾਈਨ ਟਿਕਟਾਂ

ਦੇਸ਼ 'ਚ ਰੇਲ ਗੱਡੀਆਂ ਉੱਤੇ ਯਾਤਰੀਆਂ ਦੇ ਬੋਝ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ 8 ਮਹੀਨਿਆਂ 'ਚ ਲਗਭਗ 65.69 ਲੱਖ ਆਨਲਾਈਨ ਟਿਕਟਾਂ ਚਾਰਟ ਬਣਾਉਣ ਸਮੇਂ ਕਨਫਰਮ ਨਾ ਹੋਣ ਕਾਰਨ ਆਪਣੇ ਆਪ ਰੱਦ ਹੋ ਗਈਆਂ। ਮਤਲਬ ਹਰ ਮਹੀਨੇ 8 ਲੱਖ ਤੋਂ ਵੱਧ ਆਨਲਾਈਨ ਟਿਕਟਾਂ ਕਨਫਰਮ ਨਾ ਹੋਣ ਕਾਰਨ ਰੱਦ ਹੋ ਜਾਂਦੀਆਂ ਹਨ, ਜਿਸ ਕਾਰਨ ਮੁਸਾਫਰਾਂ ਨੂੰ ਸਪੱਸ਼ਟ ਤੌਰ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 

ਮੱਧ ਪ੍ਰਦੇਸ਼ ਦੇ ਨੀਮਚ ਵਾਸੀ ਆਰ.ਟੀ.ਆਈ. ਕਾਰਕੁਨ ਚੰਦਰਸ਼ੇਖਰ ਗੌੜ ਨੇ ਐਤਵਾਰ ਨੂੰ ਦੱਸਿਆ ਕਿ ਭਾਰਤੀ ਰੇਲਵੇ ਦੀ ਸਹਾਇਕ ਕੰਪਨੀ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਨੇ ਉਸ ਨੂੰ ਸੂਚਨਾ ਦੇ ਅਧਿਕਾਰ ਤਹਿਤ ਇਹ ਜਾਣਕਾਰੀ ਦਿੱਤੀ ਹੈ। 8 ਜਨਵਰੀ ਨੂੰ ਗੌੜ ਨੂੰ ਭੇਜੀ ਗਈ ਜਾਣਕਾਰੀ ਮੁਤਾਬਿਕ ਚਾਲੂ ਵਿੱਤੀ ਵਰ੍ਹੇ 'ਚ ਅਪ੍ਰੈਲ ਤੋਂ ਨਵੰਬਰ 2019 ਤੱਕ ਆਨਲਾਈਨ ਬੁੱਕ ਕੀਤੀਆਂ 65,68,852 ਟਿਕਟਾਂ ਚਾਰਟ ਬਣਾਉਣ ਸਮੇਂ ਕਨਫਰਮ ਨਾ ਹੋਣ ਕਾਰਨ ਆਪਣੇ ਆਪ ਆਈਆਰਸੀਟੀਸੀ ਦੀ ਵੈੱਬਸਾਈਟ 'ਤੇ ਰੱਦ ਕਰ ਦਿੱਤੀਆਂ ਗਈਆਂ ਸਨ।

 


 

ਆਰਟੀਆਈ ਦੇ ਤਹਿਤ ਦਿੱਤੇ ਜਵਾਬ 'ਚ ਦੱਸਿਆ ਗਿਆ ਹੈ ਕਿ ਚਾਰਟ ਬਣਾਉਣ ਸਮੇਂ ਕਨਫਰਮ ਨਾ ਹੋਣ ਕਾਰਨ ਆਨਲਾਈਨ ਬੁੱਕ ਕੀਤੀਆਂ ਗਈਆਂ ਰੇਲ ਟਿਕਟਾਂ ਆਪਣੇ ਆਪ ਰੱਦ ਹੋ ਜਾਂਦੀਆਂ ਹਨ। ਰੇਲਵੇ ਵੱਲੋਂ ਰੱਦ ਕਰਨ ਦੀ ਫੀਸ ਕੱਟ ਕੇ ਬਾਕੀ ਰਕਮ ਆਈਆਰਸੀਟੀਸੀ ਨੂੰ ਦੇ ਦਿੱਤੀ ਜਾਂਦੀ ਹੈ ਅਤੇ ਆਈਆਰਸੀਟੀਸੀ ਇਹ ਰਕਮ ਗਾਹਕ ਨੂੰ ਵਾਪਸ ਦੇ ਦਿੰਦੀ ਹੈ।
 

ਗੌੜ ਨੇ ਯਾਤਰੀ ਟਿਕਟਾਂ ਨੂੰ ਰੱਦ ਕਰਨ ਦੇ ਬਦਲੇ ਰੇਲਵੇ ਵੱਲੋਂ ਇਕੱਤਰ ਕੀਤੀ ਗਈ ਫੀਸ ਦਾ ਵੇਰਵਾ ਵੀ ਮੰਗਿਆ ਸੀ, ਪਰ ਇਹ ਜਾਣਕਾਰੀ ਫਿਲਹਾਲ ਨਹੀਂ ਮਿਲੀ ਹੈ। ਆਈਆਰਸੀਟੀਸੀ ਨੇ ਇਸ ਬਾਰੇ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੱਤਾ, "ਕਿਉਂਕਿ ਟਿਕਟ ਰੱਦ ਕਰਨ ਦੀ ਫੀਸ ਆਈਆਰਸੀਟੀਸੀ ਦੁਆਰਾ ਇਕੱਤਰ ਨਹੀਂ ਕੀਤੀ ਜਾਂਦੀ। ਇਸ ਲਈ ਇਸ ਦੀ ਜਾਣਕਾਰੀ ਲਈ ਤੁਹਾਡੀ ਦਰਖਾਸਤ ਰੇਲਵੇ ਨੂੰ ਭੇਜ ਦਿੱਤੀ ਗਈ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: every month canceled more than eight lakh web tickets because of not enough verification