ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ `ਚ ਦਸਤ ਨਾਲ ਮਰਦੇ ਨੇ ਹਰ ਸਾਲ 25 ਹਜ਼ਾਰ ਬੱਚੇ

ਦਸਤ ਨਾਲ ਮਰਦੇ ਨੇ ਹਰ ਸਾਲ 25 ਹਜ਼ਾਰ ਬੱਚੇ

ਯੂਪੀ `ਚ ਹਰ ਸਾਲ ਦਸਤ ਨਾਲ 25,000 ਮਾਸੂਮਾਂ ਦੀ ਜਾਨ ਚਲੀ ਜਾਂਦੀ ਹੈ। ਇਨ੍ਹਾਂ ਬੱਚਿਆਂ ਦੀ ਮੌਤ ਦੇ ਅੰਕੜਿਆਂ `ਚ ਓਆਰਐਸ ਅਤੇ ਜਿੰਕ ਦੀਆਂ ਗੋਲੀਆਂ ਨਾਲ ਕਮੀ ਲਿਆਂਦੀ ਜਾ ਸਕਦੀ ਹੈ। ਡਾਇਰੀਆ ਨਾਲ ਹੋਣ ਵਾਲੀ 95 ਫੀਸਦੀ ਤੱਕ ਦੀ ਮੌਤ ਦੇ ਅਕੰੜਿਆਂ ਵਿਚ ਕਮੀ ਲਿਆਂਦੀ ਜਾ ਸਕਦੀ ਹੈ। ਅਫਸੋਸ ਦੀ ਗੱਲ ਹੈ ਕਿ ਲੋਕ ਓਆਰਐਸ ਤੇ ਜਿੰਕ ਗੋਲੀ ਨੂੰ ਲੈ ਕੇ ਸੰਜੀਦਾ ਨਹੀਂ ਹਨ। ਡਾਕਟਰ ਵੀ ਡਾਇਰੀਆ ਤੋਂ ਪੀੜਤ ਬੱਚਿਆਂ ਨੂੰ ਓਆਰਐਸ ਤੇ ਜਿੰਕ ਦੇਣ ਤੋਂ ਪ੍ਰਹੇਜ਼ ਕਰ ਰਹੇ ਹਨ। ਇਹ ਚਿੰਤਾ ਪਰਿਵਾਰ ਕਲਿਆਣ ਵਿਭਾਗ ਦੇ ਡਾਇਰੈਕਟਰ ਡਾਂ ਨੀਨਾ ਗੁਪਤਾ ਨੇ ਪ੍ਰਗਟਾਈ।


ਉਹ ਲੋਹੀਆ ਇੰਸਟੀਚਿਊਟ ਦੇ ਆਡੀਟੋਰੀਅਮ `ਚ ਦਸਤ ਕੰਟਰੋਲ ਪੰਦਰਵਾੜਾ ਦੀ ਸ਼ੁਰੂਆਤ ਮੌਕੇ ਬੋਲ ਰਹੇ ਸਨ। ਡਾਇਰੈਕਟਰ ਨੇ ਕਿਹਾ ਕਿ ਡਾਇਰੀਆ `ਤੇ ਬੱਚਿਆਂ ਨੂੰ ਓਆਰਐਸ ਪੈਕੇਟ ਤੇ ਜਿੰਕ ਗੋਲੀ ਦੇਣ ਵਿਚ ਕੋਤਾਹੀ ਵਰਤੀ ਜਾ ਰਹੀ ਹੈ। ਪੇਂਡੂ ਖੇਤਰ ਦੀ ਸਥਿਤੀ ਹੋਰ ਵੀ ਬਦਤਰ ਹੈ। ਉਨ੍ਹਾਂ ਕਿਹਾ ਕਿ ਡਾਕਟਰ ਡਾਇਰੀਆ ਹੋਣ `ਤੇ ਬੱਚਿਆਂ ਨੂੰ ਤੁਰੰਤ ਓਆਰਐਸ ਦਾ ਘੋਲ ਪੀਣ ਦੀ ਸਲਾਹ ਦੇਣ। ਉਨ੍ਹਾਂ ਕਿਹਾ ਕਿ ਪੰਜ ਸਾਲ ਤੱਕ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। 


ਇਸ ਮੌਕੇ ਦੱਸਿਆ ਗਿਆ ਕਿ ਡਾਇਰੀਆ ਨੂੰ ਜਾਗਰੂਕਤਾ ਦੇ ਨਾਲ ਹੀ ਰੋਕਿਆ ਜਾ ਸਕਦਾ ਹੈ।  ਪ੍ਰੋਗਰਾਮ ਵਿਚ ਸੰਸਦਾ ਦੇ ਮੈਡੀਕਲ ਸੁਪਰਡੈਂਟ ਡਾਂ ਸੁਬਰਾਤ ਚੰਦਰਾ, ਸੀਐਮਓ ਡਾ. ਨਰਿੰਦਰ ਅਗਰਵਾਲ ਵੀ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Every year 25 thousand children die because of diarrhea