ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ, ਮਮਤਾ, ਕੇਜਰੀਵਾਲ ਅਤੇ ਇਮਰਾਨ ਖਾਨ ਦੀ ਭਾਸ਼ਾ ਇਕੋ ਜਿਹੀ : ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਇੱਕ ਜਨਸਭਾ ਨੂੰ ਸੰਬੋਧਿਤ ਕਰਦਿਆਂ ਮਮਤਾ ਬੈਨਰਜੀ ਅਤੇ ਰਾਹੁਲ ਗਾਂਧੀ 'ਤੇ ਸਖਤ ਸ਼ਬਦਾਂ 'ਚ ਨਿਸ਼ਾਨਾ ਬਣਾਇਆ। ਅਮਿਤ ਸ਼ਾਹ ਨੇ ਕਿਹਾ, "ਮੈਂ ਮਮਤਾ ਬੈਨਰਜੀ ਅਤੇ ਰਾਹੁਲ ਬਾਬਾ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਨਾਗਰਿਕਤਾ ਸੋਧ ਕਾਨੂੰਨ 'ਚ ਕੋਈ ਅਜਿਹਾ ਪ੍ਰਬੰਧ ਲੱਭਣ ਜੋ ਇਸ ਦੇਸ਼ 'ਚ ਕਿਸੇ ਦੀ ਵੀ ਨਾਗਰਿਕਤਾ ਖੋਹ ਸਕੇ।" 

 

 

ਕਾਂਗਰਸ ਪਾਰਟੀ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਉਦੋਂ ਕਾਂਗਰਸ ਪਾਰਟੀ ਨੇ ਧਰਮ ਦੇ ਅਧਾਰ 'ਤੇ ਦੇਸ਼ ਨੂੰ ਵੰਡਿਆ ਸੀ। ਉਨ੍ਹਾਂ ਕਿਹਾ, "ਭਾਰਤ 'ਤੇ ਜਿੰਨਾ ਅਧਿਕਾਰ ਮੇਰਾ ਅਤੇ ਤੁਹਾਡਾ ਹੈ, ਓਨਾਂ ਹੀ ਅਧਿਕਾਰ ਪਾਕਿਸਤਾਨ ਤੋਂ ਆਏ ਹਿੰਦੂ, ਸਿੱਖ, ਬੌਧ, ਈਸਾਈ ਸ਼ਰਨਾਰਥੀਆਂ ਦਾ ਹੈ। ਮੈਨੂੰ ਇਹ ਨਹੀਂ ਪਤਾ ਕਿ ਰਾਹੁਲ ਗਾਂਧੀ, ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਅਤੇ ਇਮਰਾਨ ਖਾਨ ਸਾਰਿਆਂ ਦੀ ਭਾਸ਼ਾ ਇੱਕ ਸਮਾਨ ਕਿਉਂ ਹੋ ਗਈ ਹੈ।"
 

 

ਅਮਿਤ ਸ਼ਾਹ ਨੇ ਕਿਹਾ, "ਕਾਂਗਰਸ ਕੰਨ ਖੋਲ੍ਹ ਕੇ ਸੁਣ ਲਵੇ, ਜਿੰਨਾ ਵਿਰੋਧ ਕਰਨਾ ਹੈ ਕਰੋ, ਅਸੀਂ ਸਾਰੇ ਲੋਕਾਂ ਨੂੰ ਨਾਗਰਿਕਤਾ ਦੇ ਕੇ ਹੀ ਸਾਹ ਲਵਾਂਗੇ।  ਮੈਨੂੰ ਇਹ ਨਹੀਂ ਪਤਾ ਕਿ ਰਾਹੁਲ ਗਾਂਧੀ, ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਅਤੇ ਇਮਰਾਨ ਖਾਨ ਸਾਰਿਆਂ ਦੀ ਭਾਸ਼ਾ ਇਕ ਸਮਾਨ ਕਿਉਂ ਹੋ ਗਈ ਹੈ। ਜਬਲਪੁਰ ਦੀ ਜਨਤਾ ਨੂੰ ਸੋਚਣਾ ਹੈ ਕਿ ਕਿਉਂ ਇਕ ਸਮਾਨ ਹੈ।"
 

 

ਅਮਿਤ ਸ਼ਾਹ ਨੇ ਕਿਹਾ ਕਿ ਸੀ.ਏ.ਏ. 'ਤੇ ਭਾਜਪਾ ਇੱਕ ਜਨ ਜਾਗਰਣ ਮੁਹਿੰਮ ਚਲਾ ਰਹੀ ਹੈ। ਇਹ ਮੁਹਿੰਮ ਭਾਜਪਾ ਇਸ ਲਈ ਚਲਾ ਰਹੀ ਹੈ, ਕਿਉਂਕਿ ਕਾਂਗਰਸ ਪਾਰਟੀ, ਕੇਜਰੀਵਾਲ, ਮਮਤਾ ਬੈਨਰਜੀ ਇਹ ਸਭ ਇਕੱਠੇ ਹੋ ਕੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ, "ਅੱਜ ਮੈਂ ਦੱਸਣ ਆਇਆ ਹਾਂ ਕਿ ਸੀ.ਏ.ਏ. 'ਚ ਕਿਤੇ ਵੀ ਕਿਸੇ ਦੀ ਨਾਗਰਿਕਤਾ ਖੋਹੇ ਜਾਣ ਦੀ ਵਿਵਸਥਾ ਨਹੀਂ ਹੈ। ਇਸ 'ਚ ਨਾਗਰਿਕਤਾ ਦੇਣ ਦੀ ਵਿਵਸਥਾ ਹੈ।"
 

ਗ੍ਰਹਿ ਮੰਤਰੀ ਨੇ ਕਿਹਾ ਕਿ ਜਵਾਹਲਾਲ ਨਹਿਰੂ ਯੂਨੀਵਰਸਿਟੀ 'ਚ ਕੁਝ ਲੜਕਿਆਂ ਨੇ ਭਾਰਤੀ ਵਿਰੋਧੀ ਨਾਅਰੇ ਲਾਏ। ਉਨ੍ਹਾਂ ਨੇ ਨਾਅਰੇ ਲਾਏ 'ਭਾਰਤ ਤੇਰੇ ਟੁੱਕੜੇ ਹੋਣ ਇਕ ਹਜ਼ਾਰ'। ਉਨ੍ਹਾਂ ਨੂੰ ਜੇਲ 'ਚ ਬੰਦ ਕਰਨਾ ਚਾਹੀਦਾ ਹੈ ਜਾਂ ਨਹੀਂ? ਜੋ ਦੇਸ਼ ਵਿਰੋਧੀ ਨਾਅਰੇ ਲਾਉਂਦਾ ਹੈ, ਉਸ ਦੀ ਥਾਂ ਜੇਲ ਦੀਆਂ ਸਲਾਖਾਂ ਪਿੱਛੇ ਹੋਵੇਗੀ।
 

ਦੇਸ਼ 'ਚ ਇਸ ਕਾਨੂੰਨ ਵਿਰੁੱਧ ਜਾਰੀ ਵਿਰੋਧ ਪ੍ਰਦਰਸ਼ਨਾਂ 'ਤੇ ਅਮਿਤ ਸ਼ਾਹ ਨੇ ਕਿਹਾ, "ਦੇਸ਼ ਦੀ ਘੱਟ ਗਿਣਤੀ ਨੂੰ ਉਕਸਾਇਆ ਜਾ ਰਿਹਾ ਹੈ ਕਿ ਤੁਹਾਡੀ ਨਾਗਰਿਕਤਾ ਚਲੀ ਜਾਵੇਗੀ। ਮੈਂ ਦੇਸ਼ ਦੇ ਘੱਟ ਗਿਣਤੀ ਭੈਣ-ਭਰਾਵਾਂ ਨੂੰ ਕਹਿਣ ਆਇਆ ਹਾਂ ਕਿ ਸੀ.ਏ.ਏ. ਨੂੰ ਪੜ੍ਹ ਲਓ, ਇਸ 'ਚ ਕਿਤੇ ਵੀ ਕਿਸੇ ਦੀ ਵੀ ਨਾਗਰਿਕਤਾ ਨੂੰ ਖੋਹੇ ਜਾਣ ਦਾ ਪ੍ਰਸਤਾਵ ਨਹੀਂ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:every oppressed Pakistan refugee will get Indian citizenship says Amit Shah