ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦੇ ਹਰੇਕ ਵਿਅਕਤੀ ਸਿਰ ਹੈ 23.31 ਲੱਖ ਰੁਪਏ ਦਾ ਕਰਜ਼ਾ

ਦੁਨੀਆ ਦੇ ਹਰੇਕ ਵਿਅਕਤੀ ਸਿਰ ਹੈ 23.31 ਲੱਖ ਰੁਪਏ ਦਾ ਕਰਜ਼ਾ

ਪੂਰੀ ਦੁਨੀਆ ’ਤੇ ਹਰ ਸਾਲ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਵਿਸ਼ਵ ਕਰਜ਼ਾ ਫ਼ਿਲਹਾਲ 250.09 ਟ੍ਰਿਲੀਅਨ ਡਾਲਰ ਹੋ ਗਿਆ ਹੈ। ਇੰਝ ਦੁਨੀਆ ਵਿੱਚ ਰਹਿੰਦੇ 770 ਕਰੋੜ ਲੋਕਾਂ ਵਿੱਚੋਂ ਹਰੇਕ ਦੇ ਸਿਰ ਉੱਤੇ 23 ਲੱਖ 31 ਹਜ਼ਾਰ 719 ਰੁਪਏ (32,550 ਅਮਰੀਕੀ ਡਾਲਰ) ਦਾ ਕਰਜ਼ਾ ਹੈ।

 

 

ਇੰਟਰਨੈਸ਼ਨਲ ਇੰਸਟੀਚਿਊਟ ਆੱਫ਼ ਫ਼ਾਈਨਾਂਸ (IIF) ਵੱਲੋਂ ਵੀਰਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਵਿਸ਼ਵ ਕਰਜ਼ਾ ਹੁਣ ਤੱਕ ਦੇ ਸਾਰੇ ਰਿਕਾਰਡ ਤੋੜਦਾ ਹੋਇਆ ਸਾਲ 2019 ਦੇ ਅੰਤ ਤੱਕ 255 ਟ੍ਰਿਲੀਅਨ ਅਮਰੀਕੀ ਡਾਲਰ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ। ਚਾਲੂ ਸਾਲ ਦੀ ਪਹਿਲੀ ਛਮਾਹੀ ’ਚ ਹੀ ਵਿਸ਼ਵ ਕਰਜ਼ਾ 7.5 ਟ੍ਰਿਲੀਅਨ ਡਾਲਰ ਦੇ ਵਾਧੇ ਨਾਲ 250.9 ਟ੍ਰਿਲੀਅਨ ਡਾਲਰ ਹੋ ਗਿਆ ਸੀ।

 

 

ਵਿਸ਼ਵ ਕਰਜ਼ੇ ਵਿੱਚ ਭਾਰੀ ਵਾਧਾ ਚੀਨ ਤੇ ਅਮਰੀਕੀ ਵੱਲੋਂ ਵੱਡੇ ਪੱਧਰ ਉੱਤੇ ਕਰਜ਼ੇ ਲੈਣ ਕਾਰਨ ਹੋਇਆ ਹੈ। ਇਸ ਤੋਂ ਇਲਾਵਾ ਵਿਸ਼ਵ ਬਾਂਡ ਬਾਜ਼ਾਰ ਉੱਤੇ ਨਿਰਭਰਤਾ ਨੇ ਵੀ ਕਰਜ਼ਾ ਵਧਾਉਣ ਦਾ ਕੰਮ ਕੀਤਾ ਹੈ।

 

 

IIF ਮੁਤਾਬਕ ਗਲੋਬਲ ਬਾਂਡ ਬਾਜ਼ਾਰ 2009 ’ਚ 87 ਟ੍ਰਿਲੀਅਨ ਅਮਰੀਕੀ ਡਾਲਰ ਸੀ, ਜੋ ਸਾਲ 2019 ਦੌਰਾਨ ਵਧ ਕੇ 115 ਟ੍ਰਿਲੀਅਨ ਹੋ ਗਿਆ। ਸਾਲ 2019 ਦੇ ਅੰਤ ਤੱਕ ਵਿਸ਼ਵ ਪੱਧਰ ਉੱਤੇ ਵੱਖੋ–ਵੱਖਰੇ ਦੇਸ਼ਾਂ ਦੀਆਂ ਸਰਕਾਰਾਂ ਉੱਤੇ 70 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੋ ਜਾਣ ਦਾ ਅਨੁਮਾਨ ਹੈ; ਜੋ ਕਿ 2018 ਦੌਰਾਨ 65.7 ਟ੍ਰਿਲੀਅਨ ਅਮਰੀਕੀ ਡਾਲਰ ਸੀ।

 

 

ਦੁਨੀਆ ਉੱਤੇ ਕਰਜ਼ੇ ਦਾ ਬੋਝ ਵਧਾਉਣ ਵਿੱਚ 60 ਫ਼ੀ ਸਦੀ ਯੋਗਦਾਨ ਅਮਰੀਕਾ ਤੇ ਚੀਨ ਦਾ ਹੈ। ਕਰਜ਼ੇ ਦਾ ਵਧਦਾ ਬੋਝ ਨਿਵੇਸ਼ਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

 

 

ਅਮਰੀਕਾ ਤੇ ਚੀਨ ਤੋਂ ਇਲਾਵਾ ਜਿਹੜੇ ਦੇਸ਼ਾਂ ਦੀਆਂ ਸਰਕਾਰਾਂ ਉੱਤੇ ਵੱਧ ਕਰਜ਼ਾ ਹੈ; ਉਨ੍ਹਾਂ ਵਿੱਚ ਇਟਲੀ ਤੇ ਲੈਬਨਾਨ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਅਰਜਨਟੀਨਾ, ਬ੍ਰਾਜ਼ੀਲ, ਦੱਖਣੀ ਅਫ਼ਰੀਕਾ ਤੇ ਗ੍ਰੀਸ (ਯੂਨਾਨ) ਉੱਤੇ ਵੀ ਮੋਟੇ ਕਰਜ਼ੇ ਚੜ੍ਹੇ ਹੋਏ ਹਨ।

 

 

ਕੌਮਾਂਤਰੀ ਮੁਦਰਾ ਕੋਸ਼ (IMF) ਨੇ ਪਿੱਛੇ ਜਿਹੇ ਚੇਤਾਵਨੀ ਦਿੱਤੀ ਸੀ ਕਿ ਦੁਨੀਆ ਦੀ ਵੱਡੀ ਅਰਥ–ਵਿਵਸਥਾ ਵਾਲੇ ਦੇਸ਼ਾਂ ਵਿੱਚ ਲਗਭਗ 40 ਫ਼ੀ ਸਦੀ (19 ਟ੍ਰਿਲੀਅਨ ਅਮਰੀਕੀ ਡਾਲਰ) ਕਾਰਪੋਰੇਟ ਕਰਜ਼ਾ ਖ਼ਤਰੇ ਵਾਲਾ ਹੈ। ਇਨ੍ਹਾਂ ਦੇਸ਼ਾਂ ਵਿੱਚ  ਅਮਰੀਕਾ ਤੇ ਚੀਨ ਤੋਂ ਇਲਾਵਾ ਜਰਮਨੀ, ਇੰਗਲੈਂਡ, ਫ਼ਰਾਂਸ, ਇਟਲੀ ਜਿਹੇ ਦੇਸ਼ ਸ਼ਾਮਲ ਹਨ।

 

 

ਇੱਕ ਰਿਪੋਰਟ ਮੁਤਾਬਕ ਭਾਰਤੀ ਰਿਜ਼ਰਵ ਬੈਂਕ (RBI) ਉੱਤੇ ਕੁੱਲ ਬਾਹਰੀ ਕਰਜ਼ਾ ਮਾਰਚ 2019 ਤੱਕ 543 ਅਰਬ ਅਮਰੀਕੀ ਡਾਲਰ ਸੀ। ਮਾਰਚ 2018 ਦੇ ਮੁਕਾਬਲੇ ਵਿਦੇਸ਼ੀ ਕਰਜ਼ੇ ਦੀ ਰਕਮ ਵਿੱਚ ਲਗਭਗ 13.7 ਅਰਬ ਡਾਲਰ ਦਾ ਵਾਧਾ ਹੋਇਆ। ਇਹ ਰਕਮ ਕੁੱਲ ਘਰੇਲੂ ਉਤਪਾਦਨ ਦੇ ਕੁੱਲ 19.7 ਫ਼ੀ ਸਦੀ ਦੇ ਬਰਾਬਰ ਹੈ। ਲਗਭਗ 80 ਫ਼ੀ ਸਦੀ ਜ਼ਿਆਦਾ ਅੰਦਰੂਨੀ ਕਰਜ਼ੇ ਉੱਤੇ ਨਿਰਭਰ ਰਹਿਣ ਕਾਰਨ ਭਾਰਤੀ ਅਰਥ–ਵਿਵਸਥਾ ਵਿਸ਼ਵ ਜੋਖਮ ਵਧਣ ਦੇ ਬਾਵਜੂਦ ਮਜ਼ਬੂਤ ਹਾਲਤ ਵਿੱਚ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Every person in the world is indebted of Rs 23 lakh thirty one thousand